ਆੜਤੀ ਤੇ ਆਮ ਲੋਕਾਂ ਲਗਾਏ ਕਿਸਾਨਾਂ ਤੇ ਧੱਕੇਸ਼ਾਹੀ ਕਰਨ ਦੇ ਦੋਸ਼।

0
4

ਮਾਨਸਾ, 4 ਜੂਨ (ਬਲਜੀਤ ਸ਼ਰਮਾ)-ਮਾਨਸਾ ਦੀ ਅਨਾਜ ਮੰਡੀ ਵਿੱਚ ਵਿਕਣ ਲਈ ਆਈ ਸ਼ਬਜੀ ਖਿਲਾਰਣਤੇ ਹੋਰ ਸ਼ਬਜੀ ਲਿਆਉਣ ਤੋਂ ਰੋਕਣ ਕਾਰਣ ਆੜਤੀਆਂ ਤੇ ਕਿਸਾਨਾਂ ਵਿੱਚਰੇੜਕਾ ਵੱਧਣ ਲੱਗਾ ਹੈ। ਆੜਤੀ ਤੇ ਆਮ ਲੋਕਾਂ ਜਿੱਥੇ ਕਿਸਾਨਾਂ ਤੇ ਧੱਕੇਸ਼ਾਹੀਕਰਨ ਦੇ ਦੋਸ਼ ਲਗਾ ਰਹੇ ਹਨ ਉੱਥੇ ਕਿਸਾਨਾਂ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂਕਿਹਾ ਹੈ ਕਿ ਆੜਤੀ ਆਪਣੇ ਕਮਿਸ਼ਨ ਲਈ ਰੌਲਾ ਪਾ ਰਹੇ ਹਨ। ਉੱਧਰ ਪੁਲਿਸਵੱਲੋਂ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ।  ਸ਼ਹਿਰ ਦੀ ਸ਼ਬਜੀ ਮੰਡੀ ਵਿੱਚ ਸਥਿਤੀ ਉਦੋਂ ਤਨਾਅਪੂਰਣ ਹੋ ਗਈਜਦੋਂ ਕੁੱਝ ਕਿਸਾਨਾਂ ਨੇ ਮੰਡੀ ਵਿੱਚ ਸ਼ਬਜੀ ਵੇਚਣ ਦਾ ਵਿਰੋਧ ਕਰਦਿਆਂ ਮੰਡੀਵਿੱਚ ਰੱਖੀ ਸ਼ਬਜੀ ਦੇ ਲਿਫਾਫਿਆਂ ਨੂੰ ਸੜਕਾਂ ਤੇ ਬਿਖੇਰ ਦਿੱਤਾ। ਆੜਤੀਆਂ ਵੱਲੋਂਕਿਸਾਨਾਂ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿੳਾ ਜਿਸ ਨਾਲ ਸਥਿਤੀ ਟਕਰਾਅ ਵਾਲੀ ਬਨ ਗਈ। ਆੜਤੀ ਯੂਨੀਅਨ ਦੇ ਪ੍ਰਧਾਨ ਕਾਲੂ ਰਾਮ ਅਤੇਆੜਤੀ ਵਿਜੈ ਕੁਮਾਰ ਨੇ ਵਿਰੋਧ ਜਤਾਉਂਦਿਆਂ ਕਿ ਇਹ ਕਿਸਾਨਾਂ ਵੱਲੋਂਗੁੰਡਾਗਰਦੀ ਕੀਤੀ ਜਾ ਰਹੀ ਹੈ। ਉਹਨਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਨਾਂ ਕੀਤੇਜਾਣ ਦੀ ਨਿੰਦਾ ਕਰਦਿਆ ਕਿਹਾ ਕਿ ਕਿਸਾਨ ਖੁਦ ਹੀ ਸ਼ਬਜੀ ਤੇ ਦੁੱਧ ਪਿੰਡਾਂਵਿੱਚੋਂ ਸਾਨੂੰ ਵੇਚ ਰਹੇ ਹਨ ਤੇ ਬਾਦ ਵਿੱਚ ਮੰਡੀ ਵਿੱਚ ਵੜ ਕੇ ਖਰਾਬ ਕਰ ਦਿੰਦੇਹ ਹਨ ਸ਼ਹਿਰ ਵਿੱਚ ਆਪਣੇ ਹੀ ਨੌਹਰੇ ਚੋਂ ਦੁੱਧ ਲੈ ਕੇ ਆ ਰਹੇ ਵਿਅਕਤੀਦਾ ਦੁੱਧ ਕਿਸਾਨਾਂ ਵੱਲੋਂ ਖੋ ਕੇ ਪੀ ਜਾਣ ਦੀ ਨਿੰਦਾ ਕਰਦਿਆ ਆਮ ਲੋਕਾਂ ਨੇ ਵੀਕਿਸਾਨ ਯੂਨੀਅਨ ਦੇ ਰਵੱਈਏ ਦੀ ਨਿੰਦਾ ਕਰਦਿਆ ਇਹਨਾਂ ਖਿਲਾਫ ਮਾਮਲਾਦਰਜ ਕਰਨ ਦੀ ਮੰਗ ਕੀਤੀ।
ਜਦੋਂ ਕਿ ਕਿਸਾਨਾਂ ਨੇ ਆੜਤੀਆਂ ਨੂੰ ਪ੍ਰੇਸ਼ਾਨ ਕਰਨ ਦੀ ਗੱਲ ਤੋਂਇਨਕਾਰ ਕਰਦਿਆ ਕਿਹਾ ਕਿ ਆੜਤੀ ਆਪਣੇ ਕਮਿਸ਼ਨ ਲਈ ਰੌਲਾ ਪਾ ਰਹੇਹਨ। ਕਿਸਾਨ ਆਗੂ ਬੋਘ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਕਿਸਾਨਾਂਨੂੰ ਉਹਨਾ ਦੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਜਿਸ ਕਰਕੇ ਇਹਹੜਤਾਲ ਕੀਤਾ ਗਈ ਹੈ।
ਉੱਧਰ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆ ਪੁਲਿਸ ਨੇ ਮੌਕੇ ਤੇ ਪੁੰਚਕੇ ਸਥਿਤੀ ਦਾ ਜਾਇਜਾ ਲਿਆ। ਥਾਣਾ ਸਿਟੀ-1 ਦੇ ਮੁੱਖ ਅਫਸਰ ਪਰਮਜੀਤਸਿੰਘ ਨੇ ਦੱਸਿਆ ਕਿ ਕਿਸਾਨਾਂ ਤੇ ਆੜਤੀਆਂ ਵਿਚਕਾਰ ਕੁੱਝ ਮਸਲਾ ਹੋਇਆਸੀ ਜਿਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।
ਪੁਲਸ ਨੇ ਕਿਸਾਨਾਂ ਤੇ ਕੀਤੇ ਮਾਮਲੇ ਦਰਜ
ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਨਵੀਂ ਸਬਜ਼ੀ ਮੰਡੀ ਅੰਦਰ ਆੜਤੀਆਂ ਨੂੰ ਸਬਜ਼ੀਆਂ ਅਤੇ ਫਲ ਵੇਚਣ ਤੋਂ ਰੋਕਣ ਸਮੇਂ ਸ਼ਹਿਰ ਅੰਦਰ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਥਾਣਾ ਸਿਟੀ-1 ਦੀ ਪੁਲਸ ਨੇ ਕਿਸਾਨ ਆਗੂਆਂ ਤੇ ਐਫ ਆਈ ਆਰ ਦਰਜ ਕੀਤੀ ਹੈ। ਜਿਸ ਤਹਿਤ ਸਬਜ਼ੀ ਰੇਹੜੀ ਵਾਲੇ ਮਨੋਜ ਕੁਮਾਰ ਸਪੁੱਤਰ ਓਮ ਪ੍ਰਕਾਸ਼ ਵਾਸੀ ਜਵਾਹਰਕੇ ਰੋਡ ਮਾਨਸਾ ਦੀ ਸ਼ਿਕਾਇਤ ਤੇ ਥਾਣਾ ਸਿਟੀ-1 ਦੀ ਪੁਲਸ ਨੇ ਮੋਟਰ ਸਾਇਕਲ ਸਵਾਰ ਤਰਸੇਮ ਸਿੰਘ ਮਿਸਤਰੀ, ਅਜੈਬ ਸਿੰਘ ਸਾਹਨੇਵਾਲੀ ਅਤੇ 2 ਹੋਰ ਅਣਪਛਾਤੇ ਕਿਸਾਨਾਂ ਤੇ ਅ/ਧ 341, 323, 506, 427 ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੀ ਸਬਜੀ ਵਾਲੀ ਰੇਹੜੀ ਤੋਂ ਉਕਤ ਵਿਅਕਤੀਆਂ ਨੇ ਸਬਜ਼ੀਆਂ ਸੁੱਟ ਦਿੱਤੀਆਂ ਅਤੇ ਘਸੁੰਨ-ਮੁੱਕੀ ਵੀ ਕੀਤੀ। ਇਸ ਤਰ੍ਹਾਂ ਬਾਗਲ ‘ਚੋਂ ਘਰ ਵੱਲ ਦੁੱਧ ਲਿਜਾ ਰਹੇ ਪਾਂਡੇ ਸਪੁੱਤਰ ਬਾਲੇਸਰ ਹਾਲ ਅਬਾਦ ਪ੍ਰਸ਼ੋਤਮ ਕੁਮਾਰ ਸ਼ਕਤੀ ਨਗਰ ਮਾਨਸਾ ਦੀ ਸ਼ਿਕਾਇਤ ਤੇ ਥਾਣਾ ਸਿਟੀ-1 ਦੀ ਪੁਲਸ ਨੇ ਅ/ਧ 341, 323, 506, 148, 149 ਤਹਿਤ ਬੋਘ ਸਿੰਘ, ਨਿਰਮਲ ਸਿੰਘ ਝੰਡੂਕੇ ਅਤੇ 10 ਹੋਰ ਨਾਮਲੂਮ ਕਿਸਾਨਾਂ ਤੇ ਮਾਮਲਾ ਦਰਜ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਉਹ ਬਾਗਲ ‘ਚੋਂ ਘਰ ਦੁੱਧ ਲੈ ਕੇ ਜਾ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਉਸ ਦਾ ਦੁੱਧ ਡੋਲ ਦਿੱਤਾ ਅਤੇ ਥੱਪੜ ਵੀ ਮਾਰੇ ਨਾਲੇ ਸ਼ਰਟ ਪਾੜ ਦਿੱਤੀ ਹੈ। 


EDITED BY : SARA YAHA | | Last Updated 4 June 2018

 

LEAVE A REPLY

Please enter your comment!
Please enter your name here