ਅਫਗਾਨੀ ਵਪਾਰੀਆਂ ਨੇ ਦਿੱਤੀ ਧਮਕੀ, ਪਿਆਜ਼ ਭੇਜਣਾ ਕਰ ਸਕਦੇ ਹਨ ਬੰਦ

0
76

ਅੰਮ੍ਰਿਤਸਰ: ਪਿਆਜ਼ ਦੀ ਕੀਮਤਾਂ ‘ਚ ਕੁਝ ਹੱਦ ਤਕ ਕਮੀ ਜ਼ਰੂਰ ਆਈ ਹੈ ਪਰ ਅਫਗਾਨਿਸਤਾਨੀ ਵਪਾਰੀਆਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਆ ਰਹੇ ਪਿਆਜ਼ ਕਰਕੇ ਭਾਰਤ ‘ਚ ਪਿਆਜ਼ ਦੀ ਕੀਮਤਾਂ ਘੱਟ ਹੋਇਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ ‘ਚ ਪਿਆਜ਼ ਆਉਣ ਤੋਂ ਬਾਅਦ ਪਿਆਜ਼ ਨੂੰ ਸ਼ੇਡ ਅੰਦਰ ਨਹੀਂ ਰੱਖੀਆ ਜਾਂਦਾ ਇਸ ਲਈ ਉਨ੍ਹਾਂ ਦਾ ਪਿਆਜ਼ ਖ਼ਰਾਬ ਹੋ ਰਿਹਾ ਹੈ ਅਤੇ ਇਸ ਹਾਲਤ ਉਹ ਪਿਆਜ਼ ਭੇਜਣਾ ਬੰਦ ਕਰ ਦੇਣਗੇ।

ਅਫਗਾਨਿਸਤਾਨ ਤੋਂ ਪਿਆਜ਼ ਲਗਾਤਾਰ ਭੇਜਿਆ ਜਾ ਰਿਹਾ ਹੈ ਹਰ ਰੋਜ਼ ਕਰੀਬ 80 ਟੱਰਕ ਭਾਰਤ ‘ਚ ਆਈਸੀਪੀ ਰਾਹੀਂ ਪਹੁੰਚ ਰਹੇ ਹਨ ਪਰ ਆਈਸੀਪੀ ‘ਤੇ ਸ਼ੇਡ ਨਾ ਹੋਣ ਕਰਕੇ ਪਿਆਜ਼ ਨੂੰ ਬਾਹਰ ਹੀ ਉਤਾਰਿਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਭੇਜਿਆ ਪਿਆਜ਼ ਬਾਹਰ ਪਿਆ ਖ਼ਰਾਬ ਹੋ ਰਿਹਾ ਹੈ।

ਉਧਰ ਦੂਜੇ ਪਾਸੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਕੀਮਤਾਂ ‘ਤੇ ਹੁਣ ਲਗਾਮ ਲੱਗੀ ਹੈ। ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀ ਕੀਮਤਾਂ ਹੋਰ ਘੱਟ ਹੋਣਗੀਆਂ। ਇਹ ਪਿਆਜ਼ ਭਾਰਤ ਦੇ ਵੱਖ-ਵੱਖ ਸੂਬਿਆਂ ਮੁੰਬਈ, ਹਿਮਾਚਲ, ਦਿੱਲੀ, ਹਰਿਆਣਾ ਅਤੇ ਪੰਜਾਬ ‘ਚ ਜਾਂਦਾ ਹੈ।

LEAVE A REPLY

Please enter your comment!
Please enter your name here