*ਬੋਹਾ ਆਮ ਆਦਮੀ ਕਲੀਨਿਕ ਲੱਖੀਵਾਲ ਦੇ ਵਿਹੜੇ 50 ਪੌਦੇ ਲਗਾਏ*

0
112

ਬੋਹਾ 21ਜੁਲਾਈ (ਸਾਰਾ ਯਹਾਂ/ਅਮਨ ਮੇਹਤਾ )- ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ.ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਆਮ ਆਦਮੀ ਕਲੀਨਿਕ ਲੱਖੀਵਾਲ ਦੇ ਸਮੂਹ ਸਟਾਫ ਵੱਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਕਲੀਨਿਕ ਦੇ ਵਿਹੜੇ ਅਤੇ ਆਲੇ ਦੁਆਲੇ 50 ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।ਇਸ ਮੌਕੇ ਮੈਡੀਕਲ ਅਫਸਰ ਡਾ. ਮਨਦੀਪ ਸਿੰਘ ਅਤੇ ਫਾਰਮਾਸਿਸਟ ਸਮੀਰ ਸਿੰਗਲਾ ਨੇ ਆਖਿਆ ਕਿ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਹਰ ਇੱਕ ਮਨੁੱਖ ਨੂੰ ਇੱਕ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਅੱਜ ਜੋ ਪੌਦੇ ਲਗਾਏ ਗਏ ਹਨ ਉਹਨਾਂ ਦੀ ਦੇਖਭਾਲ ਕਰਨ ਲਈ ਸਮੁੱਚਾ ਸਟਾਫ ਵਚਨਬੱਧ ਹੈ।ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਮਨਦੀਪ ਕੌਰ, ਵੈਟਰਨਰੀ ਇੰਸਪੈਕਟਰ ਅਸ਼ੀਸ਼ ਕੁਮਾਰ ,ਹੈਲਪਰ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।


LEAVE A REPLY

Please enter your comment!
Please enter your name here