

ਅੰਮ੍ਰਿਤਸਰ: ਸ਼ਹਿਰ ਦੇ ਹਕੀਮਾਂ ਵਾਲੇ ਗੇਟ ਨੇੜੇ ਇਲਾਕੇ ਵਿੱਚ ਬਣੇ ਘਰ ‘ਚ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ ਆਪਸ ਵਿੱਚ ਭੈਣਾਂ ਸਨ।
ਮ੍ਰਿਤਕਾਂ ਵਿੱਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਨਾਖ਼ਤ ਇੰਦੂ ਵਜੋਂ ਹੋਈ ਹੈ ਅਤੇ ਦਿੱਲੀ ਤੋਂ ਉਸ ਦੀਆਂ ਦੋ ਭੈਣਾਂ ਵੱਡੀ ਭੈਣ ਕੋਲ ਛੁੱਟੀਆਂ ਮਨਾਉਣ ਆਈਆਂ ਹੋਈਆਂ ਸਨ। ਦੋਵਾਂ ਦੀ ਉਮਰ 30 ਤੇ 32 ਸਾਲ ਹੈ ਤੇ ਦੋਵੇਂ ਅਣਵਿਆਹੀਆਂ ਸਨ। ਜਿਸ ਘਰ ਵਿੱਚ ਅੱਗ ਲੱਗੀ ਉਹ ਸ਼ਹਿਰ ਦੇ ਬੇਹੱਦ ਸੰਘਣੀ ਵਸੋਂ ਵਾਲਾ ਇਲਾਕਾ ਹੈ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਇਆ।
ਅੰਮ੍ਰਿਤਸਰ ਦੇ ਡੀਸੀਪੀ ਅਮਰੀਕ ਸਿੰਘ ਪਵਾਰ ਨੇ ਕੀਤੀ ਤਿੰਨ ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।
EDITED BY : SARA YAHA | | Last Updated : 8:15 pm 13 ਫ਼ਰਵਰੀ 2019























