ਅੰਤਰਰਾਜ਼ੀ ਮੁਕਾਬਲਿਆਂ ਚ ਤੀਸਰੇ ਦਿਨ ਲੜਕੀਆਂ ਨੇ ਚੰਗੇ ਨਿਸ਼ਾਨੇ ਲਾਏ

0
63

ਮਾਨਸਾ ,(ਸਾਰਾ ਯਹਾ,(ਬਲਜੀਤ ਸ਼ਰਮਾ) 13 ਜੁਲਾਈ : ਸ਼ੂਟਰ ਪੈਰਾਡਾਈਜ ਸ਼ੂਟਿੰਗ ਰੇਂਜ ਮਾਨਸਾ ਵਿਖੇ ਚਲ ਰਹੇ ਅੰਤਰਰਾਜ਼ੀ ਸ਼ੂਟਿੰਗ ਮੁਕਾਬਲਿਆਂ ਦੌਰਾਨ ਤੀਸਰੇ ਦਿਨ ਲੜਕੀਆਂ ਨੇ ਵੀ ਅਪਣੇ ਜੌਹਰ ਦਿਖਾਏ,ਆਈ ਐਸ ਐਸ ਐਫ ਦੇ ਪੀਪ ਸਾਈਟ ਰਾਇਫਲ ਮੁਕਾਬਲੇ ਚ ਜੈਸਮੀਨ 390(400) ,ਐਨ ਆਰ ਪੀਪ ਸਾਈਟ ਰਾਇਫਲ ਈਵੈਂਟ ਚ ਸ਼ੁਭਪ੍ਰੀਤ 382 (400) ਸਕੋਰਰ ਨਾਲ ਸਭ ਤੋ ਅੱਗੇ ਚਲ ਰਹੀ ਹੈ,ਜਦੋ ਕਿ ਐਨ ਆਰ ਦੇ ਪਿਸਟਲ ਈਵੈਂਟ ਚ ਸਹਿਜਪ੍ਰੀਤ ਕੌਰ ਨੇ 368 (400) ਅੰਕ ਹਾਸਲ ਕਰਦਿਆਂ ਅਪਣੇ ਗਰੁੱਪ ਚੋ ਝੰਡੀ ਬਰਕਰਾਰ ਰੱਖੀ। ਇਸ ਤੋਂ ਇਲਾਵਾ ਦਮਨਪ੍ਰੀਤ ਕੌਰ,ਯਸ਼ ਅਸ਼ਵਨੀ ਅਗਰਵਾਲ,ਟੀਜ਼ਾ ਅਗਰਵਾਲ,ਅਮਰਿੰਦਰ,ਪ੍ਰੀਤਇੰਦਰ ਕੌਰ ਨੇ ਵੀ ਚੰਗੀ ਕਾਰਗੁਜ਼ਾਰੀ ਦਿਖਾਉਦਿਆਂ ਮੁਕਾਬਲਿਆਂ ਨੂੰ ਦਿਲਚਸਪ ਬਣਾਇਆ।
ਲੜਕਿਆਂ ਦੇ ਵਰਗ ਚ ਐਨ ਆਰ ਦੇ ਪੀਪ ਸਾਈਟ ਮੁਕਾਬਲੇ ਚ ਕਰਨਵੀਰ 371 (400) ਅੱਗੇ ਚਲ ਰਿਹਾ ਹੈ,ਆਈ ਐਸ ਐਸ ਐਫ ਦੇ ਪਿਸਟਲ ਮੁਕਾਬਲੇ ਚ 387 (400) ਅੰਕਾਂ ਨਾਲ ਕਮਾਲ ਭਰੀ ਕਾਰਗੁਜ਼ਾਰੀ ਦਿਖਾਈ,ਉਪਨ ਸਾਈਟ ਮੁਕਾਬਲੇ ਚ ਅਰਸ਼ਦੀਪ ਸਿੰਘ ਨੇ 297 (400) ਅੰਕਾਂ ਨਾਲ ਅਪਣੀ ਲੀਡ ਨੂੰ ਕਾਇਮ ਰੱਖਿਆ ਹੈ।
ਸ਼ੂਟਿੰਗ ਰੇਂਜ ਦੇ ਕੋਚ ਮੀਤ ਦੇਸਵਾਲ ਨੇ ਦੱਸਿਆ ਕਿ ਭਲਕੇ ਐਤਵਾਰ ਨੂੰ ਵੱਖ ਵੱਖ ਰਾਜਾਂ ਚ ਵੱਡੀ ਗਿਣਤੀ ਵਿੱਚ ਲੜਕੇ ਲੜਕੀਆਂ ਸ਼ੂਟਰ ਪਹੁੰਚ ਰਹੇ ਹਨ ,ਜਿਸ ਕਾਰਨ ਹੋਰ ਵੀ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ। ਉਨ੍ਹਾ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਵੱਖ ਵੱਖ ਵਰਗਾਂ ਤਹਿਤ ਇਕ ਲੱਖ ਦੇ ਕਰੀਬ ਨਕਦ ਇਨਾਮ,ਮੈਡਲ ਅਤੇ ਸਰਟੀਫਿਕੇਟ ਦਿਤੇ ਜਾਣਗੇ ।ਆਈ ਐਸ ਐਸ ਐਫ ਕੋਚ ਸਤਨਾਮ ਸਿੰਘ ਜੋਗਾ,ਨੈਸ਼ਨਲ ਸ਼ੂਟਰ ਅਤੇ ਰੇਂਜ ਅਫਸਰ ਬਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਮਾਨਸਾ ਜਿਲੇ ਨਾਲ ਸਬੰਧਤ ਕਈ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਤੋ ਬਾਅਦ ਹੁਣ ਛੋਟੀ ਉਮਰੇ ਬੱਚਿਆਂ ਚ ਨਿਸ਼ਾਨੇਬਾਜੀ ਦੀ ਚੇਟਕ ਲੱਗ ਰਹੀ ਹੈ।
ਅੱਜ ਦੇ ਮੁਕਾਬਲਿਆਂ ਦੌਰਾਨ ਉਘੇ ਕੋਚ ਸਤਨਾਮ ਸਿੰਘ ਜੋਗਾ, ਕੁਲਦੀਪ ਸਿੰਘ ਫਫੜੇ ਭਾਈਕੇ,ਸੂਰਜ ਸਿੰਘ ਬਠਿੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਕੁਲਦੀਪ ਸਿੰਘ ਉਹ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਦੇ ਅਧਿਆਪਕ ਨੇ ,ਜਿਨ੍ਹਾਂ ਦੀ ਅਗਵਾਈ ਚ ਪੰਜਾਬ ਦੇ ਪਹਿਲੇ ਇਸ ਸਕੂਲ ਵਿੱਚ ਸ਼ੂਟਿੰਗ ਰੇਂਜ ਸਥਾਪਿਤ ਕੀਤੀ ਗਈ ਅਤੇ ਸਤਨਾਮ ਸਿੰਘ ਦੀ ਅਗਵਾਈ ਚ ਵੀ ਖਿਡਾਰੀਆ ਨੇ ਕੋਮੀ ਪੱਧਰ ਤੱਕ ਪ੍ਰਾਪਤੀਆਂ ਕੀਤੀਆ।
ਇਸ ਮੌਕੇ ਕੋਚ ਰਵਿੰਦਰ ਸਿੰਘ,ਮੋਹਿਤ ਦੇਸਵਾਲ,ਯੋਗਿੰਦਰ ਸੰਧੂ,ਲਕਸ਼ਮੀ,ਸੰਜੀਵ ਕੁਮਾਰ ਸ਼ਰਮਾਂ,ਗੁਰਜੰਟ ਸਿੰਘ ਨੇ ਅਪਣੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here