

ਜਲੰਧਰ (ਸਾਰਾ ਯਹਾ)— ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਐਤਵਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਵਦੇਸ਼ੀ ਮੂਵਮੈਂਟ ਅਤੇ ਮੇਕ ਇਨ ਇੰਡੀਆ ਵਰਗੀਆਂ ਮੁਹਿੰਮਾਂ ਦੇ ਕਾਰਨ ਆਮ ਲੋਕਾਂ ਨੇ ਚਾਈਨੀਜ਼ ਰੱਖੜੀਆਂ ਦਾ ਬਾਈਕਾਟ ਤੱਕ ਕੀਤਾ ਸੀ, ਜਿਸ ਦੇ ਚਲਦਿਆਂ ਇਸ ਵਾਰ ਦੁਕਾਨਦਾਰਾਂ ਨੇ ਵੀ ਚਾਈਨੀਜ਼ ਰੱਖੜੀਆਂ ਨਹੀਂ ਮੰਗਵਾਈਆਂ। ਅਟਾਰੀ ਬਾਜ਼ਾਰ ਦੇ ਦੁਕਾਨਦਾਰ ਅਤੇ ਰੱਖੜੀਆਂ ਦੇ ਹੋਲਸੇਲ ਵਪਾਰੀ ਸਚਿਨ ਜੱਗੀ ਦੱਸਦੇ ਹਨ ਕਿ ਪਿਛਲੇ ਸਾਲ ਰੱਖੜੀਆਂ ਵੇਚਣ ਵਾਲੇ ਦੁਕਾਨਦਾਰਾਂ ਨੇ ਵੀ ਦੇਸ਼ ਹਿਤ ਨੂੰ ਸਾਹਮਣੇ ਰੱਖਦੇ ਹੋਏ ਚਾਈਨੀਜ਼ ਮਾਲ ਦੀ ਬਜਾਏ ‘ਚ ਦੇਸ਼ ‘ਚ ਤਿਆਰ ਰੱਖੜੀਆਂ ਵੇਚੀਆਂ ਸਨ ਅਤੇ ਇਸ ਵਾਰ ਵੀ ਸਾਰੇ ਬਾਜ਼ਾਰ ਕੋਲਕਾਤਾ, ਰਾਜਸਥਾਨ ਅਤੇ ਗੁਜਰਾਤ ‘ਚ ਬਣੀਆਂ ਰੱਖੜੀਆਂ ਨਾਲ ਸਜੇ ਹੋਏ ਹਨ। ਸਚਿਨ ਜੱਗੀ ਮੁਤਾਬਕ ਚਾਈਨੀਜ਼ ਰੱਖੜੀਆਂ ਜ਼ਿਆਦਾ ਸਸਤੀਆਂ ਅਤੇ ਆਕਰਸ਼ਕ ਹੁੰਦੀਆਂ ਹਨ ਪਰ ਦੇਸ਼ ‘ਚ ਬਣੀਆਂ ਰੱਖੜੀਆਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਕਾਰਨ ਦੁਕਾਨਦਾਰਾਂ ‘ਚ ਵੀ ਦੇਸ਼ ‘ਚ ਬਣੀਆਂ ਰੱਖੜੀਆਂ ਵੇਚਣ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
EDITED BY : SARA YAHA | | Last Updated 6:45 Pm 25 august 2018























