ਅੱਜ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਵੱਲੋਂ ਡੀ.ਸੀ. ਦਫਤਰ ਮਾਨਸਾ ਅਤੇ ਜੂਡੀਸ਼ੀਅਲ ਕੋਰਟ ਕੰਪਲੈਕਸ ਦੀ ਸਫਾਈ ਕੀਤੀ ਗਈ

0
34

ਮਾਨਸਾ 23 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ)) ਅੱਜ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਵੱਲੋਂ ਡੀ.ਸੀ. ਦਫਤਰ ਮਾਨਸਾ ਅਤੇ
ਜੂਡੀਸ਼ੀਅਲ ਕੋਰਟ ਕੰਪਲੈਕਸ ਦੀ ਸਫਾਈ ਕੀਤੀ ਗਈ ਅਤੇ ਅੰਬੇਡਕਰ ਭਵਨ ਨੂੰ ਸਾਫ ਸੁਥਰਾ ਬਣਾਇਆ ਗਿਆ। ਮਿਸ਼ਨ
ਦੇ ਸਮੂਹ ਸੇਵਾਦਾਰਾਂ ਨੇ ਪ੍ਰੇਮ ਪਿਆਰ ਦੇ ਨਾਲ ਸੇਵਾ ਕੀਤੀ ਅਤੇ ਬਾਅਦ ਚ ਕਲੀ ਪਾ ਕੇ ਆਪਣੇ ਆਲੇ ਦੁਆਲੇ ਨੂੰ ਸਾਫ
ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ ਹੈ ਕਿਉਂਕਿ ਸ਼੍ਰੀ ਨਰੇਸ਼ ਕੁਮਾਰ ਗਰਗ ਐਡਵੋਕੇਟ ਜੀ ਨੇ ਪਹਿਲਾਂ ਸੰਤ ਨਿਰੰਕਾਰੀ ਚੈਰੀਟੇਬਲ
ਫਾਊਂਡੇਸ਼ਨ ਬਰਾਂਚ ਮਾਨਸਾ ਵੱਲੋਂ ਹੋਣ ਵਾਲੀ ਸਫਾਈ ਮੁਹਿੰਮ ਬਾਰੇ ਬਿਨੈ ਪੱਤਰ ਦਿੱਤਾ। ਇਸ ਮੌਕੇ ਤੇ ਦਲੀਪ ਕੁਮਾਰ ਰਵੀ
ਸੰਯੋਜਕ, ਹਰਬੰਸ ਸਿੰਘ ਸੰਚਾਲਕ, ਨਰੇਸ਼ ਕੁਮਾਰ ਗਰਗ ਐਡਵੋਕੇਟ, ਅਸ਼ੋਕ ਕੁਮਾਰ, ਅਵਤਾਰ ਸਿੰਘ ਪਾਰਕ ਮੈਨੇਜਮੈਂਟ,
ਬਾਬੂ ਸਿੰਘ ਮਾਨ ਐਡਵੋਕੇਟ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ, ਉਪ ਪ੍ਰਧਾਨ ਅੰਗਰੇਜ ਸਿੰਘ
ਕਲੇਰ, ਕੇ.ਐਸ. ਮਠਾੜੂ ਅਤੇ ਸਮੂਹ ਸਾਧ ਸੰਗਤ ਇਸ ਮੌਕੇ ਹਾਜਰ ਸੀ।

LEAVE A REPLY

Please enter your comment!
Please enter your name here