

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 5 ਸਤੰਬਰ : ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋ ਜਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ,ਨਹਿਰੂ ਯੁਵਾ,ਯੁਵਕ ਸੇਵਾਵਾਂ ਦੀ ਸ੍ਰਪ੍ਰਸਤੀ ਹੇਠ ਅਧਿਆਪਕ ਦਿਵਸ ਮੌਕੇ ਬੱਚਤ ਭਵਨ ਮਾਨਸਾ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਲ੍ਹੇ ਦੇ 31 ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕਰਦਿਆ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਿਤ ਭਾਵਨਾ ਕਰਕੇ ਜਿਥੇ ਮਾਨਸਾ ਜਿਲ੍ਹੇ ਦੇ 10ਵੀ,12ਵੀਂ ਦੇ ਨਤੀਜੇ ਪੰਜਾਬ ਭਰ ਚੋ ਮੋਹਰੀ ਰਹੇ ਨੇ,ਉਥੇ ਵੱਡੀ ਗਿਣਤੀ ਚ ਸਮਾਰਟ ਸਕੂਲਾਂ ਦੀਆਂ ਆਧੁਨਿਕ ਸਹੂਲਤਾਂ ਕਾਰਨ ਵਿਦਿਆ ਦੇ ਮਿਆਰ ਚ ਹੋਏ ਵਾਧੇ ਕਾਰਨ ਮਾਪਿਆ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਨਾਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਵੱਲ੍ਹੋ ਜਿਲ੍ਹੇ ਦੇ ਹਰ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ ਤਾਂ ਕਿ ਇਥੇ ਪੜ੍ਹ ਰਹੇ ਬੱਚੇ ਸਮੇਂ ਦੇ ਹਾਣੀ ਬਣ ਸਕਣ।
ਸਮਾਗਮ ਦੀ ਪ੍ਰਧਾਨਗੀ ਕਰਦਿਆ ਐਸ ਐਸ ਪੀ ਡਾ ਨਰਿੰਦਰ ਭਾਰਗਵ, ਐਸ ਡੀ ਐਮ ਅਭਿਜੀਤ ਕਪਲਿਸ਼ ਨੇ ਕਿਹਾ ਕਿ ਅਧਿਆਪਕ ਵਰਗ ਦਾ ਚੰਗੇ ਸਮਾਜ ਦੀ ਸਿਰਜਣਾ ਚ ਅਹਿਮ ਯੋਗਦਾਨ ਹੈ,ਜਿਸ ਕਰਕੇ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿਕੇ ਜਿੰਦਗੀ ਦੀਆਂ ਚੰਗੀਆ ਕਦਰਾਂ ਕੀਮਤਾਂ ਦਾ ਪਾਠ ਵੀ ਵਿਦਿਆਰਥੀਆਂ ਨੂੰ ਪੜਾਉਣ ਤਾਂ ਕਿ ਉਹ ਭਵਿਖ ਵਿਚ ਨਸ਼ਿਆ ਅਤੇ ਹੋਰ ਮਾੜੀਆਂ ਅਲਾਮਤਾਂ ਤੋ ਦੂਰ ਰਹਿਣ। ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਨਹਿਰੂ ਯੁਵਾ ਕੇਂਦਰ ਦੇ ਬੁਲਾਰੇ ਸੰਦੀਪ ਘੰਡ, ਡਿਪਟੀ ਡੀਈਓ ਜਗਰੂਪ ਭਾਰਤੀ ਨੇ ਵੀ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆ ਉਨ੍ਹਾ ਵੱਲੋ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।
ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਸਨਮਾਨਿਤ ਅਧਿਆਪਕਾਂ ਚ ਉਘੇ ਨੋਜਵਾਨ ਲੇਖਕ ਤੇ ਚਿੰਤਕ ਪ੍ਰੋ ਗੁਰਦੀਪ ਢਿਲੋ ਗੁਰੂ ਨਾਨਕ ਕਾਲਜ ਬੁਢਲਾਡਾ, ਕਹਾਣੀਕਾਰ ਅਧਿਆਪਕਾਂ ਗੁਰਪ੍ਰੀਤ ਕੌਰ ਚਹਿਲ ਸਸਸ ਚਹਿਲਾਵਾਲੀ,ਸਕੂਲਾਂ ਦੀ ਨਹਾਰ ਬਦਲਣ ਵਾਲੇ ਲੈਕਚਰਾਰ ਨਿਰਮਲ ਸਿੰਘ ਸਸਸ ਰਾਮਗੜ੍ਹ ਸ਼ਾਹਪੁਰੀਆ,ਆਰਤੀ ਅੰਗਰੇਜ਼ੀ ਮਿਸਟ੍ਰੈਸ ਸਸਸ ਸਰਦੂਲਗੜ੍ਹ (ਲੜਕੇ) ,ਕੁਲਦੀਪ ਕੌਰ ਸ ਪ੍ਰ ਸ ਪਿੰਡ ਮਾਨਸਾ, ਪ੍ਰਿਸੀਪਲ ਵਿਜੇ ਕੁਮਾਰ ਬੁਢਲਾਡਾ, ਪ੍ਰੀਤਮ ਸਿੰਘ ਹਾਕਮਵਾਲਾ,ਪ੍ਰਵੀਨ ਰਾਣੀ ਰਾਮਪੁਰ ਮੰਡੇਰ,ਸਾਬਕਾ ਖੇਡ ਅਫਸਰ ਬਲਦਰਸ਼ਨ ਸਿੰਘ, ਅੰਗਰੇਜ ਸਿੰਘ ਸਾਹਨੇਵਾਲੀ, ਸਰਿਤਾ ਮਾਨਸਾ,ਗੀਤਾ ਰਾਣੀ ਦੋਦੜਾ,ਜਗਤਾਰ ਲਾਡੀ,ਲਖਵੀਰ ਬੁਰਜਰਾਠੀ,ਚਰਨਜੀਤ ਸਿੰਘ,ਇਕਬਾਲ ਉੱਭਾ, ਵਿਜੇ ਸੇਖੁਪੁਰ ਖੁਡਾਲ, ਸੁਖਵੀਰ ਗਿੱਲ ਅਸਪਾਲ, ਗੁਰਜਿੰਦਰ ਸਿੰਘ ਉੱਭਾ,ਅਮਰ ਸਿੰਘ ਸਰਦੂਲਗੜ ,ਹਰਬੀਰ ਸਿੰਘ ਸੰਘਾ ,ਮਲਕੀਅਤ ਦਾਤੇਵਾਸ,ਸਤੀਸ਼ ਲੇਖਾਕਾਰ ਬਰੇਟਾ, ਗਰਪ੍ਰੀਤ ਕੌਰ ਅਪਰੇਟਰ ਬੁਢਲਾਡਾ ,ਪ੍ਰਿੰਸੀਪਲ ਗਰਸੇਵ ਸਿੰਘ ਭੈਣੀ ਬਾਘਾ, ਸ ਪ੍ਰ ਸਕੂਲ ਸੱਦਾ ਸਿੰਘ ਵਾਲਾ, ਦਲੇਲ ਸਿੰਘ ਵਾਲਾ, ਕਲਹਿਰੀ ਤੋ ਇਲਾਵਾ ਮੰਚ ਦਾ ਵਿਸ਼ੇਸ਼ ਸਹਿਯੋਗ ਬਦਲੇ ਅਧਿਆਪਕ ਕਾਕਾ ਅਮਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਹਰਿੰਦਰ ਮਾਨਸ਼ਾਹੀਆ, ਗੁਰਦਾਸ ਸਿੱਧੂ, ਰਾਜਦੀਪ ਬਰੇਟਾ, ਬਲਜਿੰਦਰ ਬਰੇਟਾ,ਅਮੋਲਕ ਸਿੰਘ, ਮੰਚ ਮੈਂਬਰ ਸੁਦਰਸ਼ਨ ਰਾਜੂ, ਯੋਗਿਤਾ ਜੋਸ਼ੀ, ਈਸ਼ਾ ਮੌਗਾ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ, ਮਨਜੀਤ ਕਲਹਿਰੀ, ਗੁਰਦਾਸ ਬੋੜਾਵਾਲ, ਬਿੱਟੂ ਔਲਖ ਅਤੇ ਨਿਰਮਲ ਮੌਜੀਆਂ ਹਾਜ਼ਰ ਸਨ।























