*“ਆਪ” ਦੀ ਸਰਕਾਰ ਆਉਣ ਤੇ ਸੂਬੇ ਵਿੱਚੋਂ ਖਤਮ ਹੋਣਗੇ ਧਰਨੇ-ਪ੍ਰਦਰਸ਼ਨ, ਹਰ ਇੱਕ ਨੂੰ ਮਿਲੇਗਾ ਬਣਦਾ ਹੱਕ: ਭਗਵੰਤ ਮਾਨ*

0
171

ਮਾਨਸਾ 7 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮਾਨਸਾ ਦੀ ਅਨਾਜ ਮੰਡੀ ਵਿਖੇ ਭਰਵੇਂ ਇੱਕਠ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਖੇਤੀ ਧੰਦੇ ਸਮੇਤ ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਸੂਬੇ ਨੂੰ ਬਚਾਉਣ ਦੀ ਲੋੜ ਹੈ। ਜਿਸ ਤੇ ਆਮ ਆਦਮੀ ਪਾਰਟੀ ਦ੍ਰਿੜ੍ਹਤਾ ਨਾਲ ਪਹਿਰਾ ਦੇ ਰਹੀ ਹੈ। ਪਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚ ਭਰੋਸਾ ਪ੍ਰਗਟਾ ਕੇ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਲੋਕਾਂ ਦਾ ਇੱਕਠ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਝਾੜੂ ਫੇਰਨ ਜਾ ਰਹੀ ਹੈ। ਉਹ ਸ਼ੁੱਕਰਵਾਰ ਨੂੰ ਸ਼ਹਿਰ ਦੀ ਅਨਾਜ ਮੰਡੀ ਵਿਖੇ ਪਾਰਟੀ ਉਮੀਦਵਾਰ ਡਾ: ਵਿਜੇ ਸਿੰਗਲਾ ਦੇ ਹੱਕ ਵਿੱਚ ਵਿਸ਼ਾਲ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਲੋਕਾਂ ਦੇ ਵੱਡੇ ਸਮਰਥਨ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਬਰੂਦ ਦੇ ਢੇਰ ਤੇ ਖੜ੍ਹੇ ਪੰਜਾਬ ਨੂੰ ਰੰਗਲਾ ਪੰਜਾਬ, ਖੇਤੀ ਸੰਪੰਨ ਸੂਬਾ ਬਣਾਇਆ ਜਾਵੇਗਾ। ਪੰਜਾਬ ਵਿੱਚ ਕਦੇ ਵੀ ਰੁਜਗਾਰ ਮੰਗਣ ਲਈ ਕਦੇ ਵੀ ਧਰਨੇ-ਮੁਜਾਹਰੇ, ਲੋਕਾਂ ਨੂੰ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਅਤੇ ਦੇਸ਼ ਦੇ ਅਮਨਦਾਤੇ ਵੱਲੋਂ ਖੁਦਕੁਸ਼ੀ ਵਰਗੇ ਫੈਸਲੇ ਲੈਣ ਦੀ ਨੋਬਤ ਨਹੀਂ ਆਵੇਗੀ। ਉਨ੍ਹਾਂ ਮੰਚ ਤੋਂ ਵਾਅਦਾ ਕੀਤਾ “ਆਪ” ਪੂਰੇ ਸੂਬੇ ਦੀ ਨੁਹਾਰ ਬਦਲੇਗੀ। ਰੁਜਗਾਰ ਦਾ ਹੜ੍ਹ ਲਿਆ ਦਿੱਤਾ ਜਾਵੇਗਾ, ਤੇਜੀ ਨਾਲ ਰੁਜਗਾਰ ਦੀ ਭਾਲ ਵਿੱਚ ਬਾਹਰ ਜਾ ਰਹੇ ਨੌਜਵਾਨ ਸੂਬੇ ਵਿੱਚ ਹੀ ਰੁਜਗਾਰ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਤੇ ਖੇਤੀ ਕਾਨੂੰਨ ਥੋਪਣ ਵਾਲੀ, ਅਕਾਲੀ ਦਲ ਵੱਲੋਂ ਉਸ ਦਾ ਸਮਰਥਨ ਕਰਨ ਅਤੇ ਸੂਬੇ ਅੰਦਰ ਕਿਸਾਨੀ ਵਿਦਰੋਹ ਉੱਠਣ ਤੋਂ ਬਾਅਦ ਮੁੜ ਕਾਨੂੰਨ ਵਾਪਸ ਲੈਣ ਵਾਲੀ ਸਰਕਾਰ ਦਸਦਿਆਂ ਮੌਕਾਪ੍ਰਸਤ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੰਮਾ ਸਮਾਂ ਕਾਂਗਰਸ ਅਤੇ ਅਕਾਲੀ ਦਲ ਨੇ ਰਾਜ ਕੀਤਾ। ਪਰ ਲੋਕਾਂ ਦੀ ਤਕਦੀਰ ਨਹੀਂ ਬਦਲ ਸਕੀਆਂ। ਅੱਜ ਉਨ੍ਹਾਂ ਵੱਲੋਂ ਹੋਰ ਮੌਕਾ ਮੰਗ ਕੇ ਲੋਕਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਬਾਦਲਾਂ ਨੇ ਆਪਣੇ ਘਰ ਭਰੇ ਅਤੇ ਹੁਣ ਹੋਰ ਲੁੱਟਣ ਦੀ ਤਿਆਰੀ ਕਰਕੇ ਲੋਕਾਂ ਨੂੰ ਰੰਗਲਾ ਪੰਜਾਬ ਬਣਾਉਣ ਦੇ ਸ਼ਬਦ ਵਾਕ ਦਿੱਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਆਪਸ ਵਿੱਚ ਲੜ ਰਹੇ ਕਾਂਗਰਸ ਪਾਰਟੀ ਦੇ ਨੇਤਾ ਬੇਸ਼ੱਕ ਮਾਨਸਾ ਤੋਂ ਕਿਸੇ ਗਾਇਕ ਜਾਂ ਕਿਸੇ ਨੂੰ ਵੀ ਮੈਦਾਨ ਵਿੱਚ ਉਤਾਰ ਦੇਣ।

ਪਰ ਸੱਚ ਅਤੇ ਮਿਹਨਤੀ ਲੋਕਾਂ ਦਾ ਸਾਥ ਉਨ੍ਹਾਂ ਦੀ ਜਿੱਤ ਨੂੰ ਰੋਕ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਰਾਹ ਰੋਕਣ ਲਈ ਰਵਾਇਤੀ ਪਾਰਟੀਆਂ ਵੱਲੋਂ ਧਨਾਢ ਵਿਅਕਤੀਆਂ ਨੂੰ ਚੋਣਾਂ ਵਿੱਚ ਉਤਾਰਿਆ ਜਾ ਰਿਹਾ ਹੈ। ਪਰ ਲੋਕਾਂ ਦਾ ਪਿਆਰ ਅਤੇ ਅੱਜ ਦਾ ਇੱਕਠ ਸਾਬਤ ਕਰ ਰਿਹਾ ਹੈ ਕਿ ਆਉਂਦੀਆਂ ਚੋਣਾਂ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਰੁਜਗਾਰ ਤੋਂ ਲੈ ਕੇ ਬੇਰੁਜਗਾਰੀ ਹੱਲ ਕਰਨੀ, ਖੇਤੀ ਨੂੰ ਵਾਧੇ ਦਾ ਧੰਦਾ ਬਣਾ ਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਮੋੜਿਆ ਜਾਵੇਗਾ। ਸਮੇਂ ਦੀਆਂ ਸਰਕਾਰਾਂ ਵੱਲੋਂ ਹੁਣ ਤੱਕ ਪੰਜਾਬ ਅੰਦਰ ਕੀਤੇ ਗਏ ਘਪਲਿਆਂ ਦਾ ਵੀ ਹਿਸਾਬ-ਕਿਤਾਬ ਲਿਆ ਜਾਵੇਗਾ। ਉਨ੍ਹਾਂ ਇੱਕ ਮੌਕਾ ਕੇਜਰੀਵਾਲ ਨੂੰ ਦੀ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ ਹੁਣ ਵਾਰ-ਵਾਰੀ ਸੱਤਾ ਸੰਭਾਲ ਕੇ ਰਾਜ ਕਰਦੀਆਂ ਆਈਆਂ ਪਾਰਟੀਆਂ ਨੂੰ ਉਲਾਂਭੇ ਕਰਨ ਦੀ ਲੋੜ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਾ ਕੇ ਆਮ ਆਦਮੀ ਦਾ ਰਾਜ ਸਥਾਪਤ ਕਰਨਾ ਬੇਹੱਦ ਜਰੂਰੀ ਹੈ।
ਮਾਨਸਾ ਤੋਂ ਉਮੀਦਵਾਰ ਡਾ: ਵਿਜੈ ਸਿੰਗਲਾ ਨੇ ਇੱਕਠ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚ ਪੰਜਾਬ ਦੀ ਅਵਾਮ ਨੂੰ ਵੱਡਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਏਕੇ ਨਾਲ ਵਿਧਾਨ ਸਭਾ ਪਹੁੰਚਣ ਤੋਂ ਬਾਅਦ ਉਹ ਮਾਨਸਾ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਲਈ ਆਪਣੀ ਪੂਰੀ ਵਾਹ ਲਾਉਣਗੇ। ਹੁਣ ਤੱਕ ਨਗਰ ਕੋਂਸਲ ਅਤੇ ਹੋਰ ਅਦਾਰਿਆਂ ਅੰਦਰ ਸਰਕਾਰੀ ਪੈਸੇ ਦੀ ਹੋਈ ਦੁਰਵਰਤੋ ਅਤੇ ਘਪਲੇ ਨੂੰ ਉਜਾਗਰ ਕਰਕੇ ਮਾਨਸਾ ਨੂੰ ਤਰੱਕੀ ਵੱਲ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਮੰਚ ਤੋਂ ਵਾਅਦਾ ਕੀਤਾ ਕਿ ਉਹ ਸਫਲ ਹੋਣ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੂੰਹ ਨਹੀਂ ਫੇਰਨਗੇ ਅਤੇ ਆਮ ਲੋਕਾਂ ਦੀ ਅਵਾਜ ਬਣ ਕੇ ਵਿਧਾਨ ਸਭਾ ਵਿੱਚ ਹਰ ਮੁੱਦੇ ਤੇ ਬੋਲਣਾ ਉਨ੍ਹਾਂ ਦਾ ਸੁਭਾਗ ਹੋਵੇਗਾ। ਇਸ ਮੌਕੇ ਮੱਖਣ ਮੰਢਾਲੀ, ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ, ਸ਼ਹਿਰੀ ਪ੍ਰਧਾਨ ਕੰਵਲ ਗੋਇਲ, ਮਾ: ਵਰਿੰਦਰ ਸੋਨੀ, ਅੰਮ੍ਰਿਤ ਧੀਮਾਨ, ਸਰਦੂਲਗੜ੍ਹ ਤੋਂ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here