ਅੰਤਮ ਅਰਦਾਸ ਮੌਕੇ ਖੂਨਦਾਨ ਕੈਂਪ ਅਤੇ ਕੈਂਸਰ ਵਿਰੋਧੀ ਜਾਗਰੂਕ ਸੈਮੀਨਾਰ ਕਰਵਾਕੇ ਨਵੀ ਪਿਰਤ ਪਾਈ

0
27

ਮਾਨਸਾ 7 ਫਰਵਰੀ ( ਬਪਸ)ਪਿੰਡ ਫੱਤਾ ਮਾਲੋਕਾ ਵਿਖੇ ਖ਼ੂਨਦਾਨ ਕੈਂਪ ਅਤੇ ਕੈਂਸਰ ਵਿਰੋਧੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਦੇ ਮੌਜੂਦਾ ਸਰਪੰਚ ਗੁਰਸੇਵਕ ਸਿੰਘ ਦੀ ਮਾਤਾ ਪਿਛਲੇ ਦਿਨ ਸਵਾਰਗਵਾਸ ਹੋ ਗਏ ਸਨ। ਜਿਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਖ਼ੂਨਦਾਨ ਕੈਂਪ ਅਤੇ ਕੈਂਸਰ ਵਿਰੋਧੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਬਾਬਾ ਅਮਰ ਸਿੰਘ ਕਿਰਤੀ ਸਮਾਜ ਸੇਵਾ ਸੁਸਾਇਟੀ ਫੱਤਾ ਮਾਲੋਕਾ ਦੇ ਸਹਿਯੋਗ ਨਾਲ ਲਗਾਏ ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਹਲਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕੀਤਾ। ਕੈਪ ਦੌਰਾਨ 35 ਸਵੈ-ਇੱਛਤ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਭੋਗ ਪੈਣ ਉਪਰੰਤ ਕੈਂਸਰ ਅਵੇਰਨੈਸ ਐਂਡ ਰੈਮਡੀਕਲ ਐਜੂਕੇਸ਼ਨ ਦੇ ਮੁਖੀ ਪ੍ਰੋਫੈਸਰ ਕੇ.ਕੇ. ਸ਼ਰਮਾ ਵੱਲੋਂ ਕੈਂਸਰ ਵਿਰੋਧੀ ਜਾਗਰੂਕ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਕੈਂਸਰ ਦੇ ਲੱਛਣ, ਕਾਰਨ ਅਤੇ ਇਸ ਦੇ ਬਚਾਓ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ‘ਕੈਂਸਰ ਨੂੰ ਹਰਾ ਸਕਦੇ ਹਾਂ’ ਕਿਤਾਬਾਂ ਦੀ ਸਟਾਲ ਲਗਾਈ ਗਈ ਅਤੇ ਸੰਗਤਾਂ ਨੂੰ ਪੌਦਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਮੂਹ ਵਕੀਲ ਭਾਈਚਾਰਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਮੋਹਤਵਾਰ ਵਿਅਕਤੀ, ਵੱਖ ਵੱਖ ਮਹਿਕਮੇ ਦੇ ਕਰਮਚਾਰੀਆ, ਸਮਾਜ ਸੇਵੀ ਸੰਸਥਾਵਾਂ, ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਮਾਤਾ ਤੇਜ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ  

LEAVE A REPLY

Please enter your comment!
Please enter your name here