

ਬਰੇਟਾ , 23 ਜੂਨ (ਸਾਰਾ ਯਹਾ)-ਇਨਕਲਾਬੀ ਕੇਂਦਰ ਪੰਜਾਬ ਇਕਾਈ ਬਰੇਟਾ ਵੱਲੋਂ ਬਰੇਟਾ ਮੰਡੀ ਵਿਖੇ ਵਧਦੀਆਂ ਤੇਲ ਕੀਮਤਾਂ ਅਤੇ ਪਾਣੀ ਪ੍ਰਦੂਸ਼ਣ ਖਿਲਾਫ ਇੱਕ ਕਨਵੈਸ਼ਨ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਾਰਾਇਣ ਦੱਤ ਅਤੇ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨਾਲ ਮਿਲੀ ਭੁਗਤ ਤਹਿਤ ਤੇਲ ਕੀਮਤਾਂ ਨੂੰ ਕੰਟਰੋਲ ਮੁਕਤ ਕਰਕੇ ਉਹਨਾਂ ਲਈ ਅੰਨੀ ਲੁੱਟ ਦੇ ਰਾਹ ਖੋਲ ਦਿੱਤੇ ਗਏ ਹਨ। ਪੰਜਾਬ ਦੇ ਪਾਣੀ ਪ੍ਰਦੂਸ਼ਣ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਚੱਢਾ ਸ਼ੂਗਰ ਮਿਲ ਵਰਗੇ ਅਦਾਰੇ ਪਾਣੀ ਪ੍ਰਦੂਸ਼ਿਤ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਪਰ ਸਰਕਾਰਾਂ ਉਹਨਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਤੇ ਤੁਲੀਆਂ ਹੋਈਆਂ ਹਨ। ਇਨਕਲਾਬੀ ਕੇਂਦਰ ਦੇ ਸੂਬਾ ਕਮੇਟੀ ਮੈਂਬਰ ਤਾਰਾ ਚੰਦ ਬਰੇਟਾ ਨੇ ਲੋਕਾਂ ਨੂੰ ਆਪਣੀ ਮੁਕਤੀ ਲਈ ਇਨਕਲਾਬੀ ਵਿਚਾਰਧਾਰਾ ਨਾਲ ਜੁੜਣ ਦਾ ਸੱਦਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਲਵੰਤ ਸੌਘ ਕਿਸ਼ਨਗੜ,ਮਹਿੰਦਰ ਸਿੰਘ ਦਿਆਲਪੁਰਾ,ਦਰਸ਼ਨ ਗੁਰਨੇ, ਦੇਵੀ ਰਾਮ ਰੰਘੜਿਆਲ,ਇਨਕਲਾਬੀ ਕੇਂਦਰ ਦੇ ਭੀਮ ਮੰਡੇਰ, ਗੁਰਮੇਲ ਜਲਵੇੜਾ,ਪ੍ਰਿਤਪਾਲ ਕੁਲਰੀਆਂ,ਜਸਵੰਤ ਖੁਡਾਲ,ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸ਼ੀਏਸ਼ਨ ਦੇ ਸ਼ਤੀਸ਼ ਕੁਮਾਰ,ਮੁਨਸ਼ੀ ਮੁਨੀਮ ਯੂਨਅੀਨ ਦੇ ਗੋਬਿੰਦ ਸ਼ਰਮਾਂ ਅਤੇ ਲਾਲੀ ਭਾਰਦਵਾਜ਼ ਆਦਿ ਹਾਜ਼ਰ ਸਨ।























