*ਆਮ ਲੋਕਾਂ ‘ਚ ਚਿੰਤਾ ਦਾ ਮਾਹੌਲ, ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਜਾਣੋ ਪੰਪਾਂ ‘ਤੇ ਕਿਉਂ ਲੱਗਣਗੀਆਂ ਲੰਬੀਆਂ ਲਾਈਨਾਂ?*

0
35

Petrol-Diesel Prices Hike  (ਸਾਰਾ ਯਹਾਂ) : ਮਿਡਲ ਈਸਟ ‘ਚ ਚੱਲ ਰਹੇ ਭਿਆਨਕ ਯੁੱਧ ਅਤੇ ਇਰਾਨ-ਅਮਰੀਕਾ ਦਰਮਿਆਨ ਵਧਦੇ ਤਣਾਅ ਕਾਰਨ ਦੇਸ਼ ਭਰ ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇਸ ਯੁੱਧ ਨਾਲ ਕਈ ਗੁਆਂਢੀ ਮੁਲਕ ਵੀ ਹਿੱਲ ਗਏ ਹਨ। ਦੱਸ ਦੇਈਏ ਕਿ ਇਸਦੇ ਨਾਲ ਹੀ ਭਾਰਤ ਵਿੱਚ ਤੇਲ ਸਪਲਾਈ ਚੇਨ ‘ਤੇ ਗੰਭੀਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀਆਂ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤੀ ਜਾਣ ਵਾਲੀ ‘ਕ੍ਰੈਡਿਟ’ (ਉਧਾਰ) ਦੀ ਸਹੂਲਤ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ

ਹੁਣ ਪੈਟਰੋਲ ਪੰਪ ਮਾਲਕਾਂ ਨੂੰ ਤੇਲ ਦੀ ਸਪਲਾਈ ਲੈਣ ਲਈ ਪਹਿਲਾਂ ਭੁਗਤਾਨ ਕਰਨਾ ਪਵੇਗਾ। ਇਸ ਸਖ਼ਤ ਫੈਸਲੇ ਦੇ ਪਿੱਛੇ ਕਈ ਵੱਡੇ ਕਾਰਨ ਹਨ। ਗਲੋਬਲ ਪੱਧਰ ‘ਤੇ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਹੋ ਰਿਹਾ ਹੈ। ਕੰਪਨੀਆਂ ਨੂੰ ਡਰ ਹੈ ਕਿ ਤੇਜ਼ੀ ਨਾਲ ਵਧਦੀਆਂ ਕੀਮਤਾਂ ਕਾਰਨ ਉਨ੍ਹਾਂ ਦਾ ‘ਵਰਕਿੰਗ ਕੈਪੀਟਲ’ ਪ੍ਰਭਾਵਿਤ ਹੋ ਸਕਦੀ ਹੈ। 

ਇਸ ਤੋਂ ਇਲਾਵਾ ਇਰਾਨ ‘ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਕਾਰਨ ਤੇਲ ਸਪਲਾਈ ਦੇ ਅਹਿਮ ਰੂਟ, ਜਿਵੇਂ ਕਿ ਹਾਰਮੁਜ਼ ਸਟ੍ਰੇਟ ਖ਼ਤਰੇ ਵਿੱਚ ਹਨ। ਉਧਾਰ ਦੀ ਸਹੂਲਤ ਬੰਦ ਹੋਣ ਕਾਰਨ ਛੋਟੇ ਪੈਟਰੋਲ ਪੰਪ ਮਾਲਕਾਂ ਲਈ ਤੇਲ ਦਾ ਸਟਾਕ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਜੇਕਰ ਉਨ੍ਹਾਂ ਕੋਲ ਤੁਰੰਤ ਭੁਗਤਾਨ ਲਈ ਪੈਸੇ ਨਹੀਂ ਹੋਣਗੇ, ਤਾਂ ਪੰਪ ‘ਤੇ ਤੇਲ ਦੀ ਕਿੱਲਤ ਹੋ ਸਕਦੀ ਹੈ।

ਪੰਪਾਂ ‘ਤੇ ਲੱਗਣਗੀਆਂ ਲੰਬੀਆਂ ਲਾਈਨਾਂ 

ਭਾਵੇਂ ਸਰਕਾਰ ਨੇ ਅਜੇ ਕੀਮਤਾਂ ਵਿੱਚ ਸਿੱਧਾ ਵਾਧਾ ਨਹੀਂ ਕੀਤਾ ਹੈ, ਪਰ ਸਪਲਾਈ ਚੇਨ ਵਿੱਚ ਇਸ ਤਰ੍ਹਾਂ ਦੀ ਸਖ਼ਤੀ ਆਉਣ ਵਾਲੇ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਧਣ ਜਾਂ ਪੰਪਾਂ ‘ਤੇ ਲੰਬੀਆਂ ਲਾਈਨਾਂ ਲੱਗਣ ਦਾ ਸੰਕੇਤ ਦੇ ਰਹੀ ਹੈ। ਵਿਦੇਸ਼ ਮੰਤਰਾਲੇ ਅਤੇ ਤੇਲ ਮੰਤਰਾਲਾ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਭਾਰਤ ਆਪਣੀ ਲੋੜ ਦਾ 80 ਫ਼ੀਸਦੀ ਤੋਂ ਵੱਧ ਤੇਲ ਦਰਾਮਦ ਕਰਦਾ ਹੈ, ਜਿਸ ਵਿੱਚੋਂ ਵੱਡਾ ਹਿੱਸਾ ਮੱਧ-ਪੂਰਬ ਤੋਂ ਆਉਂਦਾ ਹੈ। ਤੇਲ ਕੰਪਨੀਆਂ ਦਾ ਇਹ ਕਦਮ ਆਪਣੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਅਤੇ ਤੇਲ ਦੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ ਇੱਕ ‘ਰੱਖਿਆਤਮਕ’ ਕਦਮ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here