ਅੱਜ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਮਾਈਕਲ ਗਾਗੋਵਾਲ ਵੱਲੋਂ ਲੋੜਵੰਦਾਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਕਿਰਤੀ ਕਾਮਿਆਂ ਨੂੰ ਰਿਕਸ਼ਾ ਰੇਹੜੀ ਵੰਡੀਆ..!!

0
117

ਮਾਨਸਾ ,(ਸਾਰਾ ਯਹਾ,ਬਲਜੀਤ ਸ਼ਰਮਾ)22 ਨਵੰਬਰ: ਅੱਜ ਜਿਲ੍ਹਾ ਪ੍ਰੀਸਦ ਦਫ਼ਤਰ ਮਾਨਸਾ ਵਿਖੇ ਲੋੜਵੰਦਾਂ ਨੂੰ ਤਿੰਨ ਪਹੀਆਂ ਰੇਹੜੇ ਅਤੇ ਜ਼ਰੂਰਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਪਿੰਡ ਅਤਲਾ ਕਲਾਂ, ਭੁਪਾਲ ਕਲਾਂ, ਗੁਰਥੜੀ,ਖੀਵਾ ਕਲਾਂ, ਖੀਵਾ ਅਤੇ ਰੱਲਾ ਆਦਿ ਪਿੰਡਾਂ ਨੂੰ ਮੁਫ਼ਤ ਵੰਡਣ ਦੀ ਰਸਮ ਮੈਂਬਰ ਜਿਲਾਂ ਪ੍ਰੀਸਦ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਅਦਾ ਕੀਤੀ । ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਹਰ ਘਰ ਨੂੰ ਰੁਜ਼ਗਾਰ ਦੇਣ ਦੀ ਮਹਿਮ ਤਹਿਤ ਇਹ ਵੰਡ ਕੀਤੀ ਗਈ ਤਾਂ ਕਿ ਲੋੜਵੰਦ

ਇਸ ਦਾ ਭਰਪੂਰ ਫਾਇਦਾ ਉਠਾ ਸਕਣ। ਇਸ ਮੌਕੇ ਤੇ ਹਰਮੇਸ਼ ਸਿੰਘ ਖ਼ਿਆਲਾ,ਕੇਸੀ ਬਾਵਾ, ਲਖਵਿੰਦਰ ਸਿੰਘ ਬੱਛੋਆਣਾ,ਹਰਬੰਸ ਸਿੰਘ ਸਰਪੰਚ ਭਾਈ ਦੇਸਾ, ਬਿੱਟੂ ਭੁਪਾਲ, ਸੁਰਜੀਤ ਸਿੰਘ ਅਤਲਾ, ਅਵਤਾਰ ਸਿੰਘ ਖੀਵਾ, ਸਰਪੰਚ ਜਗਦੇਵ ਸਿੰਘ ਅਤਲਾ, ਗੁਰਪਿਆਰ ਸਿੰਘ, ਸੁਪਰਡੈਂਟ ਪਵਨ ਕੁਮਾਰ ਜਿਲ੍ਹਾ ਪ੍ਰੀਸਦ ਹਾਜ਼ਿਰ ਸਨ ।

LEAVE A REPLY

Please enter your comment!
Please enter your name here