*ਇਮਾਨਦਾਰੀ ਹਾਲੇ ਵੀ ਜਿੰਦਾ ਹੈ..! ਮਿਸਾਲ ਮਿਲੀ ਬੁੱਢਲਾਡਾ ਵਿਚ ਪਰਮਜੀਤ ਸਿਘ ਖਾਲਸਾ ਨੇ ਕੀਤਾ ਗੁੰਮ ਹੋਇਆ ਪਰਸ ਅਸਲ ਮਾਲਕ ਦੇ ਹਵਾਲੇ..*

0
174

 ਬੁਢਲਾਡਾ:29 ਅਪ੍ਰੈਲ –(ਸਾਰਾ ਯਹਾਂ/ਅਮਨ ਮੇਹਤਾ)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਮੈਂਬਰ ਸ੍ਰ ਪਰਮਜੀਤ ਸਿੰਘ ਖਾਲਸਾ ਦੀ ਆਈ ਟੀ ਆਈ ਚੌਂਕ ਦੇ ਨੇੜੇ ਚਾਹ ਹਲਵਾਈ ਦੀ ਦੁਕਾਨ ਤੇ ਪਿਛਲੇ ਹਫ਼ਤੇ ਕੋਈ ਸੱਜਣ ਆਪਣਾ ਬਟੂਆ ਭੁੱਲ ਗਿਆ ਸੀ।ਜਿਸ ਵਿੱਚ ਕਾਫ਼ੀ ਰੁਪਈਆਂ ਦੇ ਨਾਲ ਨਾਲ ਕਈ ਅਧਾਰ ਕਾਰਡ, ਡਰਾਇਵਿੰਗ ਕਾਰਡਾਂ ਸਮੇਤ ਲਗਭਗ 20 ਜ਼ਰੂਰੀ ਦਸਤਾਵੇਜ਼ ਸਾਰੇ ਪਰਿਵਾਰ ਦੇ ਸਨ। ਪਰਮਜੀਤ ਸਿੰਘ ਨੇ ਸੰਸਥਾ ਆਗੂਆਂ ਦੇ ਨੋਟਿਸ ਵਿੱਚ ਲਿਆਂਦਾ। ਕਾਰਡਾਂ ਅਨੁਸਾਰ ਇਹ ਸੱਜਣ ਬੋਹਾ ਦਾ ਲਗਿਆ। ਬੋਹਾ ਥਾਣਾ ਅਤੇ ਹੋਰ ਲੋਕਾਂ ਤੋਂ ਜਾਣਕਾਰੀ ਲੈਂਦੇ ਹੋਏ ਇਸ ਸੱਜਣ ਤੱਕ ਪਹੁੰਚ ਕੀਤੀ ਗਈ ਤਾਂ ਪਤਾ ਲਗਿਆ ਕਿ ਇਹ ਬਟੂਆ ਬੋਹਾ ਦੇ ਅੰਮ੍ਰਿਤਪਾਲ ਸਿੰਘ ਸਪੁੱਤਰ ਸ੍ਰ ਜਸਵੀਰ ਸਿੰਘ ਦਾ ਹੈ।ਉਸ ਨੂੰ ਬੁਲਾ ਕੇ ਨਿਸ਼ਾਨੀ ਲੈ ਕੇ ਉਸ ਨੂੰ ਇਹ ਬਟੂਆ ਵਾਪਸ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ, ਸੰਸਥਾ ਦੇ ਕਾਰਜ਼ਾਂ ਵਿਚ ਯੋਗਦਾਨ ਪਾਇਆ ਅਤੇ ਪਰਮਜੀਤ ਸਿੰਘ ਸਮੇਤ ਸੰਸਥਾ ਦਾ ਧੰਨਵਾਦ ਕੀਤਾ। ਸੰਸਥਾ ਨੂੰ ਅਜਿਹੇ ਮੈਂਬਰਾਂ ਤੇ ਮਾਣ ਹੈ। ਇਸ ਮੋਕੇ ਉਪਰੋਕਤ ਤੋਂ ਇਲਾਵਾ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ, ਬਲਬੀਰ ਸਿੰਘ ਕੈਂਥ ਅਤੇ ਮਹਿੰਦਰਪਾਲ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here