

ਮਾਨਸਾ, 30 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ):
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰਵਿੰਦਰ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ, ਮਾਨਸਾ—ਕਮ—ਪ੍ਰੋਜੈਕਟ ਡਾਇਰੈਕਟਰ (ਆਤਮਾ) ਮਾਨਸਾ ਦੀ ਪ੍ਰਧਾਨਗੀ ਵਿੱਚ ਸਬੰਧਤ ਵਿਭਾਗਾਂ ਨਾਲ ਜ਼ਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ—ਕਮ—ਪ੍ਰੋਜੈਕਟ ਡਾਇਰੈਕਟਰ (ਆਤਮਾ) ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਦੁਆਰਾ ਵੱਖ—ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਕਿਸਾਨ ਹਿੱਤ ਵਿੱਚ ਗਤੀਵਿਧੀਆਂ ਜਿਵੇਂ ਕਿ ਐਕਸਪੋਜਰ ਵਿਜ਼ਿਟ, ਟਰੇਨਿੰਗ, ਖੇਤੀ ਪ੍ਰਦਰਸ਼ਨੀਆਂ, ਫੀਲਡ ਡੇਅ, ਕਿਸਾਨ ਮੇਲੇ, ਕਿਸਾਨ ਗੋਸ਼ਟੀਆਂ ਅਤੇ ਲਿਟਰੇਚਰ ਦੀ ਵੰਡ ਆਦਿ ਕੀਤੀਆਂ ਜਾਂਦੀਆਂ ਹਨ। ਸਾਲ 2026—27 ਦੌਰਾਨ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 60:40 ਦੇ ਅਨੁਪਾਤ ਵਿੱਚ ਹੈ। ਇਹ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਕਿਸਾਨਾਂ ਤੋਂ ਸੁਝਾਅ ਲੈ ਕੇ ਬਲਾਕ ਪੱਧਰ ਦਾ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ ਅਤੇ ਬਲਾਕਾਂ ਦੁਆਰਾ ਤਿਆਰ ਕੀਤਾ ਜਾਂਦਾ ਪਲਾਨ fiabQ/ ਵਿੱਚ ਕੰਪਾਇਲ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ।
ਇਸ w”e/ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਡਾ. ਦੁਸਯੰਤ, ਸੀਨੀਅਰ ਵੈਟਰਨਰੀ ਅਫਸਰ, ਪਸ਼ੂ ਪਾਲਣ ਵਿਭਾਗ, ਮਾਨਸਾ, ਹਰਪਿੰਦਰ ਸਿੰਘ, ਐੱਸ.ਸੀ.ਓ., ਭੂਮੀ ਅਤੇ ਜਲ ਸੰਭਾਲ ਵਿਭਾਗ, ਮਾਨਸਾ, ਪ੍ਰਭਦਿਆਲ ਸਿੰਘ, ਐੱਫ.ਓ., ਮੱਛੀ ਪਾਲਣ ਵਿਭਾਗ, ਮਾਨਸਾ, ਕਮਲਜੀਤ ਸਿੰਘ, ਡੀ.ਓ.ਆਈ. ਡੇਅਰੀ ਵਿਭਾਗ (ਮਾਨਸਾ), ਬਲਜੀਤ ਸਿੰਘ, ਬਲਾਕ ਰੇਂਜ ਅਫਸਰ, ਮਾਨਸਾ, ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ ਕ੍ਰਿਸੀ ਵਿਗਿਆਨ ਕੇਂਦਰ, ਮਾਨਸਾ, ਸੁਖਦੇਵ ਸਿੰਘ, ਵਣ ਰੇਂਜ ਅਫਸਰ, ਮਾਨਸਾ, ਇੰਜ. ਅਲੋਕ ਗੁਪਤਾ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਅਤੇ ਸਿਮਰਜੀਤ ਸਿੰਘ, ਸੀਨੀਅਰ ਸਹਾਇਕ ਹਾਜ਼ਰ ਸਨ।























