

ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਵਿਚਾਲੇ ਆਉਣ ਵਾਲੇ ਉਤਰਾਅ-ਚੜ੍ਹਾਅ ਵਿਚਾਲੇ ਜਿਸ ਤਰੀਕੇ ਨਾਲ ਇੱਥੇ ਰਹਿ ਕੇ ਕੁਝ ਲੋਕ ਦੋਸਤੀ ਦੀ ਪਹਿਲ ਕਰ ਰਹੇ ਹਨ ਉਸੇ ਤਰ੍ਹਾਂ ਹੁਮ ਵਿਦੇਸ਼ ਵਿੱਚ ਵੱਸਣ ਵਾਲੇ ਦੋਵਾਂ ਮੁਲਕਾਂ ਦੇ ਲੋਕ ਵੀ ਸਾਰਥਕ ਪਹਿਲ ਕਰ ਰਹੇ ਹਨ।
ਦੋਵਾਂ ਮੁਲਕਾਂ ਦੇ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ 12,363 ਕਿਲੋਮੀਟਰ ਦੂਰ ਅਮਰੀਕਾ ਵਿੱਚ ਵੱਸ ਰਹੇ ਪੰਜਾਬੀਆਂ ਨੇ ‘ਸਾਂਝਾ ਪੰਜਾਬ’ ਬਣਾਉਣ ਦਾ ਬੀੜਾ ਚੁੱਕਿਆ ਹੈ। ਉਸ ਲਈ ਇੱਕ ਸਾਂਝੇ ਮੰਚ ਦਾ ਵੀ ਗਠਨ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਦੋਵੇਂ ਪੰਜਾਬ ਦੇ 25,03,440 ਲੋਕ ਰਹਿੰਦੇ ਹਨ। ਇਸ ਮੰਚ ਦਾ ਮਕਸਦ ਇਨ੍ਹਾਂ ਲੋਕਾਂ ਨੂੰ ਇੱਕੋ ਸਟੇਜ ’ਤੇ ਇਕੱਠਿਆਂ ਕਰਨਾ ਹੈ।
ਇਸ ਦੇ ਤਹਿਤ ਨਿਊਯਾਰਕ ਵਿੱਚ 14 ਮੈਂਬਰੀ ਬੋਰਡ ਦੇ ਮੰਚ ਦਾ ਗਠਨ ਕਰਦਿਆਂ ਭਵਿੱਖ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ। ਇਨ੍ਹਾਂ ਵਿੱਚ 7 ਮੈਂਬਰ ਭਾਰਤ ਅਤੇ ਇੰਨੇ ਹੀ ਮੈਂਬਰ ਪਾਕਿਸਤਾਨ ਦੇ ਲਏ ਗਏ ਹਨ। ਮੰਚ ਦੇ ਸੰਸਥਾਪਕਾਂ ਵਿੱਚੋਂ ਭਾਰਤ ਵੱਲੋਂ ਗੁਰਿੰਦਰਪਾਲ ਸਿੰਘ ਅਤੇ ਪਾਕਿਸਤਾਨ ਵੱਲੋਂ ਅਲੰਬਰਦਾਰ ਸ਼ਾਹ ਹਨ।
ਮੰਚ ਦੇ ਸੰਸਥਪਕਾਂ ਨੇ ਦੱਸਿਆ ਕੇ ਨਿਊਯਾਰਕ ਸਮੇਤ ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਵੱਜੇ ਪੈਮਾਨੇ ’ਤੇ ਭਾਰਤ ਤੇ ਪਾਕਿਸਤਾਨ ਦੇ ਲੋਕ ਰਹਿੰਦੇ ਹਨ। ਇਨ੍ਹਾਂ ਦੋਵਾਂ ਹੀ ਮੁਲਕਾਂ ਵਿੱਚ ਪੰਜਾਬ ਦੇ ਲੋਕ ਅਹਿਮ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਸਾਲ ਹੈ ਜਿਨ੍ਹਾਂ ਨੂੰ ਹਿੰਦੂ ਤੇ ਸਿੱਖ ਆਪਣੇ ਗੁਰੂ ਅਤੇ ਮੁਲਸਮਾਨਾ ਆਪਣਾ ਪੀਰ ਮੰਨਦੇ ਹਨ। ਇਸੇ ਪਰਵ ਦੌਰਾਨ ਸਾਂਝਾ ਸੰਗਠਨ ਬਣਾ ਕੇ ਉਨ੍ਹਾਂ ਆਪਸੀ ਸਾਂਝ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
EDITED BY : SARA YAHA | | Last Updated : 8:13 pm 28 ਜਨਵਰੀ 2019























