*ਅਮਰੀਕੀ ਸਾਮਰਾਜਵਾਦ ਦੇ ਤਾਨਾਸ਼ਾਹੀ ਖਿਲਾਫ ਸੰਘਰਸ਼ੀਲ ਲੋਕਾਂ ਦੀ ਏਕਤਾ ਸਮੇਂ ਦੀ ਲੋੜ।- ਚੋਹਾਨ*

0
18

ਮਾਨਸਾ 4 ਜਨਵਰੀ (ਸਾਰਾ ਯਹਾਂ): ਸਥਾਨਕ ਠੀਕਰੀਵਾਲਾ ਚੋਂਕ ਵਿਖੇ ਸੀ ਪੀ ਆਈ ਦੇ ਸ਼ਹਿਰੀ ਸਕੱਤਰ ਕਾਮਰੇਡ ਰਤਨ ਭੋਲਾ ਦੀ ਅਗਵਾਈ ਹੇਠ ਵੈਨੇਜ਼ੁਏਲਾ ਤੇ ਹਮਲੇ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਪਤਨੀ ਦੀ ਗ੍ਰਿਫਤਾਰੀ ਖਿਲਾਫ ਅਮਰੀਕੀ ਰਾਸ਼ਟਰਪਤੀ ਡੇਨਾਲਾਡ ਟਰੰਪ ਦੀ ਅਰਥੀ ਫੂਕੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਸਾਮਰਾਜਵਾਦ ਟਰੰਪ ਦੀ ਸ਼ਹਿ ਤੇ ਅਮਰੀਕੀ ਫ਼ੌਜ ਨੇ ਵੈਨੇਜ਼ੁਏਲਾ ਦੇਸ਼ ਵਿਚ ਹਮਲੇ ਕਰਕੇ ਜਾਨੀ ਨੁਕਸਾਨ ਪਹੁੰਚਾਇਆ ਗਿਆ ਅਤੇ ਉਥੇ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕਮਿਊਨਿਸਟ ਆਗੂ ਸਾਥੀ ਚੋਹਾਨ ਨੇ ਟਰੰਪ ਦੀ ਸਰਕਾਰ ਦੇ ਤਾਨਾਸ਼ਾਹੀ ਖਿਲਾਫ ਸੰਘਰਸ਼ੀਲ ਲੋਕਾਂ ਅਪੀਲ ਕੀਤੀ ਗਈ ਕਿ ਤਿੱਖੇ ਸੰਘਰਸ਼ ਸਮੇਂ ਦੀ ਲੋੜ ਹੈ। ਜ਼ੋ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫਤਾਰੀ ਪ੍ਰਭੂਸੱਤਾ ਸੰਪੰਨ ਦੇਸ਼ ਦੀ ਨਾਕਾਬਲੇ ਉਲੰਘਣਾ ਹੈ, ਉਨ੍ਹਾਂ ਵੱਲੋਂ ਕੀਤੀ ਗਈ ਹਥਿਆਰ ਬੰਦ ਕਾਰਵਾਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ, ਰਾਜ਼ ਕੁਮਾਰ ਸ਼ਰਮਾ, ਬਲਵੰਤ ਸਿੰਘ ਫੱਕਰ, ਬੂਟਾ ਸਿੰਘ ਬਰਨਾਲਾ, ਦਰਸ਼ਨ ਸਿੰਘ ਮਾਨਸ਼ਾਹੀਆ, ਸੁਖਦੇਵ ਸਿੰਘ ਮਾਨਸਾ, ਨਿਰਮਲ ਸਿੰਘ ਮਾਨਸਾ, ਰਜਿੰਦਰ ਕੁਮਾਰ, ਭੂਸ਼ਨ ਸ਼ਰਮਾ,ਸਤਨਾਮ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਜਾਰੀ ਕਰਤਾ

LEAVE A REPLY

Please enter your comment!
Please enter your name here