*ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਨੂੰ ਬਹੁਤ ਹੀ ਦੁਖਦਾਈ ਘਟਨਾ- ਕ੍ਰਿਸ਼ਨ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ*

0
55

ਮਾਨਸਾ, 14 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਨੂੰ ਬਹੁਤ ਹੀ ਦੁਖਦਾਈ ਘਟਨਾ ਦੱਸਦਿਆਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਕ੍ਰਿਸ਼ਨ ਸਿੰਘ ਧਾਲੀਵਾਲ ਨਗਰ ਕੌਂਸਲਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਉਸ ਬੇ-ਭਾਘੇ ਜਹਾਜ਼ ਵਿੱਚ ਸਵਾਰ ਚਾਲਕ ਦਲ ਦੇ ਮੈਂਬਰਾਂ ਸਮੇਤ 242 ਯਾਤਰੀਆਂ ਅਤੇ ਹਾਦਸਾਗ੍ਰਸਤ ਜਹਾਜ਼ ਦੀ ਚਪੇਟ ‘ਚ ਆ ਕੇ ਆਪਣੀ ਜਾਨ ਗੁਆਉਣ ਵਾਲੇ ਆਮ ਨਾਗਰਿਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਕ੍ਰਿਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਮੌਤ ਦਾ ਸਥਾਨ ਅਤੇ ਸਮਾਂ ਹਮੇਸ਼ਾ ਪ੍ਰਮਾਤਮਾਂ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਹਰ ਕੋਈ ਪ੍ਰਮਾਤਮਾਂ ਦੀ ਇੱਛਾ ਦੇ ਸਾਹਮਣੇ ਬੇਵੱਸ ਹੁੰਦਾ ਹੈ, ਪਰ ਅਜਿਹੇ ਦਰਦਨਾਕ ਹਾਦਸੇ ਦਿਲ ਦੁਖਾਉਣ ਵਾਲੇ ਹੁੰਦੇ ਹਨ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਹਰ ਜਹਾਜ਼ ਦੀ ਉਡਾਣ ਤੋਂ ਪਹਿਲਾਂ ਪੂਰੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਜਹਾਜ਼ ਵਿੱਚ ਨੁਕਸ ਦਾ ਪਤਾ ਲਗਾਇਆ ਜਾ ਸਕੇ।

ਇਹ ਪ੍ਰਕਿਰਿਆ ਭਾਰਤ ਤੋਂ ਲੰਡਨ ਲਈ ਇਸ ਲੰਬੀ ਉਡਾਣ ਤੋਂ ਪਹਿਲਾਂ ਵੀ ਪੁਰੀ ਕੀਤੀ ਗਈ ਹੋਵੇਗੀ। ਇਸ ਲਈ ਉਹ ਮੰਗ ਕਰਦੇ ਹਨ ਕਿ ਭਾਰਤ ਸਰਕਾਰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਏ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਹਾਦਸਾ ਕਿਸੇ ਭਾਰਤ ਵਿਰੋਧੀ ਸਾਜ਼ਿਸ਼ ਦਾ ਨਤੀਜਾ ਤਾਂ ਨਹੀਂ। 

LEAVE A REPLY

Please enter your comment!
Please enter your name here