*ਅਦਾਲਤੀ ਕੇਸਾਂ ਚ ਅੱਵਲ ਕਾਰਗੁਜ਼ਾਰੀ, ਥਾਣੇਦਾਰ ਯਾਦਵਿੰਦਰ ਸਿੰਘ ਡੀਜੀਪੀ ਡਿਸਕ ਨਾਲ ਸਨਮਾਨਿਤ*

0
110

ਮਾਨਸਾ 29 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)  : ਵਧੀਆ ਤੇ ਚੰਗੀਆਂ ਸੇਵਾਵਾਂ,ਅਦਾਲਤੀ ਕੇਸਾਂ ਚ ਮਜ਼ਬੂਤ ਪੈਰਵਾਈ ਕਰਨ ਦੇ ਬਦਲੇ ਐਸ ਐਸ ਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਥਾਣੇਦਾਰ ਯਾਦਵਿੰਦਰ ਸਿੰਘ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਹੈ।ਐਸ ਐਸ ਪੀ ਭਾਗੀਰਥ ਸਿੰਘ ਮੀਨਾ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਇਹ ਗੌਰਵਮਈ ਸਨਮਾਨ ਮਿਲਿਆ ਹੈ। ਯਾਦਵਿੰਦਰ ਸਿੰਘ ਪੁਲਿਸ ਮਹਿਕਮੇ ਵਿੱਚ ਵੱਖ ਵੱਖ ਥਾਵਾਂ ਤੇ ਅਨੇਕਾਂ ਪੁਲਿਸ ਵਿੰਗਾਂ ਚ ਡਿਊਟੀ ਨਿਭਾਉਂਦੇ ਆ ਰਹੇ ਹਨ ਤੇ ਅੱਜਕੱਲ੍ਹ ਉਹ ਐਸ ਐਸ ਪੀ ਦਫਤਰ ਮਾਨਸਾ ਵਿਖੇ ਸਿਵਲ ਸੂਟ ਬ੍ਰਾਂਚ ਮਾਨਸਾ ਵਿਖੇ ਡਿਊਟੀ ਨਿਭਾ ਰਹੇ ਹਨ। ਐਸ ਐਸ ਪੀ ਮਾਨਸਾ ਵਲੋਂ ਉਨ੍ਹਾਂ ਨੂੰ ਇਹ ਸਨਮਾਨ ਮਿਲਣ ਤੇ ਖੁਸ਼ੀ ਤੇ ਮਾਣ ਮਹਿਸੂਸ ਕਰਦਿਆਂ ਥਾਣੇਦਾਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਨੂੰ ਇਹ ਸਨਮਾਨ ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਆਪਣੇ ਦਫ਼ਤਰ ਵਿਖੇ ਦਿੱਤਾ ਤੇ ਕਿਹਾ ਕਿ ਯਾਦਵਿੰਦਰ ਸਿੰਘ ਨੇ ਇਮਾਨਦਾਰੀ,ਲਗਨ ਤੇ ਸਿਰੜੀ ਹੋ ਕੇ ਹਮੇਸ਼ਾ ਆਪਣੀ ਡਿਊਟੀ ਨਿਭਾਈ, ਅਜਿਹੇ ਪੁਲਿਸ ਮੁਲਾਜ਼ਮਾਂ ਤੇ ਮਹਿਕਮਾ ਮਾਣ ਕਰਦਾ ਹੈ ਤੇ ਕਰਦਾ ਰਹੇਗਾ।ਇਸ ਮੌਕੇ ਡੀਐੱਸਪੀ। (ਸਥਾਨਕ) ਪੁਸ਼ਪਿੰਦਰ ਸਿੰਘ ਵੀ ਹਾਜ਼ਰ ਸਨ ਤੇ ਉਨ੍ਹਾਂ ਨੇ ਵੀ ਥਾਣੇਦਾਰ ਯਾਦਵਿੰਦਰ ਸਿੰਘ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here