*ਈਕੋ ਵ੍ਹੀਲਰ ਸਾਈਕਲ ਕਲੱਬ ਨੇ ਵਿਸਾਖੀ ਚੈਲੇਂਜ ਦੇ ਅਖੀਰਲੇ ਦਿਨ ਲਗਾਈ ਸ਼ੁਕਰਾਨਾ ਰਾਈਡ*

0
37

ਮਾਨਸਾ 01-05-2025 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਈਕੋ ਵ੍ਹੀਲਰ ਸਾਈਕਲ ਕਲੱਬ ਵੱਲੋਂ ਪਿਛਲੇ ਦਿਨੀਂ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਵਿਸਾਖੀ ਚੈਲੇਂਜ ਦੇ ਅਖੀਰਲੇ ਦਿਨ ਮਾਨਸਾ ਤੋਂ ਮੌੜ ਕਲਾਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਤੱਕ ਦੀ ਇੱਕ ਗਰੁੱਪ ਰਾਈਡ ਲਗਾਈ ਗਈ। ਜਿਸ ਵਿੱਚ ਗਰੁੱਪ ਦੇ ਲੱਗਭਗ 30 ਦੇ ਕਰੀਬ ਮੈਂਬਰਾ ਨੇ ਭਾਗ ਲੈ ਕੇ ਇੱਕ ਰਫ਼ਤਾਰ ਨਾਲ ਸਾਈਕਲਿੰਗ ਕੀਤੀ। ਵਿਸਾਖੀ ਚੈਲੇਂਜ ਦੇ ਪ੍ਰੋਜੈਕਟ ਚੇਅਰਮੈਨ ਸ਼ਵੀ ਚਾਹਲ ਨੇ ਦੱਸਿਆ ਕਿ ਇਹ ਵਿਸਾਖੀ ਚੈਲੇਂਜ ਜਿਹੜਾ ਕਿ
1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮਹੀਨਾਭਰ ਚੱਲਿਆ। ਜਿਸ ਵਿੱਚ ਮਾਨਸਾ ਤੋਂ ਇਲਾਵਾਂ ਬਠਿੰਡਾ, ਰਾਮਪੁਰਾ, ਬਰਨਾਲਾ, ਬੁਢਲਾਡਾ ਦੇ 66 ਸਾਈਕਲਿਸਟਾ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ 45 ਦੇ ਕਰੀਬ ਮੈਂਬਰਾ ਨੇ ਚੈਲੇਂਜ ਨੂੰ ਕੰਪਲੀਟ ਕੀਤਾ। ਜਿਸ ਵਿੱਚ 25 ਦੇ ਕਰੀਬ ਮੈਂਬਰ 1200 ਕਿਲੋਮੀਟਰ ਤੋਂ ਉੱਪਰ ਸਾਈਕਲ ਚਲਾ ਕੇ ਗੋਲਡ ਮੈਡਲ ਦੇ ਹੱਕਦਾਰ ਬਣੇ, 10 ਮੈਂਬਰਾ ਨੇ 900 ਕਿਲੋਮੀਟਰ ਤੋਂ ਉੱਪਰ ਸਾਈਕਲ ਚਲਾ ਕੇ ਸਿਲਵਰ ਮੈਡਲ ਅਤੇ ਬਾਕੀ ਮੈਂਬਰਾ ਨੇ 400 ਕਿਲੋਮੀਟਰ ਤੋਂ ਉੱਪਰ ਸਾਈਕਲ ਚਲਾ ਕੇ ਕਾਂਸੀ ਦਾ ਮੈਡਲ ਜਿੱਤਿਆ।
ਸਪੋਕਸ ਪਰਸਨ ਨਰਿੰਦਰ ਗੁਪਤਾ ਨੇ ਦੱਸਿਆ ਕਿ ਸਾਰੇ ਹੀ ਮੈਂਬਰਾ ਨੇ ਬੜੇ ਉਤਸ਼ਾਹ ਨਾਲ ਸਾਇਕਲਿੰਗ ਕੀਤੀ। ਜਿਹਨਾਂ ਨੇ ਲੰਬੀਆ ਲੰਬੀਆਂ ਰਾਈਡਾ ਲਗਾ ਕੇ ਲਗਾਤਾਰ 30 ਦਿਨ ਸਾਇਕਲ ਚਲਾ ਕੇ ਜਿਥੇ ਚੈਲੇਂਜ ਨੂੰ ਪੂਰਾ ਕੀਤਾ, ਉਥੇ ਹੀ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜ ਕੇ ਸਾਈਕਲ ਚਲਾਉਣ ਅਤੇ ਤੰਦਰੁਸਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਜਿਨ੍ਹਾਂ ਮੈਂਬਰਾ ਨੇ ਬਿਨਾਂ ਕਿਸੇ ਰੁਕਾਵਟ ਦੇ ਪੂਰੇ 30 ਦਿਨ ਸਾਇਕਲਿੰਗ ਕੀਤੀ, ਉਨਾਂ ਲਈ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਸਪੈਸ਼ਲ ਇਨਾਮ ਰੱਖਿਆ ਗਿਆ ਹੈ, ਜਿਹੜਾ ਕਿ ਇਨਾਮ ਵੰਡ ਸਮਾਰੋਹ ਵਾਲੇ ਦਿਨ ਦਿੱਤਾ ਜਾਵੇਗਾ।
ਅੱਜ ਦੀ ਇਤਿਹਾਸਕ ਰਾਈਡ ਵਿੱਚ ਲੋਕ ਰਾਮ, ਹੈਪੀ ਜਿੰਦਲ, ਹੈਪੀ ਬਾਲਾ ਜੀ, ਅੰਕੁਸ਼ ਕੁਮਾਰ, ਕੁੰਵਰ ਜਟਾਨਾ, ਸੁਨੀਲ ਕੁਮਾਰ, ਹੰਸ ਰਾਜ, ਜਰਨੈਲ ਸਿੰਘ, ਬੌਬੀ ਪਰਮਾਰ, ਨਿਪੁੰਨ ਸ਼ਰਮਾ, ਆਲਮ ਰਾਣਾ, ਸੋਨੀ ਭੁੱਲਰ, ਲਖਣ ਬਾਂਸਲ, ਰਾਕੇਸ਼ ਕੁਮਾਰ ਗੋਂਦੀ, ਕ੍ਰਿਸ਼ਨ ਧਾਲੀਵਾਲ, ਗੁਰਪ੍ਰੀਤ ਸਦਿਓੜਾ, ਨਵਜੋਤ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਹਰਜੀਤ ਸੱਗੂ, ਹਰਮਨਜੀਤ ਨਰੂਲਾ ਆਦਿ ਨੇ ਭਾਗ ਲਿਆ

LEAVE A REPLY

Please enter your comment!
Please enter your name here