ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਦੀ ਮੰਗ

0
46

ਮਾਨਸਾ 22 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) – ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਠੇਕੇਦਾਰਾਂ ਤੇ ਐਕਸਾਈਜ ਅਧਿਕਾਰੀਆਂ ਤੇ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਦੇ ਦੋਸ਼ ਲਗਾਏ ਹਨ ਦੂਜੇ ਪਾਸੇ  ਐਕਸਾਈਜ ਅਧਿਕਾਰੀ ਵੱਲੋ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਅੱਜ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਭੋਲਾ ਸਿੰਘ ਮਾਨ ਨੇ ਸ਼ਰਾਬ ਠੇਕੇਦਾਰਾਂ ਤੇ ਐਕਸਾਈਜ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਇਨ੍ਹਾਂ ਦਾ ਗੱਠਜੋੜ ਲੋਕਾਂ ਦੀ ਲੁੱਟ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਮੈਰਿਜ ਪਲੇਸਾਂ ਵਿੱਚ ਹੋਣ ਵਾਲੇ ਵਿਆਹ ਸਮਾਗਮਾਂ ਸਮੇ ਇਸ ਗਠਜੋੜ ਵੱਲੋ ਲੁੱਟ ਕਰਦਿਆਂ ਸ਼ਰਾਬ ਸਰਦੂਲਗੜ੍ਹ ਦੀ ਬਜਾਏ ਝੁਨੀਰ ਤੋਂ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਝੁਨੀਰ ਵਿਖੇ ਸ਼ਰਾਬ ਖਰੀਦਣ ਤੇ ਦੋ ਹਜ਼ਾਰ ਪ੍ਰਤੀ ਡੱਬਾ ਵੱਧ ਵਸੂਲ ਕੇ ਲੁੱਟ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਇਹ ਲੁੱਟ ਝੁਨੀਰ ਵਿਖੇ ਤੈਨਾਤ ਇੰਸਪੈਕਟਰ ਖੁਦ ਕਰਵਾਉਂਦਾ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਲੋਕਾਂ ਦੀ ਲੁੱਟ ਬੰਦ ਕਰਕੇ ਕਾਰਵਾਈ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਹਰਮੇਸ਼ ਸਿੰਘ ਸਾਹਨੇਵਾਲੀ,ਹਰਦੇਵ ਸਿੰਘ ਉਲੱਕ,ਕੁਲਵੀਰ ਉਲੱਕ,ਬਲਕਰਨ ਸਿੰਘ, ਹਵੇਲੀ ਪੈਲਿਸ,ਜਸਪ੍ਰੀਤ ਜਟਾਣਾ,ਅਤੇ ਸਰਦੂਲਗੜ੍ਹ ਦੇ ਮੈਰਿਜ ਪੈਲਿਸ ਦੇ ਮਾਲਕ ਮੌਜੂਦ ਸਨ 
ਦੂਜੇ ਪਾਸੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਐਕਸਾਈਜ ਇੰਸਪੈਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਭੋਲਾ ਸਿੰਘ ਮਾਨ ਦਾ ਖੁਦ ਦਾ ਮੈਰਿਜ ਪੈਲਿਸ ਹੈ ਅਤੇ ਇਹਦੇ ਪੈਲਿਸ ਵਿੱਚੋ ਬਿਨ੍ਹਾਂ ਪਰਮਿਟ ਸ਼ਰਾਬ ਬਰਾਮਦ ਹੋਣ ਤੇ ਉਨ੍ਹਾਂ ਨੇ ਤਿੰਨ ਵਾਰ ਇਸਦਾ ਚਲਾਨ ਕੀਤਾ ਹੈ ਅਤੇ ਇਹ ਖੁੱਦ ਲੋਕਾਂ ਪਾਸੋ ਪਰਮਿਟ ਦੀ ਫੀਸ ਲੈ ਲੈਂਦਾ ਹੈ ਅਤੇ ਮਹਿਕਮੇ ਕੋਲ ਜਮਾ ਨਹੀਂ ਕਰਵਾਉਂਦਾ।

LEAVE A REPLY

Please enter your comment!
Please enter your name here