

ਮਾਨਸਾ 16.10.2019(ਸਾਰਾ ਯਹਾ,ਬਲਜੀਤ ਸ਼ਰਮਾ): ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਅਵਾਰਾ ਪਸ਼ੂਆਂ ਖਿਲਾਫ਼ ਸੰਘਰਸ ਅੱਜ 34ਵੇਂ ਦਿਨ ਵੀ ਜਾਰੀ ਰਿਹਾ ।ਅੱਜ ਇਸ ਸੰਘਰਸ ਨੂੰ ਹੋਰ ਵੀ ਬਲ ਮਿਲਿਆ ਜਦੋਂ ਸਵਰਨਕਾਰ ਸੰਘ ਨੇ ਅਵਾਰਾ ਪਸ਼ੂ ਸੰਘਰਸ ਕਮੇਟੀ ਨੂੰ ਆਪਣੀ=ਅਲਤਬਸ ਪੂਰਨ ਹਮਾਇਤ ਦੇਣ ਦਾ ਭਰੋਸ਼ਾ ਦਿੱਤਾ ਸਵਰਨਕਾਰ ਸੰਘ ਦੇ 11 ਮੈਂਬਰ ਧਰਨੇ ਤੇ ਬੈਠੇ ਜਿਹਨਾਂ ਵਿੱਚ ਬਲਵੀਰ ਸਿੰਘ ਖੁਰਮੀ, ਰਣਜੀਤ ਸਿੰਘ ਕਾਲਾ, ਲਛਮਣ ਸਿੰਘ, ਲੈਪਸੀ, ਸ਼ਾਮ ਲਾਲ, ਤਰਸੇਮ ਸਿੰਘ, ਜਸਵੀਰ ਸਿੰਘ ਪਰਮਿੰਦਰ ਸਿੰਘ, ਸੁਖਵੀਰ ਸਿੰਘ, ਅਮਨਦੀਪ ਸਿੰਘ ਅਤੇ ਗੁਰਭਜਨ ਸਿਘ।ਧਰਨੇ ਨੁੂੰੰ ਸੰਬੋਧਨ ਕਰਦਿਆ ਸਵਰਨਕਾਰ ਸੰਘ ਦੇ ਜਿਲ੍ਹਾ ਸਕੱਤਰ ਮਨਜੀਤ=ਅਲਤਬਸ ਸਦਿਓੁੜਾ, ਸ਼ਹਿਰੀ ਪ੍ਰਧਾਨ ਬਲਵੀਰ ਸਿੰਘ, ਸਕੱਤਰ ਲਛਮਣ ਸਿੰਘ ਨੇ ਕਿਹਾ ਕਿ ਅਵਾਰਾ ਪਸ਼ੂਆਂ ਦਾ ਮਸਲਾ ਬਹੁਤ ਹੀ ਗੰਭੀਰ ਹੈ। ਪਰ ਸਰਕਾਰ ਵੱਲੋਂ ਕੋਈ ਉਚਿੱਤ ਕਦਮ ਮਸਲੇ ਦੇ ਹੱਲ ਨਹੀਂ ਉਠਾਇਆ ਜਾ ਰਿਹਾ ਹੈ। ਸਮੁੱਚਾ ਸਵਰਨਕਾਰ ਭਾਈਚਾਰਾਂ ਇਸ ਹੱਕੀ ਸੰਘਰਸ ਦੀ ਪੁਰਜੋਰ ਹਮਾਇਤ ਕਰਦਾ ਹੈ।
ਸੰਘਰਸ ਕਮੇਟੀ ਦੇ ਆਗੂ ਮੁਨੀਸ ਕੁਮਾਰ ਬੱਬੀ ਦਾਨੇਵਾਲੀਆਂ, ਬਿੱਕਰ ਸਿੰਘ ਮੱਘਾਣੀਆਂ, ਰਘਵੀਰ ਸਿੰਘ ਰਾਮਗੜ੍ਹੀਆਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਗੱਲਬਾਤ ਕਰਕੇ ਮਸਲੇ ਦੇ ਹੱਲ ਲਈ ਮੰਗ ਪੱਤਰ ਪ੍ਰਾਪਤ ਕਰ ਲਿਆ ਹੈ। ਪ੍ਰੰਤੁ ਠੋਸ ਹੱਲ ਹੋਣ ਤੱਕ ਧਰਨਾ ਜਾਰੀ ਰਹੇਗਾ। ਕਿਉਂਕਿ ਮਸਲਾ ਬੇਹੱਦ ਪੁਚੀਦਾ ਹੈ। ਲੋਕਾਂ ਦੀ ਜਾਨ ਮਾਲ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਜਿਹੜੀਆਂ ਟੈਕਸਾਂ ਦੇ ਰੂਪ ਵਿੱਚ ਕਰੌੜਾ ਰੂਪੈ ਇੱਕਠੇ ਕਰ ਰਹੀਆਂ ਹਨ।
=
ਸੰਘਰਸ ਕਮੇਟੀ ਦੇ ਆਗੂ ਡਾ. ਧੰਨਾ ਮੱਲ ਗੋਇਲ, ਜਤਿੰਦਰ ਆਗਰਾ, ਪ੍ਰੇਮ ਅਗਰਵਾਲ, ਨੇ ਕਿਹਾ ਕਿ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਦਾ ਭਾਰੀ ਸਮਰਥਨ ਪ੍ਰਾਪਤ ਹੋ ਰਿਹਾ ਹੈ। ਧਰਨਾ ਮਸਲੇ ਦੇ ਪੱਕੇ ਹੱਲ ਤੱਕ ਨਿਰਵਿਘਨ ਜਾਰੀ ਰੱਖਿਆ ਜਾਵੇਗਾ।
=
ਸੰਘਰਸ ਕਮੇਟੀ ਦੇ ਆਗੂਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ, ਬੂਟਾ ਸਿੰਘ ਰੱਲਾ, ਕਾ. ਕ੍ਰਿਸ਼ਨ ਚਾਹਨ ਨੇ ਕਿਹਾ ਕਿ ਕਰੌੜਾਂ ਰੂਪੈ ਗਊ ਸੈਸ ਦੇ ਨਾਮ ਤੇ ਇੱਕਠੇ ਕਰਕੇ ਵੀ ਸਰਕਾਰਾਂ ਪਸ਼ੂਆਂ ਦੀ ਸਾਂਭ ਸੰਭਾਲ ਨਹੀਂ ਕਰ ਰਹੀਆਂ ਜੋ ਕਿ ਬਹੁਤ ਅਫੋਸਸ ਜਨਕ ਹੈ।
ਧਰਨੇ ਨੂੰ ਜਸਵੀਰ ਕੌਰ ਨੱਤ, ਬੋਘ ਸਿੰਘ, ਕਾ. ਹਰਦੇਵ ਅਰਸੀ, ਨਿਰਮਲ ਸਿੰਘ ਝੂੰਡਕੇ, ਰਤਨ ਭੋਲਾ, ਮੇਜਰ ਸਿੰਘ ਦੂਲੋਵਾਲ, ਨਿਰਮਲ ਸਿੰਘ ਝੁੂੰਡਕੇ, ਸਰਵਜੀਤ ਸਿੰਘ ਮਾਨਸ਼ਾਹੀਆਂ, ਬਲਵਿੰਦਰ ਸਿੰਘ ਕਾਕਾ, ਸ਼ਾਮ ਲਾਲ ਗੋਇਲ, ਬਲਵਿੰਦਰ ਬਾਂਸਲ, ਗੁਰਪਿਆਰ ਗੇਹਲੇ, ਗੁਰਮੇਲ ਅੱਕਾਂਵਾਲੀ ਆਦਿ ਨੇ ਵੀ ਸੰਬੋਧਨ ਕੀਤਾ।























