
UN ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੇ ਅੱਜ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਵਿਖੇ ਨਤਮਸਤਕ ਹੋਏ।


ਹੈਲੇ ਆਪਣੀ ਭਾਰਤ ਫੇਰੀ ‘ਤੇ ਹਨ ਤੇ ਅੱਜ ਉਨ੍ਹਾਂ ਦਿੱਲੀ ਦੇ ਗੁਰੂ ਘਰਾਂ ਵਿੱਚ ਮੱਥਾ ਟੇਕਣ ਆਏ ਹਨ।
– – – – – – – – – Advertisement – – – – – – – – –
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਿੱਕੀ ਦਾ ਸਵਾਗਤ ਕੀਤਾ।
ਇਸ ਮੌਕੇ ਉਨ੍ਹਾਂ ਨਿੱਕੀ ਨੂੰ ਸਿੱਖਾਂ ਦੀਆਂ ਸਮੱਸਿਆਵਾਂ ਸਬੰਧੀ ਜਾਣੂੰ ਵੀ ਕਰਵਾਇਆ।
ਨਿੱਕੀ ਹੈਲੇ ਨੇ ਸ਼ੀਸ਼ ਗੰਜ ਸਾਹਿਬ ਵਿਖੇ ਲੰਗਰ ਵਿੱਚ ਸੇਵਾ ਵੀ ਕੀਤੀ। ਅੱਗੇ ਵੇਖੋ ਕੁਝ ਹੋਰ ਤਸਵੀਰਾਂ।

























