ਅਧਿਆਪਕ ਸੰਘਰਸ਼ ਕਮੇਟੀ ਦਾ ਵਫਦ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ

0
42

ਮਾਨਸਾ 22 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) ਅੱਜ ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਦਾ ਇੱਕ ਵਫਦ ਅਧਿਆਪਕ
ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ ਤਾਮਕੋਟ ਦੀ ਅਗਵਾਈ ਵਿੱਚ ਡੀ.ਈ.ਓ. (ਪ੍ਰਾਇਮਰੀ) ਮਾਨਸਾ ਨੂੰ ਮਿਲਿਆ।
ਵਫਦ ਨੇ ਡੀ.ਈ.ਓ. ਦਫਤਰ ਮਾਨਸਾ ਵੱਲੋਂ ਅਧਿਆਪਕਾਂ ਦੇ ਗੈਰ ਤਰਕ ਸੰਗਤ ਤਰੀਕੇ ਨਾਲ ਕੀਤੇ ਡੈਪੂਟੇਸ਼ਨਜ ਸੰਬੰਧੀ
ਗੱਲਬਾਤ ਕੀਤੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਗੁਰਜੀਤ ਸਿੰਘ ਲਾਲਿਆਂਵਾਲੀ ਨੇ
ਦੱਸਿਆ ਕਿ ਅਧਿਆਪਕਾਂ ਦੇ ਵਫਦ ਨੇ ਡੀ.ਈ.ਓ. ਮਾਨਸਾ ਨੂੰ ਅਪੀਲ ਕੀਤੀ ਕਿ ਰੈਸਨੇਲਾਈਜੇਸ਼ਨ ਤੋਂ ਪਹਿਲਾਂ
ਅਧਿਆਪਕਾਂ ਦੀਆਂ ਪੈਡਿੰਗ ਤਰੱਕੀਆਂ ਕੀਤੀਆਂ ਜਾਣ ਜੋ ਕਿ 55 ਅਧਿਆਪਕ ਐਚ.ਟੀ ਅਤੇ 12 ਅਧਿਆਪਕ
ਸੀ.ਐਚ.ਟੀ. ਵਜੋਂ ਪਦਉਨੱਤ ਹੋਣੇ ਹਨ ਜਿੰਨ੍ਹਾਂ ਦੀਆਂ ਖਾਲੀ ਹੋਈਆਂ ਅਸਾਮੀਆਂ ਤੇ ਅਧਿਆਪਕਾਂ ਦੀ ਅਡਜਸਟਮੈਂਟ
ਕੀਤੀ ਜਾਵੇ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ ਅਧਿਆਪਕਾਂ ਨੇ
ਡੀ.ਈ.ਓ. ਨੂੰ ਅਪੀਲ ਕੀਤੀ ਕਿ ਰੈਸਨੇਲਾਈਜੇਸ਼ਨ ਪੂਰੇ ਨਿਯਮਾਂ ਅਨੁਸਾਰ ਕੀਤੀ ਜਾਵੇ। ਵਫਦ ਵਿੱਚ ਕੁਲਦੀਪ
ਅੱਕਾਂਵਾਲੀ, ਰਾਜਵਿੰਦਰ ਸਿੰਘ ਬੁਰਜ ਭਲਾਈਕੇ, ਪਰਮਿੰਦਰ ਮਾਨਸਾ, ਇਸ਼ਟਪਾਲ ਕੋਟਲੀ, ਕਮਲਦੀਪ ਮਾਨਸਾ, ਤੋਗਾ
ਸਿੰਘ, ਜਸਵਿੰਦਰ ਜਵਾਹਰਕੇ, ਗੁਰਜੀਤ ਸਿੰਘ ਮਾਨਸਾ, ਗੁਰਜੰਟ ਨੰਗਲ, ਗੁਰਜੀਤ ਰੜ੍ਹ, ਗੁਰਦੀਪ ਬਰਨਾਲਾ, ਗੁਰਪ੍ਰੀਤ
ਸਿੰਘ ਭੁਪਾਲ, ਦਮਨਜੀਤ ਸਿੰਘ, ਅਮਰੀਕ ਸਿੰਘ ਮਾਨਸਾ, ਰਾਜਿੰਦਰ ਸਿੰਘ ਖਾਰਾ, ਵੀਰ ਸਿੰਘ ਅੱਕਾਂਵਾਲੀ, ਬੂਟਾ ਸਿੰਘ
ਭੁਪਾਲ, ਸਿਕੰਦਰ ਸਿੰਘ ਕੋਟਲੀ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here