ਅਕਾਲੀ ਆਗੂ ਸੁਖਦਰਸ਼ਨ ਸਿੰਘ ਮਾਖਾ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

0
56

ਮਾਨਸਾ 27 ਜੁਲਾਈ (ਸਾਰਾ ਯਹਾ,(BPS):ਪਿੰਡ ਮਾਖੇਵਾਲਾ ਦੇ ਸੀਨੀਅਰ ਯੂਥ ਅਕਾਲੀ ਆਗੂ ਸੁਖਦਰਸ਼ਨ ਸਿੰਘ ਮਾਖਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮਾਖਾ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਚ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ,  ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸਾਬਕਾ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ, ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ, ਜਗਪਾਲ ਸਿੰਘ ਖਹਿਰਾ, ਮੇਵਾ ਸਿੰਘ ਜਗਤਗੜ੍ਹ ਬਾਂਦਰਾਂ, ਕਸ਼ਮੀਰ ਸਿੰਘ ਚਹਿਲਾਂਵਾਲਾ, ਅਤੇ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ। ਸਵ: ਸੁਖਵਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 19 ਜੁਲਾਈ ਲਈ 2019 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1:00 ਵਜੇ ਸ੍ਰੀ ਗੁਰਦੁਆਰਾ  ਸਾਹਿਬ ਮਾਖੇਵਾਲਾ ਨੇੜੇ ਝੁਨੀਰ ਵਿਖੇ ਪੈਣਗੇ। ਜਿੱਥੇ ਉਨ੍ਹਾਂ ਨੂੰ ਵੱਖ ਵੱਖ ਸ਼ਖ਼ਸੀਅਤਾਂ ਸ਼ਰਧਾਂਜਲੀ ਭੇਟ ਕਰਨਗੀਆਂ।

LEAVE A REPLY

Please enter your comment!
Please enter your name here