ਅੱਤਵਾਦੀਆਂ ਨਾਲ ਲੋਹਾ ਲੈਂਦਾ ਦੇਸ਼ ਤੋਂ ਕੁਰਬਾਨ ਹੋਇਆ ਪੰਜਾਬ ਦਾ ਪੁੱਤ

0
31

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਇਸਲਾਮ ਵਾਲਾ ਦਾ ਰਹਿਣ ਵਾਲਾ ਫ਼ੌਜੀ ਜਵਾਨ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ‘ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਗਸ਼ਤ ਕਰਦਿਆਂ ਸੁਖਚੈਨ ਨੂੰ ਅੱਤਵਾਦੀਆਂ ਦੀ ਗੋਲ਼ੀ ਲੱਗ ਗਈ। ਭਰ ਜਵਾਨੀ ਵਿੱਚ ਸੁਖਚੈਨ ਦੇ ਸ਼ਹੀਦ ਹੋਣ ਤੇ ਪਰਿਵਾਰ ‘ਚ ਗ਼ਮ ਦਾ ਮਾਹੌਲ ਹੈ।

29 ਸਾਲਾ ਸਾਲਾ ਸੁਖਚੈਨ ਸਿੰਘ 11 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ ਤੇ 19 ਸਿੱਖ ਰੈਜਿਮੈਂਟ ਵਿੱਚ ਬਤੌਰ ਲਾਂਸ ਨਾਇਕ ਤਾਇਨਾਤ ਸੀ। ਸੁਖਚੈਨ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਸੁਖਚੈਨ ਦੀ ਮ੍ਰਿਤਕ ਦੇਹ ਭਲਕ ਤਕ ਉਸ ਦੇ ਪਿੰਡ ਪਹੁੰਚ ਸਕਦੀ ਹੈ।


EDITED BY : SARA YAHA | | Last Updated : 6:41 PM 9 ਦਸੰਬਰ  2018

LEAVE A REPLY

Please enter your comment!
Please enter your name here