*ਅੱਜ 21 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਠੀਕਰੀਵਾਲਾ ਚੌਂਕ ਮਾਨਸਾ ਵਿਖੇ ਪੰਜ ਵਜ਼ੇ ਮੋਮਬੱਤੀਆਂ ਜਲਾ ਕੇ ਅੱਠ ਨਵੰਬਰ ਦੇ ਰੋਸ਼ ਮਾਰਚ ਦੀਆਂ ਤਿਆਰੀਆਂ ਸਬੰਧੀ ਪ੍ਰਦਰਸ਼ਨ – ਆਗੂ*

0
49

ਮਾਨਸਾ 3 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ‌ ਪਿਛਲੇ ਦਿਨੀਂ ਪੈਸਟੀਸਾਈਡਜ ਦੀ ਦੁਕਾਨ ‘ਤੇ ਚਲਾਈਆਂ ਅੰਨੇਵਾਹ ਗੋਲੀਆਂ ਕਾਰਨ ਸ਼ਹਿਰ ‘ਚ ਬਣੇ ਡਰ ਅਤੇ ਦਹਿਸ਼ਤ ਦੇ ਮਾਹੌਲ ਖਿਲਾਫ਼ ਸ਼ਹਿਰ ਦੀਆਂ ਵਪਾਰਕ, ਧਾਰਮਿਕ, ਸਮਾਜਿਕ , ਜਨਤਕ ਜਮਹੂਰੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਮਾਨਸਾ ਸ਼ਹਿਰ ਨੂੰ ਪੂਰਨ ਰੂਪ ‘ਚ ਬੰਦ ਕਰਕੇ ਅਮਨ ਬਹਾਲੀ ਅਤੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਗਿਰਫ਼ਤਾਰੀ ਉਪਰੰਤ ਸਾਜ਼ਿਸ਼ ਕਰਤਾਵਾਂ ਨੂੰ ਨੰਗਾ ਕਰਨ ਅਤੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਜ਼ਿਲ੍ਹਾ ਪੁਲੀਸ ਮੁਖੀ ਮਾਨਸਾ ਅਤੇ ਥਾਣਾ ਮੁਖੀ ਸਿਟੀ-1 ਦੇ ਇੰਚਾਰਜ ਨੂੰ ਮੁਅੱਤਲ ਕਰਨ ਅਤੇ ਵਿਭਾਗੀ ਕਾਰਵਾਈ ਅਮਲ ‘ਚ ਲਿਆਉਣ ਦੀ ਮੰਗ ਸ਼ਹਿਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਤੋਂ ਕੀਤੀ ਗਈ ਸੀ ਅਤੇ 1 ਨਵੰਬਰ ਨੂੰ ਬਾਰਾਂ ਹੱਟਾਂ ਚੌਂਕ ਮਾਨਸਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਣ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਅੰਜਾਮ ਤੱਕ ਸੰਘਰਸ਼ ਮਘਦਾ ਰੱਖਣ ਦਾ ਐਲਾਨ ਕਰਦਿਆਂ ਅੱਠ ਨਵੰਬਰ ਨੂੰ ਜ਼ਬਰਦਸਤ ਰੋਸ਼ ਪ੍ਰਦਰਸਨ ਕਰਦਿਆਂ ਸ਼ਹਿਰ ਦੇ ਬਜ਼ਾਰਾਂ ਵਿੱਚ ਵਿਸ਼ਾਲ ਮਾਰਚ ਕੱਢਣ ਦਾ ਐਲਾਨ ਕੀਤਾ ਸੀ ਅੱਜ ਸ਼ਾਮ ਲਕਸ਼ਮੀ ਨਰਾਇਣ ਮੰਦਿਰ ਵਿਖੇ ਤਿੰਨ ਵਜੇ ਮੀਟਿੰਗ ਕਰਨ ਉਪਰੰਤ ਪੰਜ ਵਜ਼ੇ ਠੀਕਰੀਵਾਲਾ ਵਾਲਾ ਚੌਂਕ ਬੱਸ ਅੱਡਾ ਮਾਨਸਾ ਵਿਖੇ 21 ਮੈਂਬਰੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਮੋਮਬੱਤੀਆਂ ਜਗਾ ਕੇ ਇਨਸਾਫ਼ ਪਸੰਦ ਲੋਕਾਂ ਨੂੰ ਜਾਗਰੂਕ ਕਰਦਿਆਂ ਸਰਕਾਰ ਦੀ ਢਿੱਲੀ ਅਤੇ ਡੰਗ ਟਪਾਊ ਕਰਵਾਈ ਦੀ ਜਾਣਕਾਰੀ ਦਿੰਦਿਆਂ ਅੱਠ ਨਵੰਬਰ ਨੂੰ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਰੋਸ਼ ਮਾਰਚ ਦੀਆਂ ਤਿਆਰੀਆਂ ਵਿੱਡ ਦਿੱਤੀਆਂ ਹਨ ਅਤੇ ਕੱਲ ਬੁੱਧਵਾਰ ਨੂੰ ਗੁਰੂਦੁਆਰਾ ਚੌਂਕ ਮਾਨਸਾ ਵਿਖੇ ਮੋਮਬੱਤੀਆਂ ਦੀ ਰੋਸ਼ਨੀ ਨਾਲ ਅੱਠ ਨਵੰਬਰ ਦਾ ਸੁਨੇਹਾ ਮੁੜ ਦੁਹਰਾਇਆ ਜਾਵੇਗਾ ਸਮੂਹ ਵਪਾਰਿਕ,ਧਾਰਮਿਕ, ਸਮਾਜਿਕ ਅਤੇ ਜਨਤਕ ਜਮਹੂਰੀ ਸੰਸਥਾਵਾਂ ਨੂੰ ਇਸ ਬਹੁਤ ਹੀ ਗੰਭੀਰ ਅਤੇ ਮਹੱਤਵਪੂਰਨ ਮੰਗ ਲੈ ਕੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮੂਹ ਸੰਘਰਸ਼ ਕਮੇਟੀ ਵੱਲੋਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਅੱਠ ਨਵੰਬਰ ਨੂੰ ਮਾਰਚ ਕਰਨ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ ਜ਼ੋ ਸੂਬਾ ਪੱਧਰੀ ਹੋਵਗਾ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਜ਼ਿਕਰਯੋਗ ਹੈ ਕਿ ਸਮੁੱਚਾ ਸ਼ਹਿਰ ਦਹਿਸ਼ਤ ਦੇ ਛਾਏ ਹੇਠ ਜੀਵਨ ਬਸਰ ਕਰਨ ਲਈ ਮਜਬੂਰ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਰੁਲਦੂ ਸਿੰਘ ਮਾਨਸਾ, ਮਾਨਿਕ ਗੋਇਲ, ਸ਼ਮੀਰ ਛਾਬੜਾ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗੜੀਆ, ਰਾਜਵਿੰਦਰ ਰਾਣਾ, ਬਲਜੀਤ ਸ਼ਰਮਾ, ਗੁਰਲਾਭ ਸਿੰਘ ਮਾਹਲ, ਕਿ੍ਸਨ ਚੌਹਾਨ , ਧੰਨਾ ਮੱਲ ਗੋਇਲ, ਜਤਿੰਦਰ ਆਗਰਾ, ਅੰਕੁਸ਼ ਜਿੰਦਲ, ਹਰਿੰਦਰ ਮਾਨਸ਼ਾਹੀਆ, ਸਤੀਸ਼ ਗੋਇਲ , ਹਰਵਿੰਦਰ ਭਾਰਦਵਾਜ , ਸਤੀਸ਼ ਕੁਮਾਰ ਨੀਟੂ, ਚਮਕੌਰ ਸਿੰਘ ਮੂਸਾ , ਡਾ. ਜਨਕ ਰਾਜ , ਬਲਵਿੰਦਰ ਸਿੰਘ ਘਰਾਗਣਾ, ਪ੍ਰਸ਼ੋਤਮ ਬਾਂਸਲ ਆਦਿ ਆਗੂਆਂ ਵੱਲੋਂ ਤਨਦੇਹੀ ਨਾਲ ਇਸ ਸੰਘਰਸ਼ ਨੂੰ ਅੰਜ਼ਾਮ ਤੱਕ ਲੈਕੇ ਜਾਣ ਦਾ ਅਹਿਦ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here