ਅਮਰਿੰਦਰ ਸਿੰਘ ਰਾਜਾ ਵੜਿੰਗ ਉਮੀਦਵਾਰ ਲੋਕ ਸਭਾ ਹਲਕਾ ਬਠਿੰਡਾ ਵੱਲੋਂ ਜਿਲਾ੍ਹ ਹੈਡਕੁਆਰਟਰ ਤੇ ਕਾਂਗਰਸ ਪਾਰਟੀ ਦੇ ਦਫਤਰ ਦਾ ਕੀਤਾ ਉਦਘਾਟਨ

0
132

ਮਾਨਸਾ 22 ਅਪ੍ਰੈਲ (ਜਗਦੀਸ਼ ਬਾਂਸਲ)- ਅਮਰਿੰਦਰ ਸਿੰਘ ਰਾਜਾ ਵੜਿੰਗ ਉਮੀਦਵਾਰ ਕਾਂਗਰਸ ਪਾਰਟੀ ਲੋਕ ਸਭਾ ਹਲਕਾ ,ਬਠਿੰਡਾ ਵੱਲੋ ਅੱਜ ਜਿਲਾ੍ਹ ਹੈਡਕੁਆਰਟਰ ਤੇ ਕਾਂਗਰਸ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ: ਮਨੋਜ ਬਾਲਾ ਮੰਜੂ ਬਾਂਸਲ, ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ, ਸ਼੍ਰੀ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਕੌਰ ਗਾਗੋਵਾਲ ਹਲਕੇ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮਾਨਸਾ ਸ਼ਹਿਰ ਦੇ ਵੱਖ^ਵੱਖ ਸੰਸਥਾਵਾਂ ਦੇ ਅਹੁਦੇਦਾਰ ਪਤਵੰਤੇ , ਪਿੰਡਾ ਦੇ ਪੰਚ ਸਰਪੰਚ , ਆਦਿਕ ਹਾਜ਼ਰ ਸਨ। ਜਿਲ੍ਹਾ ਪ੍ਰਧਾਨ ਨੇ ਦੱਸਿਆ  ਕਿ   ਰਾਜਾ ਵੜਿੰਗ  ਕਾਂਗਰਸ ਦੇ ਨੌਜਵਾਨ ਨੇਤਾ ਹਨ। ਇਨ੍ਹਾ  ਦਾ ਜਨਮ 29 ਨਵੰਬਰ 1977 ਨੂੰ ਸਧਾਰਨ ਪਰਿਵਾਰ ਵਿੱਚ ਹੋਇਆ ਛੋਟੀ ਉਮਰ ਵਿੱਚ ਹੀ ਇਨ੍ਹਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋੋ ਗਿਆ ਸੀ। ਅਪਣੀ ਅਣਥੱਕ ਮਿਹਨਤ ਅਤੇ ਗੁਣਾਂ ਸਦਕਾ ਦਸੰਬਰ 2014 ਤੋਂ ਮਈ 2018 ਤੱਕ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਹੇ। ਹੁਣ ਸਾਲ 2012 ਤੋਂ ਹਲਕਾ ਗਿੱਦੜ੍ਹਬਹਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਹਨ।ਇਨਾਂ੍ਹ ਬਾਰੇ ਆਮ ਲੋਕਾਂ ਵਿੱਚ ਇੱਕ ਗੱਲ ਪ੍ਰਚਿੱਲਤ ਹੈ ਕਿ ਇਹ ਸਿਰਫ ਨਾਮ ਦੇ ਹੀ ਨਹੀਂ ਦਿਲ ਦੇ ਵੀ ਰਾਜਾ ਹਨ।  ਉਨਾਂ ਕਿਹਾ ਕਿ ਰਾਜਾ ਜੀ ਦਾ ਇੱਕ ਹੋੋਰ ਪੋਜੇਟਿਵ ਪੁਆਇੰਟ ਹੈ ਕਿ ਇਹ ਸਾਡੇ ਕੌਮੀ ਪ੍ਰਧਾਨ ਸ਼ੀ੍ਰ ਰਾਹੁਲ ਗਾਂਧੀ ਜੀ ਦੇ ਬਹੁਤ ਜਿਆਦਾ ਕਰੀਬੀਆਂ ਵਿੱਚੋਂ ਇੱਕ ਹਨ।ਰਾਹੁਲ ਜੀ ਦੇ ਪ੍ਰਧਾਨ ਮੰਤਰੀ ਬਣਨ ਤੋ ਬਾਅਦ ਸਾਰੇ ਪੰਜਾਬ ਅਤੇ ਖਾਸ ਤੌਰ ਤੇ ਬਠਿੰਡਾ ਅਤੇ ਮਾਨਸਾ ਦੇ ਕੰਮਾਂ ਕਾਰਾਂ ਵਿੱਚ ਰਾਜਾ ਜੀ ਕੋੋਈ ਕਮੀ ਨਹੀਂ ਆਉਣ ਦੇਣਗੇ।  ਇਸ ਸਮੇਂ ਉਨਾਂ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਅੱਛੇ ਦਿਨ ਆਉਣਗੇ। ਇਸ ਵਾਅਦੇ ਦੇ ਨਾਲ ਹੀ ਲੋਕਾਂ ਨੂੰ ਪੰਜ ਸਾਲ ਦਾ ਸਮਾਂ ਲਾਰੇ ਲਾ ਕੇ ਲੰਘਾ ਦਿੱਤਾ ਗਿਆ।

ਅੱਛੇ ਦਿਨਾਂ ਦੀ ਬਜਾਏ ਦੇਸ਼ ਵਿੱਚ ਨੋਟ ਬੰਦੀ ਕਰਕੇ ਅਤੇ ਦੇਸ਼ ਵਿੱਚ ਜੀHਐਸHਟੀH ਦਾ ਨਵਾਂ ਟੈਕਸ ਲਾ ਕੇ ਦੇਸ਼ ਦੇ ਲੋੋਕਾਂ ਦਾ ਬਹੁਤ ਆਰਥਿਕ ਨੁਕਸਾਨ ਕੀਤਾ ਗਿਆ ਹੈ। ਮੋਦੀ ਜੀ ਨੇ 565 ਦਿਨਾਂ ਵਿੱਚ 92 ਦੇਸ਼ਾਂ ਦੀ ਸੈਰ ਕੀਤੀ ਜਿਸ ਤੇ ਲਗਭਗ 20 ਅਰਬ 12 ਕਰੋੜ ਖਰਚ ਕੀਤਾ ਗਿਆ। ਮੀਡੀਆ ਪ੍ਰਚਾਰ ਤੇ 43 ਅਰਬ 43 ਕਰੋੜ 26 ਲੱਖ ਰੁਪਏ ਖਜਚ ਕੀਤੇ ਗਏ, ਇਹ ਸਾਰਾ ਦੇਸ਼ ਦਾ ਸਰਮਾਇਆ ਸੀ ਜਿਸ ਨੂੰ ਮੋਦੀ ਜੀ ਨੇ ਫਜੂਲ ਖਰਚੀ ਵਿੱਚ ਉਡਾ ਕੇ ਦੇਸ਼ ਦੇ ਲੋਕਾਂ ਨੂੰ ਹੋਰ ਗਰੀਬ ਬਣਾ ਦਿੱਤਾ। ਮੋਦੀ ਜੀ ਨੇ ਸਿਰਫ ਗੱਲਾਂ ਨਾਲ ਹੀ ਲੋਕਾਂ ਦਾ ਪੇਟ ਭਰਿਆ ਹੈ ਅਸਲ ਰੂਪ ਵਿੱਚ ਲੋਕਾਂ ਨੂੰ ਰੁਜਗਾਰ ਨਾ ਦੇ ਕੇ ਉਨਾਂ ਦਾ ਸ਼ੋੋਸ਼ਣ ਕੀਤਾ ਗਿਆ। ਦੇਸ਼ ਵਿੱਚ ਇਸ ਸਮੇਂ ਕਾਂਗਰਸ ਹੀ ਇੱਕ ਅਜਿਹੀ ਸਰਕੂਲਰ ਪਾਰਟੀ ਹੈ ਜੋ ਦੇਸ਼ ਦਾ ਅਤੇ ਦੇਸ਼ ਦੇ ਸਮੁੱਚੇ ਲੋਕਾਂ ਦਾ ਬਹੁਪੱਖੀ ਵਿਕਾਸ ਕਰ ਸਕਦੀ ਹੈ।ਜਿਵੇਂ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਆਰਥਿਕ ਪੱਖੋ ਪੱਛੜੇ ਲੋਕਾਂ ਨੂੰ ਹਰ ਸਾਲ 72000 ਰੁਪਏ ਆਰਥਿਕ  ਤੌਰ ਤੇ ਸਹਾਇਤਾ ਦੇਣ ਦਾ ਪ੍ਰਵਧਾਨ ਰੱਖਿਆ ਗਿਆ ਹੈ। ਪਿੰਡਾਂ ਦੇ ਲੋਕਾਂ ਦਾ ਜੀਵਨ ਸੁਧਾਰਨ ਲਈ ਮਨਰੇਗਾ ਸਕੀਮ ਤਹਿਤ 150 ਦਿਨ ਗਰੰਟੀ ਨਾਲ ਰੁਰਗਾਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ।ਇਸ ਲਈ ਦੇਸ਼ ਵਿੱਚ ਮਜਬੂਤ ਸਰਕਾਰ ਬਨਾਉਣ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌੌਕੇ ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਮਾਨਸਾ, ਚਰਨਜੀਤ ਸਿੰਘ ਸਰਪੰਚ ਬਲਾਕ ਪ੍ਰਧਾਨ ਭੀਖੀ, ਬਲਵਿੰਦਰ ਸਿੰਘ ਨਾਰੰਗ, ਮਨਜੀਤ ਸਿੰਘ ਝਲਬੂਟੀ, ਪ੍ਰਿਤਪਾਲ ਡਾਲੀ, ਆਯੂਸ਼ੀ ਸ਼ਰਮਾਂ ਐਮਸੀ, ਪ੍ਰੇਮ ਸਾਗਰ ਭੋੋਲਾ ਐਮਸੀ, ਹਰੀ ਰਾਮ ਡਿੰਪਾ, ਮਨਜੀਤ ਸਿੰਘ ਮੀਤਾ ਐਮਸੀ, ਦੀਪਇੰਦਰ ਅਕਲੀਆ, ਰਮੇਸ਼ ਕੁਮਾਰ ਟੋਨੀ, ਬਿੰਦਰਪਾਲ ਗਰਗ, ਜਸਪਿੰਦਰ ਕੌਰ ਮੀਆਂ ਜਿਲ੍ਹਾ ਪ੍ਰੀਸ਼ਦ ਮੈਂਬਰ, ਸਮੂਹ ਕਾਂਗਰਸੀ ਵਰਕਰ ਪਿੰਡਾਂ ਦੇ ਜਿਲ੍ਹਾ ਪੀ੍ਰਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ ਹਾਜ਼ਰ ਸਨ।

LEAVE A REPLY

Please enter your comment!
Please enter your name here