*ਅਜਾਦੀ ਦੇ 75ਵੇਂ ਮਹਾਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸ਼ਵੱਛਤਾ ਅਤੇ ਮੀਹ ਦੇ ਪਾਣੀ ਦੀ ਬੱਚਤ ਸਬੰਧੀ ਜਾਗ੍ਰਤੀ ਮੁਹਿੰਮ ਚਲਾਈ ਗਈ*

0
8

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ ) : ਅਜਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਜਿਲ੍ਹਾ ਪ੍ਰਸਾਸ਼ਨ ਅਤੇ ਨਹਿਰੂ ਯੁਵਾ ਕੇਂਦਰ ਸਗੰਠਨ ਦੀਆਂ ਹਦਾਇੰਤਾਂ ਅੁਨਸਾਰ ਸ਼ਵੱਛਤਾ ਅਤੇ ਪਾਣੀ ਦੀ ਸਚੁੱਜੀ ਵਰਤੋਂ ਕਰਨ ਅਤੇ ਮੀਂਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਚਲ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਐਨ.ਐਸ.ਐਸ.ਵਲੰਟੀਅਰਜ ਦੇ ਸਹਿਯੋਗ ਨਾਲ ਲੈਖ,ਪੇਟਿੰਗ ਅਤੇ ਭਾਸ਼ਣ ੁਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਤੇਜੀ ਲਿਆਉਦੇਂ ਹੋਏ ਡਾਈਟ ਅਹਿਮਦਪੁਰ ਵਿਖੇ ਪੇਟਿੰਗ,ਰੜ ਵਿਖੇ ਚਲ ਰਹੇ ਸਿਲਾਈ ਸੈਂਟਰ ਵਿੱਚ ਸੈਮੀਨਾਰ ਅਤੇ ਸੁੰਹ ਚੁੱਕ ਸਮਾਗਮ ਅਤੇ ਪਿੰਡ ਰੱਲਾ ਵਿੱਚ ਭਾਈ ਬਹਿਲੋ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ ਖੁਨਦਾਨ ਕੈਂਪ ਵਿੱਚ ਸੈਮੀਨਾਰ ਅਤੇ ਸੁੰਹ ਚੁੱਕ ਸਮਾਗਮ ਕਰਵਾਇਆ ਗਿਆ।ਉਹਨਾਂ ਦੱਸਿਆ ਕਿ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੇ ਫਲੈਕਸ ਬਣਾ ਕੇ ਲਾਏ ਗਏ ਹਨ।


ਇਹਨਾਂ ਪ੍ਰੋਗਰਾਮਾਂ ਵਿੱਚ ਮੁੱਖ ਸਦਰੰਭ ਵਿਅਕਤੀ ਅਤੇ ਮੁੱਖ ਮਹਿਮਾਨ ਵੱਜੋਂ ਸਮੂਲੀਅਤ ਕਰ ਰਹੇ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਿਨੋ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਦੁਆਰਾ ਧਰਤੀ ਵਿੱਚ ਭੇਜਣਾ ਹੈ  ਇਸ ਨਾਲ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ ਉਥੇ ਹੀ ਪਾਣੀ ਦੀ ਗੁੱਣਵੱਤਾ ਵਿੱਚ ਵੀ ਸੁਧਾਰ ਹੋਵੇਗਾ।ਇਸੇ ਤਰਾਂ ਸਵੱਛਤਾ ਮੁਹਿੰਮ ਨੂੰ ਵੀ ਲਗਾਤਾਰ ਜਾਰੀ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।ਮਾਨ ਨੇ ਕਿਹਾ ਕਿ ਐਨ.ਐਸ.ਐਸ.ਦੇ ਵਲੰਟੀਅਰਜ ਨੇ ਹਮੇਸ਼ਾਂ ਹੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ।ਉਹਨਾਂ ਕਿਹਾ ਕਿ ਬੱਚਿਆਂ ਵੱਲੋ ਬਣਾਈ ਗਈ ਪੇਟਿੰਗ ਵਿੱਚ ਜਿਸ ਸੰਜੀਦਗੀ ਨਾਲ ਪਾਣੀ ਦੇ ਵਿਸ਼ੇ ਨੂੰ ਕਵਰ ਕੀਤਾ ਉਹ ਇੱਕ ਸ਼ਲਾਘਾਯੋਗ ਉਪਰਾਲਾ ਹੈ।ਉਹਨਾਂ ਹਾਜਰ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਹਰ ਗਲੀ ਮਹੁੱਲੇ ਵਿੱਚ ਮੀਹ ਦੇ ਪਾਣੀ ਦੀ ਬੱਚਤ ਦੇ ਨਾਲ ਨਾਲ ਸਵੱਛਤਾ ਸਬੰਧੀ ਲੋਕਾਂ ਨੂੰ ਪ੍ਰਰੇਤਿ ਕਰਨ।\


ਸਮਾਗਮ ਨੂੰ ਸੰਬੋਧਨ ਕਰਦਿਆਂ ਡਾਈਟ ਦੇ ਪ੍ਰਿਸੀਪਲ ਡਾ.ਬੂਟਾ ਸਿੰਘ ਨੇ ਦੱਸਿਆ ਕਿ ਪਾਣੀ ਦੀ ਬੱਚਤ,ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਹਿੱਤ ਡਾਈਟ ਵੱਲੋਂ ਹਮੇਸ਼ਾ ਹੀ ਆਪਣੀ ਮੁੱਖ ਭੁਮਿਕਾ ਅਦਾ ਕੀਤੀ ਜਾ ਰਹੀ ਹੈ।ਸਵੱਛਤਾ ਸਬੰਧੀ ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਨੂੰ ਪਹਿਲੀ ਡਾਈਟ ਸਮਾਰਟ ਸੰਸ਼ਥਾ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਹਿੱਤ ਸੰਸਥਾ ਵਿੱਚ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਫੁੱਲ,ਫਲ ਅਤੇ ਛਾਂਦਾਰ ਬੁੱਟੇ ਲਗਾਏ ਗਏ ਹਨ ਅਤੇ ਇਸ ਵਿੱਚ ਡਾਈਟ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਆਪਣੀ ਨਿੱਜੀ ਦਿਲਦਸਪੀ ਲੈਦੇਂ ਹਨ।ਡਾ.ਬੂਟਾ ਸਿੰਘ ਨੇ ਦੱਸਿਆ ਕਿ ਮੀਹ ਦੇ ਪਾਣੀ ਦੀ ਬੱਚਤ ਕਰਨ ਲਈ ਸ਼ੁਰੂਆਤ ਕਰਦਿਆਂ ਉਹਨਾਂ ਨੇ ਡਾਈਟ ਵਿੱਚ ਸੋਕਪਿੱਟ ਬਣਾਇਆ ਗਿਆ ਹੈ ਜਿਸ ਨਾਲ ਮੀਹ ਦਾ ਪਾਣੀ ਧਰਤੀ ਵਿੱਚ ਚਲਾ ਜਾਦਾਂ ਹੈ।ਉਹਨਾਂ ਵੱਖ ਵੱਖ ਮੁਕਾਬਿਲਆਂ ਦੇ ਜੇਤੂਆਂ ਨੂੰ ਵਧਾਈ ਦਿੱਤੀ।।


ਇਸ ਮੋਕੇ ਕਰਵਾਏ ਗਏ ਪੇਟਿੰਗ ਮੁਕਾਬਲੇ ਵਿੱਚ  ਜਾਗ੍ਰਤੀ  ਨੇ ਪਹਿਲੇ ਸਥਾਨ ਹਿਮਾਸ਼ੂ ਨੇ ਦੂਸਰਾ ਅਤੇ ਰਾਜਵਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਗਦੀਸ਼ ਸ਼ਿੰਘ ਅਤੇ ਬੇਅੰਤ ਕੌਰ ਨੂੰ ਹੋਸਲਾ ਅਫਜਾਈ ਸਨਮਾਨ ਨਾਲ ਨਿਵਾਜਿਆ ਗਿਆ।
ਇਹਨਾਂ ਸਮਾਗਮਾਂ ਵਿੱਚ ਚੁਸਪਿੰਦਰ ਸਿੰਘ ਭੁਪਾਲ ਜਿਲ੍ਹਾ ਪ੍ਰਧਾਨ ਯੂਥ ਕਾਗਰਸ,ਬਲਵੰਤ ਭੀਖੀ,ਰਜਿੰਦਰ ਵਰਮਾ ਜਿਲ੍ਹਾ ਪ੍ਰਧਾਨ ਕਲੱਬ ਐਸੋਸੀਏਸ਼ਨ ਮਾਨਸਾ, ਭਾਈ ਬਹਿਲੋ ਕਲੱਬ ਦੇ ਪ੍ਰਧਾਨ ਬੱਗਾ ਸਿੰਘ ਸਕੱਤਰ ਲਵਪ੍ਰੀਤ ਸਿੰਘ ਸੰਦੀਪ ਸਿੰਘ ਬੀਬੀ ਭਾਨੀ ਯੁਵਕ ਭਲਾਈ ਕਲੱਬ ਦੀ ਪ੍ਰਧਾਨ ਰਾਜਦੀਪ ਕੌਰ ਸਿਲਾਈ ਟੀਚਰ ਸਰਬਜੀਤ ਕੌਰ ਨੈਸ਼ਨਲ ਯੁਵਾ ਵਲੰਟੀਅਰ ਗੁਰਪ੍ਰੀਤ ਕੌਰ,ਜਗਤਾਰ ਸਿੰਘ ਅਤੇ ਬੇਅੰਤ ਕੌਰ ਤੋਂ ਇਲਾਵਾ ਡਾਈਟ ਦੇ ਅਧਿਆਪਕ ਪ੍ਰੋ.ਸਰੋਜ ਰਾਣੀ,ਸਤਨਾਮ ਸਿੰਘ,ਗਿਆਨਦੀਪ ਸਿੰਘ,ਬਲਤੇਜ ਸਿੰਘ,ਗੁਰਸ਼ਿੰਦਰ ਸਿੰਘ,ਅਮਰੀਕ ਸਿੰਘ ਅਤੇ ਸਤੀਸ਼ ਕੁਮਾਰ ਸਮੂਹ ਅਧਿਆਪਕ ਤੋ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਵੱਛਤਾ ਅਤੇ ਪਾਣੀ ਦੀ ਬੱਚਤ ਦਾ ਸਕੰਲਪ ਲਿਆ।

LEAVE A REPLY

Please enter your comment!
Please enter your name here