*RAA ਸਾਈਂਸ ਫੇਅਰ ‘ਚ ਹਰਵਿੰਦਰ ਤੇ ਦਿਸ਼ਕਰਨ ਸਿਰਮੌਰ*

0
31

ਮਾਨਸਾ 21 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ) : RAA ਅਧੀਨ ਜਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਪੀ.ਐਮ. ਸ੍ਰੀ. ਸਕੂਲ ਭੈਣੀ ਬਾਘਾ ਵਿਖੇ ਕੀਤਾ ਗਿਆ। ਜਿਸ ਵਿੱਚ ਬਲਾਕ ਪੱਧਰ ਤੇ ਵੱਖ ਵੱਖ ਸਬ ਥੀਮਾਂ ਅਧੀਨ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਸਬ ਥੀਮ ਪਾਣੀ ਦਾ ਸੁਰੱਖਿਅਣ ਅਤੇ ਪ੍ਰਬੰਧਨ ਅਧੀਨ ਸਸਸ ਦਲੇਲ ਸਿੰਘ ਵਾਲਾ ਦੀਆਂ ਨੋਵੀਂ ਦੀਆਂ ਵਿਦਿਆਰਥਣਾ ਹਰਵਿੰਦਰ ਕੌਰ ਅਤੇ ਦਿਸ਼ਕਰਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸਦਾ ਸਿਹਰਾ ਸਕੂਲ ਇੰਚਾਰਜ ਸ੍ਰੀ ਹਰਪ੍ਰੀਤ ਸਿੰਘ ਨੇ ਗਾਈਡ ਅਧਿਆਪਕ ਸਵੀਨ ਅੱਗਰਵਾਲ, ਰੁਪਿੰਦਰ ਕੌਰ ਅਤੇ ਸੁਖਵੰਤ ਕੌਰ ਨੂੰ ਦਿੱਤਾ।

NO COMMENTS