ਆਸਾਰਾਮ ਤੋਂ ਬਾਅਦ ਉਸ ਦਾ ਪੁੱਤਰ ਵੀ ਬਲਾਤਕਾਰ ਦਾ ਦੋਸ਼ੀ, 30 ਅਪਰੈਲ ਨੂੰ ਹੋਵੇਗੀ ਸਜ਼ਾ

0
23

ਸੂਰਤ: ਬਲਾਤਕਾਰ ਦੇ ਮਾਮਲੇ ’ਚ ਜੋਧਪੁਰ ਜੇਲ੍ਹ ‘ਚ ਬੰਦ ਆਸਾਰਾਮ ਦੇ ਬੇਟੇ ਨਾਰਾਇਨ ਸਾਈਂ ਨੂੰ ਵੀ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੂਰਤ ਦੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਹੁਣ 30 ਅਪਰੈਲ ਨੂੰ ਸਜ਼ਾ ਦਾ ਐਲਾਨ ਕਰੇਗੀ।

ਨਾਰਾਇਣ ‘ਤੇ ਜਹਾਂਗੀਰਪੁਰਾ ਸਥਿਤ ਆਸ਼ਰਮ ‘ਚ ਇੱਕ ਫੌਲੋਅਰ ਨਾਲ 2002 ‘ਚ ਬਲਾਤਕਾਰ ਕਰਨ ਦਾ ਇਲਜ਼ਾਮ ਹੈ। ਇਸ ਤੋਂ ਇਲਾਵਾ ਵਾਰ-ਵਾਰ 2004 ਤਕ ਛੇੜਛਾੜ ਕਰਨ ਦਾ ਵੀ ਇਲਜ਼ਾਮ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। 6 ਅਕਤੂਬਰ, 2013 ਨੂੰ ਪੀੜਤਾ ਨੇ ਇਸ ਮਾਮਲੇ ‘ਚ ਸੂਰਤ ‘ਚ ਐਫਆਈਆਰ ਦਰਜ ਕਰਵਾਈ ਸੀ।

ਪੀੜਤਾ ਨੇ ਨਾਰਾਇਣ ਸਮੇਤ ਹੋਰ ਸੱਤ ਲੋਕਾਂ ਖਿਲਾਫ ਐਫਆਈਆਰ ਕਰਵਾਈ। 4 ਦਸੰਬਰ, 2013 ਨੂੰ ਉਸ ਨੂੰ ਤੇ ਉਸ ਦੇ ਡ੍ਰਾਈਵਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਨਾਰਾਇਣ ਜੇਲ੍ਹ ‘ਚ ਹੈ ਤੇ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ।

LEAVE A REPLY

Please enter your comment!
Please enter your name here