ਇਸ ਵਾਰ ਔਰਤ ਬਣੀ ਕਰੋੜਪਤੀ ..!

0
478

ਚੰਡੀਗੜ•(ਸਾਰਾ ਯਹਾ,(ਬਲਜੀਤ ਸ਼ਰਮਾ) , 17 ਜੁਲਾਈ ਪੰਜਾਬ ਰਾਜ ਸਾਵਨ ਬੰਪਰ-2019 ਦਾ ਪਹਿਲਾ ਇਨਾਮ ਜੇਤੂ ਖਰੜ ਵਾਸੀ ਸੁਮਨ ਪ੍ਰਿਆ ਜਾਰਜ ਮਸੀਹ ਨੇ ਇਨਾਮੀ ਰਾਸ਼ੀ ਪ੍ਰਾਪਤ ਕਰਨ ਲਈ ਅੱਜ ਇਥੇ ਪੰਜਾਬ ਲਾਟਰੀਜ਼ ਵਿਭਾਗ ਵਿੱਚ ਦਸਤਾਵੇਜ਼ ਜਮ•ਾਂ ਕਰਾਏ ਹਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਾਵਨ ਬੰਪਰ ਦਾ ਡਰਾਅ 8 ਜੁਲਾਈ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ, ਜਿਸ ਵਿੱਚ ਡੇਢ-ਡੇਢ ਕਰੋੜ ਰੁਪਏ (ਕੁੱਲ ਤਿੰਨ ਕਰੋੜ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ-331362 ਨੂੰ ਨਿਕਲੇ ਸਨ। ਇਨ•ਾਂ ਵਿੱਚੋਂ ਇਕ ਟਿਕਟ (ਏ-316460) ਸੁਮਨ ਨੇ ਖਰੀਦੀ ਸੀ। 
ਪੰਜਾਬ ਲਾਟਰੀਜ਼ ਵਿਭਾਗ ਦੀ ਡਰਾਅ ਕੱਢਣ ਦੀ ਪਾਰਦਰਸ਼ੀ ਤੇ ਸੌਖਾਲੀ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਇਸ ਖੁਸ਼ਨਸੀਬ ਜੇਤੂ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਇਕਲੌਤਾ ਸੂਬਾ ਹੈ ਜਿਸ ਵੱਲੋਂ ਵੱਡੇ ਇਨਾਮ ਜਨਤਾ ਵਿੱਚ ਹੀ ਦਿੱਤੇ ਜਾਂਦੇ ਹਨ। 
ਬੁਲਾਰੇ ਨੇ ਦੱਸਿਆ ਕਿ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਲਾਟਰੀਜ਼ ਵਿਭਾਗ ਵੱਲੋਂ ‘ਪੰਜਾਬ ਰਾਜ ਰਾਖੀ ਬੰਪਰ-2019’ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਦੀਆਂ ਟਿਕਟਾਂ ਬਾਜ਼ਾਰ ਵਿੱਚ ਉਪਲਬਧ ਹਨ। ਉਨ•ਾਂ ਦੱਸਿਆ ਕਿ ਰਾਖੀ ਬੰਪਰ ਦਾ ਡਰਾਅ 3 ਸਤੰਬਰ, 2019 ਨੂੰ ਕੱਢਿਆ ਜਾਵੇਗਾ। 
——–

LEAVE A REPLY

Please enter your comment!
Please enter your name here