*ਆਮ ਜਨਤਾ ਦੇ ਸਹਿਯੋਗ ਨਾਲ ਨਸ਼ਿਆ ਦਾ ਯੁੱਧ ਜਿੱਤ ਦੇ ਕਰੀਬ — ਡੀ.ਆਈ.ਜੀ. ਹਰਜੀਤ* 

0
55

ਬੁਢਲਾਡਾ 22 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਦਿਨੋ ਦਿਨ ਵੱਧ ਰਹੇ ਨਸ਼ਿਆ ਨੂੰ ਨੱਥ ਪਾਉਣ ਲਈ ਯੁੱਧ ਜੰਗੀ ਪੱਧਰ ਤੇ ਜਾਰੀ ਹੈ ਜਿੱਥੇ ਲੋਕਾਂ ਵੱਲੋਂ ਭਰਮਾ ਸਹਿਯੋਗ ਮਿਲ ਰਿਹਾ ਹੈ। ਇਹ ਸ਼ਬਦ ਅੱਜ ਪੁਲਿਸ ਪਬਲਿਕ ਮਿਲਣੀ ਦੌਰਾਨ ਡੀ.ਆਈ.ਜੀ. ਬਠਿੰਡਾ ਰੇਜ ਸ੍ਰ. ਹਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਇਹ ਆਮ ਜਨਤਾ ਦਾ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਸੰਭਵ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੁਨੀਆਂ ਭਰ ਦੀ ਸਭ ਤੋਂ ਬਹਾਦਰ ਫੋਰਸ ਹੈ ਜੋ ਹਰ ਕੰਮ ਵਿੱਚ ਤਤਪਰ ਨਜਰ ਆਉਂਦੀ ਹੈ। ਸ੍ਰ. ਹਰਜੀਤ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ ਪੰਜਾਬ ਦੇ ਬੈਨਰ ਹੇਠ ਐਂਟੀ ਡਰੱਗ ਹੈਲਪਲਾਇਨ ਨਸ਼ਿਆ ਦੇ ਖਿਲਾਫ ਸ਼ੁਰੂ ਕਰਦਿਆਂ ਤੁਹਾਡੇ ਸਾਥ ਲਈ ਇੱਕ ਨੰਬਰ 9779100200 ਜਾਰੀ ਕੀਤਾ ਗਿਆ ਹੈ। ਜਿਸ ਤੇ ਤੁਸੀਂ ਨਸ਼ਾ ਖ੍ਰੀਦਣ ਜਾਂ ਵੇਚਣ ਵਾਲੇ ਖਿਲਾਫ ਫੋਨ ਕਰਕੇ ਜਾਂ ਵਟਸਅੱਪ ਕਰਕੇ ਜਾਣਕਾਰੀ ਦੇ ਸਕਦੇ ਹੋ। ਕਾਲ ਕਰਨ ਵਾਲੇ ਸੰਬੰਧੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਇਹ ਹੈਲਪਲਾਇਨ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ। ਮਾਨਸਾ ਜਿਲ੍ਹੇ ਅੰਦਰ ਯੁੱਧ ਨਸ਼ਿਆ ਦੇ ਖਿਲਾਫ ਅਧੀਨ 300 ਸਮੱਗਲਰਾਂ ਨੂੰ ਜੇਲ੍ਹ ਵਿੱਚ ਡੱਕਿਆ ਅਤੇ 196 ਐਨ.ਡੀ.ਪੀ.ਸੀ. ਐਕਟ ਦੇ ਮੁਕੱਦਮੇ ਦਰਜ ਕੀਤੇ ਗਏ। ਉਥੇ ਹੈਲਪ ਲਾਇਨ ਤੇ 50 ਦਿਨਾਂ ਚ 9 ਐਫਆਈਆਰ ਦਰਜ ਕੀਤੇ ਗਏ, ਉਥੇ 60 ਲੋਕਾਂ ਨੇ ਨਸ਼ੇ ਤਸਕਰਾਂ ਖਿਲਾਫ ਇਤਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਆਮ ਜਨਤਾ ਇਸੇ ਤਰ੍ਹਾਂ ਸਹਿਯੋਗ ਦਿੰਦੀ ਰਹੀ ਤਾਂ ਨਸ਼ਿਆ ਦਾ ਯੁੱਧ ਜਲਦ ਹੀ ਜਿੱਤ ਲਿਆ ਜਾਵੇਗਾ। ਇਸ ਮੌਕੇ ਤੇ ਬੋਲਦਿਆਂ ਐਸ.ਐਸ.ਪੀ. ਮਾਨਸਾ ਭਾਗੀਰਥ ਮੀਨਾ ਨੇ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਜਦੋਂ ਅੱਤਵਾਦ ਦੇ ਦੌਰ ਚ ਸੀ ਉਸ ਸਮੇਂ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਅਤਵਾਦ ਨੂੰ ਖਤਮ ਕੀਤਾ ਸੀ ਉਸੇ ਤਰ੍ਹਾਂ ਜਦੋਂ ਤੱਕ ਸਮਾਜ ਖੁੱਦ ਉਠ ਕੇ ਅੱਗੇ ਨਹੀਂ ਆਵੇਗਾ ਅਤੇ ਆਪਣੀ ਸੋਚ ਨਹੀਂ ਬਦਲੇਗਾ, ਤਾਂ ਨਸ਼ੇ ਤੇ ਕਾਬੂ ਪਾਉਣਾ ਸੰਭਵ ਨਹੀਂ ਹੋਵੇਗਾ। ਪ੍ਰੰਤੂ ਹੁਣ ਮੁੱਖ ਮੰਤਰੀ ਪੰਜਾਬ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਗੰਭੀਰ ਹੁੰਦਿਆਂ ਹਰ ਪਹਿਲੂ ਤੇ ਲੋਕਾਂ ਦੇ ਸਹਿਯੋਗ ਨਾਲ ਇੱਕ ਚੰਗੇ ਸਮਾਜ ਦੀ ਸਿਰਜਨਾ ਲਈ ਕੰਮ ਕਰ ਰਹੇ ਹਨ। ਜਿਸਦੇ ਨਤੀਜੇ ਚੰਗੇ ਨਿਕਲ ਰਹੇ ਹਨ।

ਇਸ ਮੌਕੇ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਐਸ.ਡੀ.ਐਮ. ਗਗਨਦੀਪ ਸਿੰਘ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਸੋਹਣ ਸਿੰਘ ਕਲੀਪੁਰ, ਅਤੇ ਵੱਖ ਵੱਖ ਮਾਰਕਿਟ ਕਮੇਟੀਆਂ ਦੇ ਚੇਅਰਮੈਨ, ਡੀ.ਐਸ.ਪੀ. ਸਿਕੰਦਰ ਸਿੰਘ ਚੀਮਾਂ, ਐਸ.ਐਚ.ਓ. ਭੁਪਿੰਦਰਜੀਤ ਸਿੰਘ, ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here