ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 33ਵੇਂ ਦਿਨ ਵੀ ਜਾਰੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਸੰਘਰਸ਼ ਨੂੰ ਦਿੱਤਾ ਸਮਰਥਨ

0
40

ਮਾਨਸਾ 12 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ):ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 33 ਵੇਂ ਦਿਨ ਵੀ ਜਾਰੀ ਰਿਹਾ, ਅੱਜ ਇਸ ਧਰਨੇ ਵਿੱਚ ਕਿਸਾਨ ਯੂਨੀਆਨ ਲੱਖੋਵਾਲ ਦੇ 11 ਮੈਂਬਰ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੂੰਡਕੇ ਦੀ ਅਗਵਾਈ ਵਿੱਚ ਇਸ ਧਰਨੇ ਵਿੱਚ ਸਾਮਿਲ ਹੋਏ ਅਤੇ ਉਹਨਾਂ ਵੱਲੋਂ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਸੰਘਰਸ਼ ਦਾ ਸਮਰਥਨ ਕੀਤਾ। ਇਸ ਧਰਨੇ ਵਿੱਚ ਕਾਕਾ ਸਿੰਘ, ਲੀਲਾ ਸਿੰਘ,ਰਾਜੂ ਸਿੰਘ, ਭੋਲਾ ਸਿੰਘ, ਗੁਲਰਾਜ ਸਿੰਘ, ਬਲਵੰਤ ਸਿੰਘ, ਭੋਲਾ ਸਿੰਘ ਮਾਨਸਾ, ਗੁਰਮੀਤ ਸਿੰਘ, ਬੂਟਾ ਸਿੰਘ ਮਾਨ ਅਤੇ ਸੁਰਿੰਦਰ ਕੁਮਾਰ ਸ਼ਾਮਿਲ ਹੋਏ। ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮਨੀਸ ਬੱਬੀ ਦਾਨੇਵਾਲੀਆਂ, ਬਲਵੰਤ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਸਲ, ਮਾਨਸਾ, ਕਿ਼ਸ਼ਨ ਚੌਹਾਨ ਸੀ.ਪੀ.ਆਈ.ਅਤੇ ਮਨਜੀਤ ਸਿੰਘ ਸਦਿਓੁੜਾ ਨੇ ਕਿਹਾ ਕਿ ਸੀ.ਐਮ.ਹਾਊਸ ਵਿੱਚ ਹੋਈ ਮੀਟਿੰਗ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਮਾਨਸਾ ਜਿਲ੍ਹੇ ਤਿੰਨੋ ਵਿਧਾਨ ਵਧਾਇਕ ਸਭਾ ਹਲਕਿਆਂ ਵਿੱਚ ਇੱਕ ਇੱਕ ਸਰਕਾਰੀ ਗਊਸਾਲਾ ਬਣਾਉਣ ਲਈ ਅਪੀਲ ਪੰਜਾਬ ਸਰਕਾਰ ਤੋਂ ਕੀਤੀ। ਜਿਸ ਵਾਰੇ ਪੰਜਾਬ ਸਰਕਾਰ ਦੇ ਨੁ਼ੰਮਾਇਦਿਆਂ ਨੇ ਹਾਂ ਪੱਖੀ ਰਵੀਆ ਪ੍ਰਗਟ ਕੀਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਾ.ਰੁਲਦੂ ਸਿੰਘ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਜੇਤਿੰਦਰ ਆਗਰਾ ਅਤੇ ਪੇ੍ਰਮ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਜੋ ਅਵਾਰਾ ਪਸ਼ੂਆਂ ਨੂੰ ਸੜਕਾਂ ਤੋ ਚੁੱਕਿਆਂ ਜਾਵੇ ਉਹਨਾਂ ਲਈ 1500/-ਰੂਪੈ ਹਰ ਮਹੀਨੇ ਹਰੇ ਚਾਰੇ ਅਤੇ ਰੱਖ ਰਖਵਾ ਲਈ ਗਾਊਸਾਲਾਵਾਂ ਨੂੰ ਦੇਣ ਦੀ ਮੰਗ ਕੀਤੀ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਬੋਘ ਸਿੰਘ, ਡਾ.ਧੰਨਾ ਮੱਲ ਗੋਇਲ, ਬਿੱਕਰ ਸਿੰਘ ਮਾਘਣੀਆਂ ਅਤੇ ਜਸਵੀਰ ਕੌਰ ਨੱਤ ਨੇ ਕਿਹਾ ਕਿ ਪੰਜਾਬ ਸਰਕਾਰ ਨਾ ਹੋਈ ਗੱਲਬਾਤ ਵਿੱਚ ਮਾਨਸਾ ਜਿਲ੍ਹੇ ਵਿੱਚ ਹੱਡਾ ਰੋੜੀ ਨਾ ਹੋਣ ਦਾ ਮੁੱਦਾ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਿਸ ਪ੍ਰਤੀ ਪੰਜਾਬ ਸਰਕਾਰ ਦੇ ਨੁੰਮਾਇਦਿਆਂ ਨੇ ਹਾਂ ਪੱਖ ਰਵੀਆਂ ਅਪਣਾਇਆ।=ਅਲਤਬਸ ਇਸ ਸਮੇਂ ਧਰਨੇ ਵਿੱਚ ਮੇਜਰ ਸਿੰਘ ਦੂਲੋਵਾਲ ਜੂਮਹਰੀ ਕਿਸਾਨ ਸਭਾ, ਕਾ. ਰਾਜ ਕੁਮਾਰ, ਸ਼ਾਮ ਲਾਲ ਗੋਇਲ, ਕਾਕਾ ਸਿੰਘ,ਉਗਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ ਮਾਨਸ਼ਾਹੀਆਂ ਕਾ. ਬੋਹੜ ਸਿੰਘ ਸੀ.ਪੀ.ਆਈ.ਐਮ.ਐਲ. ਸੁਖਚਰਨ ਦਾਨੇਵਾਲੀਆਂ, ਲੱਖਾ ਸਿੰਘ ਭੈਣੀਬਾਘਾ,ਬਲਵੀਰ ਸਿੰਘ ਬੀਰੀ ਮਾਨ ਆਦਿ ਸਾ਼ਮਲ ਸਨ 

LEAVE A REPLY

Please enter your comment!
Please enter your name here