*ਇਕਜੁਟ ਹੋ ਕੇ ਹੀ ਮੁਸ਼ਕਲਾਂ ਨਾਲ ਨਜਿੱਠਿਆ ਜਾ ਸਕਦੈ-ਭਾਠਲਾ*

0
20

ਮਾਨਸਾ 29 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)  ਅਸੀ ਏਕਤਾ ਤੋਂ ਬਿਨਾਂ ਆਪਣੀਆਂ ਸਮੱਸਿਆਵਾਂ ਨਾਲ ਨਹੀ ਨਜਿੱਠ ਸਕਦੇ ।ਸਾਨੂੰ ਆਪਣੀਆਂ ਸਮੱਸਿਆਵਾਂ ਨਾਲ ਇਕਜੁਟ ਹੋ ਕੇ ਟੱਕਰ ਲੈਣ ਦੀ ਲੋੜ ਹੈ ਤੇ ਸਾਡੇ ਵਿਚ ਏਕਤਾ ਨਾ ਹੋਣ ਕਰਕੇ ਤੇ ਆਪਸੀ ਵੰਡੇ ਹੋਣ ਕਰਕੇ ਹੀ ਮੁਸ਼ਕਿਲਾਂ ਵੱਡੀਆਂ ਲੱਗਦੀਆਂ ਹਨ ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ (ਲੱਕੀ) ਨੇ ਕਿਹਾ ਕਿ ਅਸੀ ਇੰਨਾਂ ਸਮੱਸਿਆਵਾਂ, ਮੁਸ਼ਕਿਲਾਂ ਨਾਲ ਇਕ ਹੋ ਕੇ ਨਜਿੱਠੀਏ ਤਾਂ ਕੋਈ ਵੀ , ਕਿਸੇ ਤਰਾਂ ਦੇ ਹਾਲਾਤ ਟੱਕਰ ਨਹੀ ਲੈ ਸਕਣਗੇ।ਉਨਾਂ ਕਿਹਾ ਕਿ ਲੋਕ ਇਕ ਸ਼ਕਤੀ ਹਨ ਤੇ ਇਸ ਨਾਲ ਅਸੀ ਹਰ ਦਿੱਕਤ ਨਾਲ ਲੜ ਸਕਦੇ ਹਾਂ।ਸੰਦੀਪ ਕੁਮਾਰ ਭਾਠਲਾ ਲੱਕੀ ਨੇ ਕਿਹਾ ਕਿ ਅੱਜ ਬੇਹੱਦ ਤੇ ਵੱਡੀ ਜਰੂਰਤ ਹੈ ,ਰਾਜਨੀਤੀ ਤੋਂ ਉਤੇ ਉਠਕੇ ਲੋਕਾਂ ਦੀ ਆਵਾਜ ਬਣਨ ਦੀ,ਦ੍ਰਿੜ ਇਰਾਦੇ ਨਾਲ ਸਮੱਸਿਆਵਾਂ ਦੇ ਖਾਤਮੇ ਲਈ ਸੰਘਰਸ਼ ਕਰਨ ਦੀ।ਉਨਾਂ ਕਿਹਾ ਕਿ ਇਸ ਤੋਂ ਬਿਨਾਂ ਇਹ ਕਿਸੇ ਵੀ ਤਰਾਂ ਸੰਭਵ ਨਹੀ ਹੈ।।ਉਨਾਂ ਕਿਹਾ ਕਿ ਅਸੀ ਇਹ ਸਾਹਸ ਕਰੀਏ ਤੇ ਸ਼ਹਿਰ, ਮਾਨਸਾ ਖੇਤਰ ਲਈ ਆਪਣੇ ਬੱਚਿਆਂ, ਪਰਿਵਾਰ ਦੇ ਉਜਵਲ ਭਵਿੱਖ ਲਈ ਹੰਭਲੇ ਮਾਰੀਏ। ਉਨਾਂ ਕਿਹਾ ਕਿ ਜਨਤਕ ਕਾਰਜਾਂ ਲਈ ਸਾਨੂੰ ਅੱਗੇ ਆਉਣਾ ਹੀ ਪੈਣਾ ਹੈ, ਇਸ ਲਈ ਪਹਿਲ ਕੋਈ ਵੀ ਕਰੇ। ਭਾਠਲਾ ਨੇ ਕਿਹਾ ਕਿ ਮਾਨਸਾ ਦੀ ਤਸਵੀਰ, ਨੁਹਾਰ ਬਦਲਣ ਦੀ ਜਰੂਰਤ ਹੈ ਤੇ ਇਸ ਵਾਸਤੇ ਸਾਨੂੰ ਇਕਜੁਟ ਹੋ ਕੇ ਪਿੜ ਵਿਚ ਕੁੱਦਣਾ ਹੀ ਪੈਣਾ ਹੈ।ਉਨਾਂ ਕਿਹਾ ਕਿ ਸਾਨੂੰ ਅੱਗੇ ਵਧਣ ਤੇ ਆਪਣੇ ਇਲਾਕੇ ਬਾਰੇ ਸੋਚਣ, ਫਿਕਰ ਕਰਨ ਦੀ ਜਰੂਰਤ ਹੈ। ਆਓ ਇਸ ਲਈ ਇਕਜੁਟ ਹੋਈਏ,ਅੱਗੇ ਵਧੀਏ।ਉਨਾਂ ਕਿਹਾ ਕਿ ਆਓ ਇਸ ਵਾਸਤੇ ਪ੍ਰਣ, ਸੰਕਲਪ ਲਈਏ ਤੇ ਮਾਨਸਾ ਦੇ ਸੋਹਣੇ ਭਵਿੱਖ ਲਈ ਜੁਝੀਏ

LEAVE A REPLY

Please enter your comment!
Please enter your name here