*ਉਮੀਦਵਾਰ ਡਾ: ਨਿਸ਼ਾਨ ਸਿੰਘ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ*

0
24

ਬਰੇਟਾ 05,ਜਨਵਰੀ (ਸਾਰਾ ਯਹਾਂ/ਰੀਤਵਾਲ) ਸ਼ੋੑਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਵੱਲੋਂ
ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਅੱਜ ਬਰੇਟਾ ਦੀਆਂ ਵੱਖ ਵੱਖ ਥਾਵਾਂ ਤੇ ਚੋਣ
ਪ੍ਰਚਾਰ ਕੀਤਾ ਗਿਆ । ਜਿੱਥੇ ਬਾਰਿਸ਼ ਦੇ ਬਾਵਜੂਦ ਵੀ ਲੋਕਾਂ ਦੇ ਭਾਰੀ ਇੱਕਠ ਦੇ ਨਾਲ ਨਾਲ
ਭਰਵਾਂ ਹੁੰਗਾਰਾ ਮਿਲਿਆ । ਇੱਕਠ ਦੌਰਾਨ ਰਾਜਨੀਤਿਕ ਲੋਕਾਂ ਨੂੰ ਛੱਡ ਆਮ ਲੋਕਾਂ ਦੀ
ਗਿਣਤੀ ਵਧੇਰੇ ਦੇਖਣ ਨੂੰ ਮਿਲੀ । ਲੋਕਾਂ ਦੇ ਇੱਕਠ ਨੂੰ ਸਬੋਧਨ ਕਰਦੇ ਹੋਏ ਅਕਾਲੀ ਦਲ-
ਬਸਪਾ ਦੇ ਉਮੀਦਵਾਰ ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
100 ਸਾਲ ਪੁਰਾਣਾ ਹੈ ਅਤੇ ਇਸ ਨੇ ਦੇਸæ ਦੀ ਆਜæਾਦੀ ਦੀ ਲੜਾਈ ਵਿਚ ਸਭ ਤੋਂ ਵੱਧ
ਯੋਗਦਾਨ ਪਾਇਆ ਹੈ ਅਤੇ ਇਹ ਪਾਰਟੀ ਕਿਸੇ ਇਕ ਵਿਅਕਤੀ ਦੀ ਨਹੀਂ ਬਲਕਿ ਆਮ ਲੋਕਾਂ ਦੀ
ਅਤੇ ਮਿਹਨਤਕਸæ ਕਿਰਤੀਆ ਤੇ ਕਾਮਿਆਂ ਦੀ ਪਾਰਟੀ ਹੈ । ਉਮੀਦਵਾਰ ਨੇ ਕਿਹਾ ਕਿ ਅਕਾਲੀ
ਦਲ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਪਾਰਟੀ ਰਹੀ ਹੈ ਅਤੇ ਅਕਾਲੀ ਸਰਕਾਰ
ਸਮੇਂ ਹੀ ਲੋਕਾਂ ਦੀਆਂ ਮੁੱਢਲੀਆਂ ਜ਼ਰ¨ਰਤਾਂ ਬਿਨਾਂ ਕਿਸੇ ਭੇਦ ਭਾਵ ਦੇ ਪ¨ਰੀਆਂ
ਹੋਈਆਂ ਹਨ ਅਤੇ ਅੱਗੋਂ ਵੀ ਪ¨ਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ
ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਕਾਂਗਰਸ ਨੇ ਸੱਤਾ ਫ਼#39;ਚ ਆਉਂਦਿਆਂ ਹੀ
ਬੰਦ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਆਉਣ ਫ਼#39;ਤੇ ਕੱਟੇ ਹੋਏ
ਨੀਲੇ ਕਾਰਡ ਮੁੜ ਬਣਾਏ ਜਾਣਗੇ, ਬੰਦ ਕੀਤੇ ਸੇਵਾ ਕੇਂਦਰਾਂ ਨੂੰ ਮੁੜ ਚਾਲ¨ ਕੀਤਾ


ਜਾਵੇਗਾ ਤੇ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸæਨ ਦਿੱਤੇ ਜਾਣਗੇ । ਇਸ ਮੌਕੇ
ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਸਿਕੰਦਰ ਸਿੰਘ ਜੈਲਦਾਰ, ਸਾਬਕਾ ਕੌਂਸਲਰ
ਸ਼ੁਮੇਸ਼ ਬਾਲੀ, ਜਗਮੇਲ ਸਿੰਘ ਕਾਲਾ, ਛੱਜੂ ਸਿੰਘ , ਹਰਪਾਲ ਸਿੰਘ, ਤੇਜਾ ਸਿੰਘ, ਹਰਦੀਪ
ਸਿੰਘ ਲੀਲਾ, ਨਵਜੀਤ ਸਿੰਘ ਨੀਟੂ , ਅਜੈਬ ਸਿੰਘ ਬਾਗਰੂ, ਲਾਲ ਚੰਦ , ਪਰਮਿੰਦਰ ਸਿੰਘ
ਕਾਕਾ, ਰਾਮਲਾਲ, ਗਿਤੇਸ਼ ਬੰਟੀ , ਵਿਜੈ ਬਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਆਮ ਲੋਕ
ਹਾਜ਼ਰ ਸਨ ।
ਕੈਪਸ਼ਨ : ਵੱਖ ਵੱਖ ਥਾਵਾਂ ਤੇ ਸਬੋਧਨ ਕਰਦੇ ਹੋਏ ਉਮੀਦ ਡਾ: ਨਿਸ਼ਾਨ ਸਿੰਘ ਤੇ
ਲੋਕਾਂ ਦਾ ਇੱਕਠ

LEAVE A REPLY

Please enter your comment!
Please enter your name here