

ਮਾਨਸਾ 17 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 17 ਮਾਰਚ ਨੂੰ ਨਹਿਰੂ ਕਾਲਜ ਵਿੱਚ ਕਲਾਸਾਂ ਦਾ ਬਾਈਕਾਟ ਕਰਕੇ ਹੜਤਾਲ ਕੀਤੀ ਗਈ ਕੌਮੀ ਸਿੱਖਿਆ ਨੀਤੀ-2020 ਰੱਦ ਕਰਵਾਉਣ ਅਤੇ ਸਿੱਖਿਆ ਨੂੰ ਰਾਜ ਸੂਚੀ ਦਾ ਵਿਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ 17 ਮਾਰਚ ਦਿਨ ਸੋਮਵਾਰ ਨੂੰ ਕਾਲਜ ਬੰਦ ਕੀਤਾ ਗਿਆ ।ਕੌਮੀ ਸਿੱਖਿਆ ਨੀਤੀ-2020 ਲਾਗੂ ਹੋਣ ਉਪਰੰਤ ਵਿਦਿਅਕ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਅਤੇ ਸਿਲੇਬਸ ਵਿੱਚ ਸੋਧਾਂ ਹੋ ਰਹੀਆਂ ਹਨ। ਨਵੀਂ ਸਿੱਖਿਆ ਨੀਤੀ ਲਾਗੂ ਹੋਣ ਉਪਰੰਤ ਵਿੱਦਿਅਕ ਅਦਾਰਿਆਂ ਵਿੱਚ ਕਾਫ਼ੀ ਉਥੱਲ ਪੁਥੱਲ ਮੱਚ ਗਈ ਹੈ ਸਿੱਖਿਆ ਵਿੱਚ ਤਬਦੀਲੀਆਂ ਪੰਜਾਬ ਦੀਆਂ ਸਥਾਨਕ ਲੋੜਾਂ ਮੁਤਾਬਿਕ ਨਹੀਂ ਹਨ, ਸਗੋਂ ਸਿੱਖਿਆ ਦੇ ਕੇਂਦਰੀਕਰਨ ਨੂੰ ਵਧਾ ਰਹੀਆਂ ਹਨ,ਜਿਸ ਤੇ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਕੌਮੀ ਸਿੱਖਿਆ ਨੀਤੀ-2020 ਤਹਿਤ ਬੀ.ਏ ਚਾਰ ਸਾਲ ਦੀ ਕੀਤੀ ਗਈ ਹੈ ਤੇ ਵਿਦਿਆਰਥੀਆਂ ਨੂੰ ਮੇਜਰ ਤੇ ਮਾਈਨਰ ਵਿਸ਼ਿਆ ਵਿੱਚ ਉਲਝਾ ਦਿੱਤਾ ਗਿਆ ਹੈ ਅਤੇ ਕੁੱਲ 9 ਵਿਸ਼ੇ ਪੜ੍ਹਾਏ ਜਾਂਦੇ ਹਨ। । ਵਿਦਿਆਰਥੀਆਂ ਤੇ ਮਾਈਨਰ ਵਿਸ਼ਿਆ ਦਾ ਵਾਧੂ ਭਾਰ ਪਾ ਦਿੱਤਾ ਹੈ ਅਤੇ ਯੂਨਿਵਰਸਿਟੀ ਨੂੰ ਇਹਨਾਂ ਵਿਸ਼ਿਆਂ ਨੂੰ ਲਾਜ਼ਮੀ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ।ਕੌਮੀ ਸਿੱਖਿਆ ਨੀਤੀ ਤਹਿਤ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਕ੍ਰੇਡਿਟ ਦਿੱਤੇ ਜਾ ਰਹੇ ਹਨ ਉਨ੍ਹਾ ਦੀ ਗਿਣਤੀ 28 ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਕ੍ਰੇਡਿਟ 24 ਦਿੱਤੇ ਜਾ ਰਹੇ ਹਨ। ਇਸ ਕਰਕੇ ਕ੍ਰੇਡਿਟਾ ਵਿੱਚ ਕੋਈ ਸਮਾਨਤਾ ਨਹੀਂ ਜਿਸ ਕਾਰਨ ਵਿਦਿਆਰਥੀਆਂ ਨੂੰ ਵੱਡੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਵੇਗਾ। ਸਮੈਸਟਰ ਸਿਸਟਮ ਦੁਆਰਾ ਯੂਨੀਵਰਸਿਟੀ ਵੱਲੋਂ 90 ਦਿਨ ਕਲਾਸਾਂ ਲੱਗਣੀਆਂ ਲਾਜ਼ਮੀ ਹਨ ਪਰ ਮਾਈਨਰ ਵਿਸ਼ੇ ਵਧਣ ਕਾਰਨ ਤਿੰਨ ਮਹੀਨੇ ਪੇਪਰ ਚੱਲਦੇ ਹਨ ਜਿਸ ਕਾਰਨ ਪੜਣ ਦਾ ਸਮਾਂ ਵਿਦਿਆਰਥੀਆਂ ਕੋਲ ਘੱਟ ਗਿਆ ਹੈ ਤੇ ਵਿਦਿਆਰਥੀਆਂ ਤੇ ਪੇਪਰਾਂ ਦਾ ਭਾਰ ਲੱਦ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਹੋਰ ਸਰਗਰਮੀਆਂ ਵਿੱਚ ਭਾਗ ਲੈਣ ਦਾ ਸਮਾਂ ਨਹੀਂ ਬਚਦਾ। ਬੀ.ਏ ਕੋਰਸ ਵਿੱਚ ਫਲੈਕਸੀਬੀਲਟੀ ਦੇ ਨਾਂ ਤੇ ਉਚੇਰੀ ਸਿੱਖਿਆ ਨੂੰ ਨੀਵਾਂ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਪ੍ਰਧਾਨ ਅਰਵਿੰਦਰ ਅਜਾਦ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ-2020 ਤਹਿਤ ਸਿੱਖਿਆ ਦਾ ਨਿੱਜੀਕਰਨ, ਭਗਵਾਂਕਰਨ, ਕੇਂਦਰੀਕਰਨ ਕੀਤਾ ਜਾ ਰਿਹਾ ਹੈ । ਇਸ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੌਮੀ ਸਿੱਖਿਆ ਨੀਤੀ -2020 ਨੂੰ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਇਸ ਰੱਦ ਕਰਨ ਦਾ ਮਤਾ ਪਾਸ ਕਰੇ ਅਤੇ ਪੰਜਾਬ ਆਪਣੀ ਸਿੱਖਿਆ ਨੀਤੀ ਖੁਦ ਤੈਅ ਕਰੇ । ਸਮੈਸਟਰ ਸਿਸਟਮ ਨੂੰ ਖ਼ਤਮ ਕਰਕੇ ਐਨੂਅਲ ਸਿਸਟਮ ਨੂੰ ਲਾਗੂ ਕੀਤਾ ਜਾਵੇ। ਇਸ ਉਪਰੰਤ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸ਼ਾਮਲ ਸਨ ਸੁੱਖ ਘੁੰਮਣ ਕਲਾਂ ,ਗੁਰੀ ਸਿੰਘ ਮੂਸਾ , ਇੰਦਰਜੀਤ ਕੌਰ ਘੁੰਮਣ ਕਲਾਂ, ਅਨੂ ਮਾਨਸਾ , ਦਲਜੀਤ ਕੌਰ ਖਾਰਾ , ਰਜਨੀ ਕੌਰ ਮਾਨਸਾ , ਨਾਨਕ ਸਿੰਘ, ਵਿੱਕੀ ਸਿੰਘ , ਅਸਪਿੰਦਰ ਸਿੰਘ, ਨਵਜੋਤ ਕੌਰ ਪੱਖੋਂ ਕਲਾਂ , ਗੁੱਡੀ ਕੌਰ ਪੱਖੋ ਕਲਾਂ , ਜਗਦੇਵ ਸਿੰਘ।























