ਅਵਾਰਾ ਪਸ਼ੂਆਂ ਖਿਲਾਫ਼ ਮਾਨਸਾ ਦੀਆਂ ਸਿਆਸੀ, ਧਾਰਮਿਕ, ਸਮਾਜਿਕ ਤੇ ਹੋਰ ਜਥੇਬੰਦੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ

0
121

ਮਾਨਸਾ , (ਸਾਰਾ ਯਹਾ,(ਬਲਜੀਤ ਸ਼ਰਮਾ) 14 ਸਤੰਬਰ 2019 : ਕੱਲ ਦੇ ਮੁਕੰਮਲ ਜ਼ਿਲਾ ਬੰਦ ,ਮੁਜ਼ਾਹਰੇ ਅਤੇ ਡੀਸੀ ਦਫਤਰ ਸਾਹਮਣੇ ਦਿੱਤੇ
ਦਿਨ ਭਰ ਦੇ ਸਮੂਹਕ ਰੋਸ ਧਰਨੇ ਤੋਂ ਬਾਦ , ਅੱਜ ਤੋਂ ਗਊ ਰਖਿਆ ਐਕਟ ਵਿੱਚ ਸੋਧ ਕਰਕੇ ਅਮਰੀਕਨ ਗਾਈਆਂ ਢੱਠਿਆਂ ਨੂੰ ਗੋਕੇ ਪਸ਼ੂਆਂ ਦੀ ਸ਼੍ਰੇਣੀ ਵਿਚੋਂ ਬਾਹਰ ਕੱਢਣ , ਇੰਨਾਂ ਦੀ ਬੇਰੋਕ ਖਰੀਦ ਵੇਚ ਤੇ ਸੂਬੇ ਤੋਂ ਬਾਹਰ ਟਰਾਂਸਪੋਰਟੇਸ਼ਨ ਕਰਨ ਦੀ ਖੁੱਲ੍ਹ ਦਿੱਤੇ ਜਾਣ ਅਤੇ ਇੰਨ੍ਹਾਂ ਡੰਗਰਾਂ ਕਾਰਨ ਹਾਦਸਿਆਂ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10 -10 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਵਰਗੀਆਂ ਮੰਗਾਂ ਨੂੰ ਲੈ ਕੇ ਵਪਾਰ ਮੰਡਲ ਦੀ ਅਗਵਾਈ ‘ਚ ਬਣੀ ਸ਼ਹਿਰ ਦੀਆਂ ਸਮੂਹ ਸਮਾਜਿਕ , ਵਪਾਰਕ , ਜਨਤਕ ਤੇ ਸਿਆਸੀ ਜਥੇਬੰਦੀਆਂ ਉਤੇ ਅਧਾਰਤ “ਆਵਾਰਾ ਪਸ਼ੂ ਕੰਟਰੋਲ ਸੰਘਰਸ਼ ਕਮੇਟੀ ਮਾਨਸਾ” ਵਲੋਂ ਸ਼ਹਿਰ ਦੇ ਕੇਂਦਰ ਗੁਰੂਦੁਆਰਾ ਚੌਂਕ ਵਿਖੇ ਭੁੱਖ ਹੜਤਾਲ ਸ਼ੁਰੂ ।। ਇਹ ਭੁੱਖ ਹੜਤਾਲ ਕਮੇਟੀ ਦੇ ਅਗਲੇ ਫੈਸਲੇ ਤੱਕ ਲਗਾਤਾਰ ਚੱਲੇਗੀ ।

LEAVE A REPLY

Please enter your comment!
Please enter your name here