

ਮਾਨਸਾ, 26 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਦੀ ਮਾਨ ਸਰਕਾਰ ਨੇ 2025-2026 ਦਾ ਬਜ਼ਟ ਪੇਸ਼ ਕੀਤਾ। ਬੇਸ਼ੱਕ ਸਮੁੱਚੀ ਆਮ ਆਦਮੀ ਪਾਰਟੀ ਸਰਕਾਰ ਦਾ ਅੱਜ ਤੱਕ ਦਾ ਸਬ ਤੋਂ ਵਧੀਆ ਬਜ਼ਟ ਪੇਸ਼ ਕਰਨ ਦਾ ਦਾਵਾ ਕਰ ਰਹੀ ਹੈ ਤੇ ਉੱਧਰ ਦੂਜੇ ਪਾਸੇ ਵਿਰੋਧੀ ਧਿਰ ਵੱਲੋ ਵੀ ਬਜਟ ਦੀਆਂ ਕਮੀਆਂ ਨੂੰ ਜਨਤਾ ਦੀ ਕਚਹਿਰੀ ਵਿਚ ਲਿਆਂਦਾ ਜਾ ਰਿਹਾ ਹੈ। ਇਸੇ ਤਹਿਤ ਮਾਨਸਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਬਜ਼ਟ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੈ ਕਿ ਮੁਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਅਗਵਾਹੀ ਵਿਚ ਪੇਸ਼ ਕੀਤਾ ਗਿਆ। ਪੰਜਾਬ 2025 ਦਾ ਬਜ਼ਟ ਜਿਸਨੂੰ ਇਹਨਾਂ ਨੇ ਬਦਲਦਾ ਪੰਜਾਬ ਦਾ ਨਾਮ ਦਿੱਤੀ ਹੈ। ਇਹ ਆਪਣੇ ਵੱਡੇ ਵੱਡੇ ਵਾਅਦਿਆ ਨੂੰ ਪੂਰਾ ਕਰਨ ਤੋਂ ਦੂਰ ਪੰਜਾਬ ਦੇ ਲੋਕਾਂ ਪ੍ਰਤੀ ਬੇਰੁਖੀ ਨੂੰ ਬੇਨਕਾਬ ਕਰਦਾ ਤੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਵਾਲਾ ਖੋਖਲਾ ਦਸਤਾਵੇਜ ਹੈ। ਵਿੱਕੀ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦਾ ਇਹ ਤੀਸਰਾ ਬਜ਼ਟ ਹੈ, ਪਰੰਤੂ ਉਹਨਾਂ ਆਪਣਾ ਪ੍ਰਮੁੱਖ ਵਾਅਦਾ ਔਰਤਾਂ ਨੂੰ ਹਜ਼ਾਰ ਰੁਪਈਆ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਵਿੱਕੀ ਨੇ ਅੱਗੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਵੀ ਇਸ ਬਜ਼ਟ ਵਿੱਚ ਕੁੱਛ ਖਾਸ ਨਹੀਂ ਕਰ ਪਾਈ, ਕਿਉਂਕਿ ਖੇਤੀਬਾੜੀ ਲਈ ਬਜ਼ਟ ਵਿਚ 14000 ਕਰੋੜ ਦੀ ਨਾਕਾਫ਼ੀ ਰਾਸ਼ੀ ਦੀ ਤਜਵੀਜ ਰੱਖੀ ਹੈ। ਜੇਕਰ ਇਸ ਵਿੱਚੋ ਟਿਊਬਵੈਲਾਂ ਲਈ ਮੁਫ਼ਤ ਬਿਜਲੀ ਸਬਸਿਡੀ ਜੋ ਪਹਿਲਾ ਤੋਂ ਮਜੂਦ ਸੀ ਨੂੰ ਘਟਾ ਲਿਆ ਜਾਵੇ ਤਾਂ ਇਸ ਨਾਕਾਫ਼ੀ ਰਾਸ਼ੀ ਨਾਲ ਖੇਤੀਬਾੜੀ ਸੈਕਟਰ ਤੇ ਕਿਸਾਨਾਂ ਨਾਲ ਧੋਖਾ ਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ,ਸਿੱਖਿਆ ,ਵਿਗੜਦੀ ਕਾਨੂੰਨ ਵਿਵਸਥਾ ਤੇ ਬੇਰੁਜਗਾਰੀ ਵਰਗੇ ਵੱਡੇ ਮੁੱਦਿਆਂ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਵਿੱਕੀ ਨੇ ਕਿਹਾ ਕਿ ਇਸ ਬਜ਼ਟ ਦੀ ਇਕੱਲੀ ਪ੍ਰਾਪਤੀ ਪੰਜਾਬ ਉਪਰ ਵੱਧ ਰਹੇ ਕਰਜੇ ਦੀ ਹੈ। ਹੋਰ ਕੁਸ਼ ਨਹੀਂ ਉਹਨਾਂ ਕਿਹਾ ਕਿ ਇਸ ਬਜ਼ਟ ਵਿੱਚ ਸਰਕਾਰ ਨੇ ਆਪਣੇ ਚੁਣਾਵੀਂ ਵਾਅਦਿਆਂ ਪ੍ਰਤੀ ਇਕ ਵਾਰ ਫਿਰ ਆਪਣੀ ਅਸਮਰੱਥਾ ਦਿਖਾਈ ਹੈ, ਜੋ ਸਾਬਤ ਕਰਦੀ ਹੈ ਕਿ ਇਹ ਵਾਅਦੇ ਸਿਰਫ ਖੋਖਲੇ ਨਾਰੇ ਹੀ ਹੁੰਦੇ ਹਨ।























