

ਮਾਨਸਾ {ਜੋਨੀ ਜਿੰਦਲ} ਇੰਡੀਅਨ ਮੈਡੀਕਲ ਐਸੋਸੀਏਸਨ ਦੇ ਨਵ ਨਿਯੁਕਤ ਪਦ ਅਧਿਕਾਰੀਆ ਦਾ ਇੱਕ ਵਫਦ ਜਿਲਾ ਪ੍ਰਧਾਨ ਡਾ.ਸੇਰ ਜੰਗ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਿਵਲ ਸਰਜਨ ਮਾਨਸਾ ਡਾ.ਲਾਲ ਚੰਦ ਠੁਕਰਾਲ ਨੂੰ ਸਿਵਲ ਸਰਜਨ ਦਫਤਰ ,ਮਾਨਸਾ ਵਿਖੇ ਮਿਲਿਆ ਜਿੱਥੇ ਕਿ ਐਸੋਸ਼ੀਏਸਨ ਦੇ ਮੈਬਰਾ ਸਾਹਿਬਾਨਾ ਨੇ ਸਿਵਲ ਸਰਜਨ ਨੂੰ ਗੁਲਦਸਤਾ ਭੈਟ ਕਰਕੇ ਨਵੇ ਸਾਲ ਦੀ ਵਧਾਈ ਦਿੱਤੀ । ਐਸੋਸੀਏਸਨ ਦੇ ਜਰਨਲ ਸਕੱਤਰ ਡਾ: ਹਰਮਨਦੀਪ ਸਿੰਘ ਚਹਿਲ ਨੇ ਦੱਸਿਆ ਕਿ ਆਈ.ਐਮ.ਏ ਮਾਨਸਾ ਜਿਲਾ ਸਿਹਤ ਪ੍ਰਸ਼ਾਸਨ ਨੂੰ ਸਾਰੇ ਰਾਸਟਰੀ ਸਿਹਤ ਪ੍ਰੌਗਾਮਾ ਵਿੱਚ ਪੂਰਾ ਸਾਥ ਦੇਵੇਗੀ । ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਡਾ. ਸੁਖਦੇਵ ਸਿੰਘ ਡੁਮੇਲੀ ਅਤੇ ਸਪੋਕਸਪਰਸਨ ਡਾ.ਨਿਸਾਨ ਕੌਲਧਰ ਨੇ ਦੱਸਿਆ ਕਿ ਸਿਵਲ ਸਰਜਨ ਮਾਨਸਾ ਨੇ ਵਿਸਵਾਸ ਦੁਆਇਆ ਹੈ ਕਿ ਜੇਕਰ ਕਿਸੇ ਵੀ ਮੈਬਰ ਨੂੰ ਕੋਈ ਸਮੱਸਿਆ ਆਊਦੀ ਤਾ ਉਹ ਬੇਝਿਜਕ ਹੋ ਕੇ ਕਿਸੇ ਵੀ ਸਮੇ ਮੇਰੇ ਕੋਲ ਆ ਸਕਦੇ ਹਨ । ਐਸੋਸੀਏਸਨ ਦੇ ਸੀਨੀਅਰ ਮੀਤ ਪ੍ਰਧਾਨ ਡਾ, ਰਣਜੀਤ ਸਿੰਘ ਰਾਏ , ਪੈਟਰਨ ਡਾ. ਗੁਰਬਖਸ ਸਿੰਘ ਚਹਲ ,ਮੀਤ ਪ੍ਰਧਾਨ ਡਾ.ਰਵਿੰਦਰ ਸਿੰਘ ਬਰਾੜ ਅਤੇ ਖਜਾਨਚੀ ਡਾ. ਰਣਜੀ ਤ ਸਿੰਘ ਰਾਏਪੁਰੀ ਨੇ ੧ ਜਨਵਰੀ ੨੦੧੯ ਤੋ ਸਾਰੇ ਸਰਕਾਰੀ ਹਸਪਤਾਲ ਵਿੱਚ ਫਰੀ ਬਲੱਡ ਦੇਣ ਦੇ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਇਸ ਨਾਲ ਗਰੀਬ ਮਰੀਜਾ ਨੂੰ ਇਲਾਜ ਵਿੱਚ ਹੋਰ ਵੀ ਸਹੂਲਤ ਮਿਲੇਗੀ
EDITED BY : SARA YAHA | | Last Updated : 7:59 PM 1 ਜਨਵਰੀ 2018
























