

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਡਾਕਟਰ ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਸਾਇਕਲਿੰਗ ਉਪਰੰਤ ਡੇਰਾ ਸੁਖਦੇਵ ਮੁਨੀ ਜੀ ਦੇ ਸਲਾਨਾਂ ਸਮਾਗਮ ਮੌਕੇ ਜਾ ਕੇ ਮੱਥਾ ਟੇਕਿਆ। ਇਹ ਜਾਣਕਾਰੀ ਦਿੰਦੇ ਹੋਏ ਮੈਂਬਰ ਰਮਨ ਗੁਪਤਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ ਸਾਇਕਲਾਂ ਤੇ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਸਾਇਕਲ ਗਰੁੱਪ ਦੀ ਪ੍ਰਰੇਣਾ ਸਦਕਾ ਬਹੁਤ ਲੋਕ ਸਾਇਕਲ ਚਲਾਉਣ ਲੱਗ ਗਏ ਹਨ।ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਹੀ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਹਨਾਂ ਸਾਇਕਲਿੰਗ ਲਈ ਜਾਗਰੁਕ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਛੋਟੇ ਛੋਟੇ ਕੰਮਾਂ ਲਈ ਸਾਇਕਲ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਡਾ:ਵਰੁਣ ਮਿੱਤਲ,ਡਾ:ਅਮਰੀਕ ਸਿੰਘ,ਪਰਵੀਨ ਟੋਨੀ,ਸੋਹਣ ਲਾਲ,ਸੰਜੀਵ ਪਿੰਕਾ,ਨਰਿੰਦਰ ਗੁਪਤਾ,ਰਵਿੰਦਰ ਧਾਲੀਵਾਲ,ਅਨਿਲ ਸੇਠੀ,ਪ੍ਮੋਦ ਬਾਗਲਾ,ਸੁਰਿੰਦਰ ਬਾਂਸਲ,ਬਿੰਨੂ ਗਰਗ ਸਮੇਤ ਮੈਂਬਰ ਹਾਜਰ ਸਨ।























