

ਮਾਨਸਾ 20 ਸਤੰਬਰ (ਸਾਰਾ ਯਹਾ,(ਹੀਰਾ ਮਿੱਤਲ) ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਸੰਘਰਸ ਅੱਜ 8ਵੇਂ ਦਿਨ ਜਾਰੀ ਰਿਹਾ। ਜਿਸ ਦੌਰਾਨ ਧਰਨਾ ਕਾਰੀਆਂ ਨੁੂੰ ਸੰਬੋਧਨ ਕਰਦਿਆਂ ਬਿਕਰ ਸਿੰਘ ਮਾਘਣੀਆਂ ਨੇ ਕਿਹਾ ਕਿ ਮਾਨਸਾ ਪ੍ਰਸ਼ਾਸ਼ਨ ਦਾ ਰੁੱਖ ਅਵਾਰਾਂ ਪਸ਼ੂਆਂ ਦੇ ਹੱਲ ਲਈ ਨਾਕਰਤਮਕ ਹੈ। ਧਰਨੇ ਕਾਰੀਆਂ ਨੂੰ ਲਗਾਤਾਰ 8 ਦਿਨਾਂ ਤੋਂ ਸੰਘਰਸ ਕਰਨਾ ਪੈ ਰਿਹਾ ਹੈ। ਪਰ ਅੱਜ ਪ੍ਰਸ਼ਾਸ਼ਨ ਦੇ ਕੰਨ ਤੇ ਜੂਅ ਵੀ ਨਹੀਂ ਸਰਕੀ। ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਜਤਿੰਦਰ ਅਗਾਰਾ ਨੇ ਕਿਹਾ ਕਿ ਮਾਨਸਾ ਜਿਲੇ੍ਹੇ ਵਿੱਚ ਚੱਲ ਰਿਹਾ ਸੰਘਰਸ ਪੰਜਾਬ ਵਿੱਚ ਲੋਕ ਲਹਿਰ ਬਣ ਗਿਆ ਹੈ। ਜੇਕਰ ਪੰਜਾਬ ਸਰਕਾਰ ਨੇ ਅਵਾਰਾਂ ਪਸ਼ੂਆਂ ਦਾ ਮਸਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਹ ਲੋਕ ਲਹਿਰ ਨੇ ਪੰਜਾਬ ਸਰਕਾਰ ਦੇ ਪੈਰ ਉਖਾੜ ਦੇਣੇ ਹਨ। ਪੰਜਾਬ ਦੇ ਲੋਕ ਆਪਣੇ ਘਰਾਂ ਵਿੱਚੇ ਚਾਰਗ ਅਵਾਰਾਂ ਪਸ਼ੂਆਂ ਨਾਲ ਹਾਦਸਿਆਂ ਵਿੱਚ ਹੋਰ ਨਹੀਂ ਖੋ ਸਕਦੇ। ਇਸ ਸਮੇਂ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨਸਾ ਜਿਲ੍ਹੇ ਵਾਲੇ 8 ਦਿਨਾਂ ਤੋ ਸੰਘਰਸ ਕਰ ਰਹੇ ਹਨ। ਪਰ ਮਾਨਸਾ ਜਿਲ੍ਹੇ ਵਿੱਚ ਫਿਰ ਵੀ ਇੱਕ ਹੋਰ ਨੋਜਵਾਨ ਸੜਕੀ ਹਾਦਸਾ ਦਾ ਸਿ਼ਕਾਰ ਹੋ ਗਿਆ ਹੈ। ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰੀ ਦੀ ਹੈ। ਇਸ ਸਮੇਂ ਡਾ. ਮਨਜੀਤ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਆਈ.ਐਮ.ਏ. ਅਮ੍ਰਿੰਤਸਰ ਜੀ ਨੇ ਇਸ ਸਮੇਂ ਇਸ ਮਹਿੰਮ ਵਿੱਚ ਆਈ.ਏ.ਐਮ. ਵੱਲੋਂ ਸਮਰਥਨ=ਅਲਤਬਸ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਆਈ.ਏ.ਐਮੲ. ਦੇ ਸਾਰੇ ਮੈਂਬਰ ਇਸ ਮਾਨਸਾ ਜਿਲ੍ਹੇ ਵਿੱਚ ਚਲ ਰਹੇ ਸੰਘਰਸ ਨਾਲ ਸਹਿਮਤ ਹਨ ਅਤੇ ਇਸ ਸੰਘਰਸ ਵਿੱਚ ਮੋਢੇ ਨਾਲ ਮੋਢਾ ਜੋੜਕੇ ਚੱਲਣਗੇ।ਡਾ. ਜਨਕ ਰਾਜ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਦੀ ਨੀਂਦ ਅਜੇ ਵੀ ਨਾ ਖੁੱਲੀ ਤਾਂ ਇਸ ਸੰਘਰਸ ਨੂੰ ਪੰਜਾਬ ਪੱਧਰ ਲੈਕੇ ਜਾਵੇਗਾ। ਇਸ ਧਰਨੇ ਵਿੱਚ ਜੋ ਗਿਆਰਾਂ ਮੈਂਬਰ ਧਰਨੇ ਵਿੱਚ ਬੈਠੇ ਰੂਪ ਚੰਦ, ਸਰਪ੍ਰਸਤ ਬਾਲਮਿਕ ਸਭਾ, ਮਾਨਸਾ, ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ, ਸੁਰਿੰਦਰ ਸਿੰਘ, ਜਸਵੰਤ ਸਿੰਘ ਆਲ ਇੰਡੀਆਂ ਐਸ.ਸੀ.ਐਸ.ਟੀ. ਵਿੰਗ ਮੱਖਣ ਸਿੰਘ ਪੰਜਾਬ ਕਿਸਾਨ ਯੂਨੀਅਨ ਗੁਰਤੇਜ ਸਿੰਘ ਦਰਾਕਾ ਕਿਸਾਨ ਯੂਨੀਅਨ ਸਿੱਧੂਪੁਰ, ਬੋਘ ਸਿੰਘ ਕਿਸਾਨ ਯੂਨੀਆਨ ਸਿੱਧੂਪੁਰ, ਮੇਜਰ ਸਿੰਘ ਆਰ.ਐਮ.ਸੀ.ਆਈ. ਬੋਹੜ ਸਿੰਘ ਪੰਜਾਬ ਕਿਸਾਨ ਯੂਨੀਅਨ, ਉੱਗਰ ਸਿੰਘ ਬੀ.ਕੇ.ਯੂ. ਰਮਨ ਜੀਤ ਸਿੰਘ ਇਸ ਤੋਂ ਇਲਾਵਾ ਮੁਨੀਸ਼ ਬੱਬੀ ਦਾਨੇਵਾਲੀਆਂ,ਕ੍ਰਿਸ਼ਨ ਚਾਹਨ,ਲਾਭ ਸਿੰਘ, ਸਿਮਰਜੀਤ ਸੀਮੀ, ਰਘਵੀਰ ਸਿੰਘ, ਮਨਜੀਤ ਸਿੰਘ ਸਦਿਊੜਾ ਆਦਿ ਹਾਜਰ ਸਨ।























