

ਜਲਾਲਾਬਾਦ (ਸਾਰਾ ਯਹਾ) : ਆਲ ਇੰਡੀਆ ਆਂਗਣਵਾੜੀ ਵਰਕਰ-ਹੈਲਪਰ ਯੂਨੀਅਨ ਵਲੋਂ ਸਰਕਲ ਪ੍ਰਧਾਨ ਗੁਰਪ੍ਰੀਤ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਮੁਹੱਲਾ ਰਾਜਪੂਤਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੇਨਕਾ ਗਾਂਧੀ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਜ਼ਿਲਾ ਪ੍ਰਧਾਨ ਵੀਰਾ ਖੰਨਾ ਪਹੁੰਚੀ ਅਤੇ ਉਨ੍ਹਾਂ ਕਿਹਾ ਕਿ 9 ਅਗਸਤ ਤੋਂ ਹੀ ਮੋਦੀ ਭਜਾਓ ਦੇਸ਼ ਬਚਾਓ ਦਾ ਸੰਘਰਸ਼ ਚਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਚੋਗਾ ਦੇਣਾ ਬੰਦ ਕਰੇ ਅਤੇ ਆਂਗਣਵਾੜੀ ਵਰਕਰਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਰਸਰੀ ਟੀਚਰ ਦਾ ਗਰੇਡ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਆਂਗਣਵਾੜੀ ਵਰਕਰ ਨੂੰ ਮੁਲਾਜ਼ਮ ਦਾ ਦਰਜਾ ਨਹੀ ਦਿੱਤਾ ਜਾਂਦਾ ਉਨੀ ਦੇਰ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਪਿੰਡ-ਪਿੰਡ ਜਾ ਕੇ ਮੋਦੀ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਹਰਜਿੰਦਰ ਕੌਰ, ਕੈਲਾਸ਼ ਰਾਣੀ, ਦੀਪਮਾਲਾ, ਵਨੀਤਾ , ਅੰਜੂ ਕਾਠਪਾਲ, ਸੁਨੀਤਾ ਕੁੱਕੜ, ਕਿਰਨਾ, ਨਿਰਮਲਜੀਤ ਆਦਿ ਹਾਜ਼ਰ ਸਨ ।
EDITED BY : SARA YAHA | | Last Updated : 7:56 pm 17 September 2018























