

ਬੁਢਲਾਡਾ 30 ਅਪ੍ਰੈਲ (ਸਾਰਾ ਯਹਾਂ/ਅਮਨ ਮੇਹਤਾ) : ਅੱਤ ਦੀ ਗਰਮੀ ਵਿੱਚ ਯਾਤਰੀਆਂ ਨੂੰ ਠੰਡਾ ਪਾਣੀ ਪਿਲਾਉਣ ਦੀ ਸੇਵਾ ‘ਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਾਜਾਰਾਂ ‘ਚ ਪਾਣੀ ਦੀ ਮੁਫਤ ਸੇਵਾ ਵਾਲੀ ਰੇਹੜੀ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਪੂਜਾ ਅਰਚਨਾ ਤੋਂ ਬਾਅਦ ਐਲ.ਡੀ. ਇਨਕਲੇਵ ਦੇ ਵਿਸ਼ਾਲ ਕੁਮਾਰ ਸ਼ਾਲੂ ਵੱਲੋਂ ਠੰਡੇ ਪਾਣੀਆਂ ਵਾਲੀਆਂ ਰੇਹੜੀਆਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਇਹ ਰੇਹੜੀਆਂ ਰੋਜਾਨਾ ਬਾਜਾਰਾਂ ਚ ਘੁੰਮ ਘੁੰਮ ਕੇ ਰਾਹਗੀਰਾਂ ਨੂੰ ਮੁਫਤ ਪਾਣੀ ਪ੍ਰਦਾਨ ਕਰਨਗੀਆਂ। ਜਿਸ ਵਿੱਚ ਪਾਣੀ ਅਤੇ ਬਰਫ ਦੀ ਸੇਵਾ ਮੰਗਤ ਰਾਏ ਅਤੇ ਰਸਵੰਤਾ ਮਿਲਕ ਡੇਅਰੀ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲ ਸੇਵਾ ਉਤਮ ਸੇਵਾ ਹੈ। ਗਰਮੀ ਦੇ ਮੌਸਮ ਵਿੱਚ ਪਿਆਸੇ ਨੂੰ ਪਾਣੀ ਪਿਲਾਉਣਾ ਬਹੁਤ ਵੱਡਾ ਪੁੰਨ ਦਾ ਕਾਰਜ ਹੈ। ਇਸ ਮੌਕੇ ਬੋਲਦਿਆਂ ਸੱਕਤਰ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸਾਨੂੰ ਗਰਮੀ ਦੇ ਮੌਸਮ ਵਿੱਚ ਰਾਹਗੀਰਾਂ ਲਈ ਆਪਣੀ ਦੁਕਾਨਾਂ ਜਾਂ ਕਾਰੋਬਾਰ ਅੱਗੇ ਇੱਕ ਇੱਕ ਪਾਣੀ ਦੇ ਕੈਂਪਰ ਰੱਖ ਕੇ ਮਾਨਵਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾਂ ਵੱਲੋਂ ਦਾਨੀ ਸੱਜਣਾਂ ਨੂੰ ਵਿਸ਼ੇਸ਼ ਸਨਮਾਣਿਤ ਵੀ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨ ਸਿੰਗਲਾ ਬੱਬੂ, ਰਜਿੰਦਰ ਗੋਇਲ, ਐਡਵੋਕੇਟ ਰਮਨ, ਸੁਸ਼ੀਲ ਸਰਦਾਨਾ, ਦਰਸ਼ਨ ਕੁਮਾਰ ਤੋਂ ਇਲਾਵਾ ਸਮਾਜਸੇਵੀ ਮੌਜੂਦ ਸਨ।























