

ਬੁਢਲਾਡਾ, 20 ਮਾਰਚ (ਸਾਰਾ ਯਹਾਂ/ਮੇਹਤਾ ਅਮਨ): ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਬੀ.ਐੱਸ.ਸੀ. (ਆਈ.ਟੀ.) ਪੰਜਵੇਂ ਸੈਮਿਸਟਰ ਦੇ ਨਤੀਜੇ ਜਾਰੀ ਕੀਤੇ ਗਏ, ਜਿਸ ਵਿੱਚ ਗੁਰਦਾਸੀਦੇਵੀ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਸਪ੍ਰੀਤ ਕੌਰ (ਪੁੱਤਰੀ ਬਲਵਿੰਦਰ ਸਿੰਘ) ਨੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 86% ਅੰਕ ਹਾਸਲ ਕੀਤੇ। ਹੈਪੀ ਕੌਰ (ਪੁੱਤਰੀ ਮੀਤੂ ਸਿੰਘ) ਨੇ 82% ਅੰਕਾਂ ਨਾਲ ਦੂਜਾ ਸਥਾਨ ਅਤੇ ਰਜਨਦੀਪ ਕੌਰ (ਪੁੱਤਰੀ ਕੁਲਦੀਪ ਸਿੰਘ) ਨੇ 80% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪ੍ਰਿੰਸਿਪਲ ਰੇਖਾ ਮੈਡਮ ਨੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਹਿਨਤ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਨਤੀਜਾ ਹੈ। ਇਸ ਪ੍ਰਾਪਤੀ ਨਾਲ ਸਿਰਫ ਕਾਲਜ ਹੀ ਨਹੀਂ, ਸਗੋਂ ਸਾਰੇ ਇਲਾਕੇ ਦਾ ਵੀ ਨਾਮ ਰੌਸ਼ਨ ਹੋਇਆ ਹੈ।























