ਅਕਾਲ ਅਕਾਦਮੀ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ..!

0
36

ਮਾਨਸਾ 25 ਜੁਲਾਈ (ਸਾਰਾ ਯਹਾ) :ਸੰਜੀਵਨੀ ਵੈਲਫੇਅਰ ਸੁਸਾਇਟੀ ਤੇ ਪ੍ਰੇਮ ਸਿੰਘ ਮੱਲ੍ਹੀ ਵੈਲਫੇਅਰ ਟਰੱਸਟ ਵੱਲੋਂ ਸਾਂਝੇ ਤੌਰ ਤੇ ਇਕ ਨਸ਼ਾ ਵਿਰੋਧੀ
ਸੈਮੀਨਾਰ ਦਾ ਆਯੋਜਨ ਚੇਅਰਮੈਨ ਸ੍ਰੀ ਬਲਦੇਵ ਕੱਕੜ ਦੀ ਅਗਵਾਈ ਹੇਠ ਅਕਾਲ ਅਕਾਦਮੀ ਫਫੜੇ ਭਾਈ ਕੇ
ਵਿੱਖੇ ਵਿੱਖੇ ਕੀਤਾ ਗਿਆ । ਸੈਮੀਨਾਰ ਦੀ ਸ਼ੁਰੁਆਤ ਅਕਾਲ ਅਕਾਦਮੀ ਦੇ ਪ੍ਰਿੰਸੀਪਲ ਮੈਡਮ ਮਨਪ੍ਰਿਤ ਕੌਰ ਦੇ
ਸਵਾਗਤੀ ਸ਼ਬਦਾਂ ਨਾਲ ਹੋਈ । ਇਸ ਸਮੇ ਉਨ੍ਹਾ ਕਿਹਾ ਕਿ ਇਹ ਅਕਾਦਮੀ ਇਹ ਬੁਨਿਆਦੀ ਸੋਚ ਹੈ ਕਿ ਇੱਥੇ
ਪੜ੍ਹਦੇ ਵਿਦਿਆਰਥੀ ਨਸਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰੀ ਬਣਾ ਕੇ ਮਾਨਵਤਾ ਦੀ ਸੇਵਾ ਕਰਨ ਵੱਲ
ਪ੍ਰੇਰਿਤ ਹੋਣ। ਸੈਮੀਨਾਰ ਦੇ ਮੁਖ ਬੁਲਾਰੇ ਤੇ ਸੰਜੀਵਨੀ ਵੈਲਫੇਅਰ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਨਿਰੰਜਣ
ਬੋਹਾ ਨੇ ਕਿਹਾ ਕਿ ਨਸ਼ੇ ਜੀਵਨ ਦੇ ਸਾਰੇ ਸੁਪਨਿਆਂ ਦੀ ਮੌਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਖੜਗ ਭੁੱਜਾ
ਕਹਾਉਣ ਵਾਲੇ ਪੰਜਾਬ ਦੀ ਪੁਰਾਣੀ ਪਛਾਣ ਵਾਪਸ ਲਿਆਉਣ ਲਈ ਸੂਬੇ ਵਿਚ ਨਸ਼ਿਆ ਦਾ ਮਕੁੰਮਲ ਖਾਤਮਾਂ
ਕੀਤਾ ਜਾਣਾ ਜਰੂਰੀ ਹੈ। ਜੇ ਅਸ਼ੀ ਅਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਮੇ ਸਿਰ ਨਸ਼ਿਆਂ ਤੋਂ ਦੂਰ ਰਹਿਣ ਲਈ
ਸੁਚੇਤ ਨਾ ਕੀਤਾ ਤਾਂ ਸਾਨੂੰ ਬੜੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਮੱਲੀ ਟਰੱਸਟ ਦੇ ਚੇਅਰਮੈਨ ਹਰਪ੍ਰੀਤ
ਸਿੰਘ ਰੂਬਲ ਨੇ ਕਿਹਾ ਕਿ ਕਿਹਾ ਕਿ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਰਕਾਰਾਂ ਨੂੰ ਸਖਤ ਕਦਮ ਉਠਾਉਣੇ
ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਨੌਜਵਾਨ ਨਸ਼ਿਆ ਨੇ ਖਾ ਲਏ ਹਨ ਤੇ ਕੁਝ ਰੁਜ਼ਗਾਰ ਦੀ ਤਲਾਸ਼
ਵਿਚ ਪੰਜਾਬ ਨੂੰ ਛੱਡ ਕੇ ਵਿਦੇਸ਼ਾ ਵੱਲ ਭੱਜ ਰਹੇ ਹਨ, ਇਹ ਰੁਝਾਣ ਰੋਕੇ ਜਾਣ ਦੀ ਲੋੜ ਹੈ । ਇਸ ਸਮੇ ਚਾਲੀਡ
ਲਾਈਨ ਮਾਨਸਾ ਤੋਂ ਆਏ ਕੁਲਵਿੰਦਰ ਸਿੰਘ, ਸੰਦੀਪ ਕੋਰ ਤੇ ਗੁਰਦੇਵ ਸਿੰਘ ਵੱਲੋਂ ਬੱਚਿਆਂ ਦੇ ਅਧਿਕਾਰਾਂ ਬਾਰੇ
ਦੱਸਿਆ ਗਿਆ । ਇਸ ਮੌਕੇ ‘ਤੇ ਨਸ਼ਾ ਵਿਰੋਧੀ ਮੁਹਿੰਮ ਵਿਚ ਅਹਿਮ ਯੋਗਦਾਨ ਪਾਉਣ ਬਦਲੇ ਮੱਲ੍ਹੀ ਟਰੱਸਟ
ਵੱਲੋਂ ਅਕਾਲ ਅਕਾਦਮੀ ਦੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਤੇ ਅਧਿਆਪਕ ਪਰਦੀਪ
ਕੁਮਾਰ, ਜਤਿੰਦਰ ਮਿੱਤਲ, ਕੁਲਵਿਰ ਕੋਰ ਤੇ ਛਿੰਦਰਪਾਲ ਕੌਰ ਵੀ ਹਾਜਰ ਸਨ

LEAVE A REPLY

Please enter your comment!
Please enter your name here