

ਮਾਨਸਾ, 25 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਅਮਰੀਕਾ ਦੇ ਫਰੋਲਿਡ ਦੇ ਸੜਕ ਹਾਦਸੇ ਵਿੱਚ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਦੀ ਵਜ੍ਹਾ ਨਾਲ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਉਸ ਨੂੰ ਸਜ਼ਾ ਦਿੱਤੇ ਜਾਣ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਆਰ.ਨੇਤ ਉਸਦੇ ਸਮਰੱਥਨ ਦੇ ਵਿੱਚ ਅੱਗੇ ਆਏ ਹਨ। ਇਸ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਮਰੀਕਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਹੁਣ ਦੂਜੇ ਦੇਸ਼ਾਂ ’ਚੋਂ ਆਉਣ ਵਾਲੇ ਲੋਕਾਂ ਦੇ ਲਈ ਡਰਾਈਵਿੰਗ ਵਰਕ ਪਰਮਿਟ ’ਤੇ ਰੋਕ ਲਗਾ ਦਿੱਤੀ ਗਈ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਨੇ ਇਹ ਗਲਤੀ ਜਾਣ-ਬੁੱਝਕੇ ਨਹੀਂ ਕੀਤੀ, ਬਲਕਿ ਇਹ ਇੱਕ ਸੜਕ ਹਾਦਸਾ ਹੈ। ਉਨ੍ਹਾਂ ਅਪੀਲ ਕੀਤੀ ਗਈ ਸਾਰੇ ਪੰਜਾਬੀ ਭਾਈਚਾਰੇ ਨੂੰ ਹਰਜਿੰਦਰ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਮੁਸ਼ਕਲ ਘੜੀ ਵਿੱਚ ਉਸ ਨੂੰ ਕਾਨੂੰਨੀ ਅਤੇ ਆਰਥਿਕ ਸਹਾਇਤਾ ਮਿਲ ਸਕੇ। ਬਲਕੌਰ ਸਿੰਘ ਨੇ ਸ਼ੋਸਲ ਮੀਡੀਆ ’ਤੇ ਆਪਣੀ ਪੋਸਟ ਸ਼ੇਅਰ ਕਰਦਿਆਂ ਕਿਹਾ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ, ਕੁੱਝ ਗਲਤੀਆਂ ਲੋਕ ਜਾਣ ਬੁੱਝਕੇ ਕਰਦੇ ਹਨ,ਜਿਸ ਵਿੱਚ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਹੋਵੇ, ਪਰ ਜੋ ਗਲਤੀ ਹਰਜਿੰਦਰ ਸਿੰਘ ਤੋਂ ਹੋਈ ਹੈ, ਇਹ ਇੱਕ ਦੁਰਘਟਨਾ ਹੈ, ਜੋ ਕਿਸੇ ਤੋਂ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਮਦਰਦੀ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਹੈ, ਪਰ ਹਰਜਿੰਦਰ ਸਿੰਘ ਤੋਂ ਭੁੱਲ ਹੋਈ ਹੈ ਅਤੇ ਇਸ ਨੂੰ ਗਵਾਹ ਬਣਾਕੇ ਉਸਦੀ ਜਿੰਦਗੀ ਬਰਬਾਦ ਨਾ ਕੀਤੀ ਜਾਵੇ।
ਉਧਰ ਪੰਜਾਬੀ ਗਾਇਕ ਆਰ.ਨੇਤ ਨੇ ਵੀ ਹਰਜਿੰਦਰ ਸਿੰਘ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ’ਭਰਾ ਦੀ ਚੁੱਪੀ ਬਹੁਤ ਕੁੱਝ ਕਹਿ ਰਹੀ ਹੈ ਅਤੇ ਸਾਡਾ ਕਲੇਜਾ ਬਾਹਰ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਸਮਤ ਵਿੱਚ ਕੀ ਲਿਖਿਆ ਹੈ, ਕਿਸੇ ਨੂੰ ਕੁੱਝ ਨਹੀਂ ਪਤਾ, ਜਿੰਨੇ ਵੀ ਪੰਜਾਬੀ ਭੈਣ-ਭਰਾ ਵਿਦੇਸ਼ਾਂ ਵਿੱਚ ਆਪਣੇ ਦੇਸ਼ ਛੱਡਕੇ ਰੋਜ਼ੀ-ਰੋਟੀ ਕਮਾ ਰਹੇ ਹਨ, ਵਾਹਿਗੁਰੂ ਸਭ ’ਤੇ ਮੇਹਰ ਰਹੇ।























