ਕੌਮੀ ਲੋਕ ਅਦਾਲਤ ‘ਚ ਕੀਤਾ 763 ਮੁਕੱਦਮਿਆਂ ਦਾ ਨਿਪਟਾਰਾ

0
3

ਮਾਨਸਾ, 14 ਜੁਲਾਈ (ਬਲਜੀਤ ਸ਼ਰਮਾ) : ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਵਰਮਾ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਕੋਰਟ ਕੰਪਲੈਕਸ ਬੁਢਲਾਡਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਕਰੀਮੀਨਲ ਕਮਪਾਊਡਏਬਲ, 138 ਐਨ.ਆਈ. ਐਕਟ, ਬੈਂਕ ਰੀਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਡਿਸਪਿਊਟ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸ, ਮੈਟਰੀਮੋਨੀਅਲ ਕੈਟਾਗਿਰੀ ਦੇ ਕੇਸ, ਐਲ.ਏ.ਸੀ. ਕੇਸ, ਰੈਵਿਨਿਊ ਕੇਸ ਅਤੇ ਹੋਰ ਕੇਸਾਂ ਦੇ ਨਿਪਟਾਰੇ ਲਈ ਕੋਰਟ ਕੰਪਲੈਕਸ ਮਾਨਸਾ ਵਿੱਚ 3 ਬੈਂਚਾਂ, ਕੋਰਟ ਕੰਪਲੈਕਸ ਬੁਢਲਾਡਾ ਵਿੱਚ 1 ਬੈਂਚ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿੱਚ 1 ਬੈਂਚ ਦਾ ਗਠਨ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਵਰਮਾ ਨੇ ਦੱਸਿਆ ਕਿ ਅੱਜ ਲਗਾਈ ਨੈਸ਼ਨਲ ਲੋਕ ਅਦਾਲਤ ਦੌਰਾਨ 763 ਕੇਸਾਂ ਦਾ ਨਿਪਟਾਰਾ ਕਰਕੇ 2,90,78,581/- (ਦੋ ਕਰੋੜ ਨੱਬੇ ਲੱਖ ਅਠੱਤਰ ਹਜਾਰ ਪੰਜ ਸੋ ਇਕਾਸੀ) ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਮਾਨਸਾ ਵਿਖੇ ਉਨ੍ਹਾਂ ਸਮੇਤ, ਸ਼੍ਰੀ ਅਮਰਿੰਦਰਪਾਲ ਸਿੰਘ ਸਿਵਲ ਜੱਜ (ਸੀਨੀਅਰ ਡਵੀਜਨ) ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਸੀ.ਜੇ.ਐਮ. ਦੁਆਰਾ ਲਗਾਏ ਗਏ ਬੈਂਚਾਂ ਦੇ ਵਿੱਚ ਕੁੱਲ 445 ਕੇਸਾਂ ਦਾ, ਕੋਰਟ ਕੰਪਲੈਕਸ ਬੁਢਲਾਡਾ ਵਿਖੇ ਸ਼੍ਰੀ ਕਮਲਦੀਪ ਸਿੰਘ ਐਸ.ਡੀ.ਜੇ.ਐਮ. ਦੁਆਰਾ ਲਗਾਏ ਗਏ ਬੈਂਚ ਦੇ ਵਿੱਚ ਕੁੱਲ 264 ਕੇਸਾਂ ਦਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਸ਼੍ਰੀ ਜੀ.ਐਸ. ਸੇਖੋ ਐਸ.ਡੀ.ਜੇ.ਐਮ. ਦੁਆਰਾ ਲਗਾਏ ਗਏ ਬੈਂਚ ਵਿੱਚ ਕੁੱਲ 54 ਕੇਸਾਂ ਦਾ ਨਿਪਟਾਰਾ ਰਾਜੀਨਾਮੇ ਰਾਹੀ ਕਰਵਾਇਆ ਗਿਆ। 
ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਤੋ ਪਹਿਲਾਂ ਸੈਮੀਨਾਰ ਰਾਹੀਂ ਜ਼ਿਲ੍ਹੇ ਦੇ ਲੋਕਾਂ ਨੂੰ ਲੋਕ ਅਦਾਲਤ ਦੇ ਫਾਇਦਿਆਂ ਤੋਂ ਭਲੀ-ਭਾਂਤ ਜਾਣੂ ਕਰਵਾਇਆ ਗਿਆ ਅਤੇ ਬੈਂਕ ਤੇ ਬੀਮਾ ਕੰਪਨੀਆਂ ਦੇ ਅਫਸਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਗਈਆ, ਜਿਸ ਦੌਰਾਨ ਉਹਨਾਂ ਨੂੰ ਲੋਕ ਅਦਾਲਤਾਂ ਵਿੱਚ ਕੇਸ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਸ਼ਮਾ ਦੇਵੀ, ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।


EDITED BY : SARA YAHA | | Last Updated : 7:੦6 pm 14 JULY 2018

LEAVE A REPLY

Please enter your comment!
Please enter your name here