ਇੱਕ ਦਿਨ ‘ਭਾਰਤ ਬੰਦ’ ਨਾਲ 20 ਹਜ਼ਾਰ ਕਰੋੜ ਦਾ ਨੁਕਸਾਨ

0
3

ਨਵੀਂ ਦਿੱਲੀ: ਦੇਸ਼ ਦੇ ਇੱਕ ਦਿਨ ਦੇ ਬੰਦ ਨਾਲ ਹਜ਼ਾਰਾਂ ਕਰੋੜ ਦਾ ਨੁਕਸਾਨ ਹੁੰਦਾ ਹੈ। ਫਿੱਕੀ ਦੇ ਅਨੁਮਾਨ ਮੁਤਾਬਕ ਇੱਕ ਦਿਨ ਦੇ ਭਾਰਤ ਬੰਦ ਨਾਲ ਦੇਸ਼ ਨੂੰ 20 ਹਜ਼ਾਰ ਕਰੋੜ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਦਾ ਵੇਰਵਾ ਇੰਝ ਹੈ।

  • ਇੱਕ ਦਿਨ ਬੈਂਕ ਮੁਲਾਜ਼ਮਾਂ ਦੇ ਕੰਮ ਬੰਦ ਕਰਨ ਨਾਲ 25 ਹਜ਼ਾਰ ਕਰੋੜ ਦਾ ਨੁਕਸਾਨ ਹੁੰਦਾ ਹੈ।
  • ਰੇਲਵੇ ਮੁਲਾਜ਼ਮ ਜੇ ਇੱਕ ਦਿਨ ਭਾਰਤ ਬੰਦ ਕਰ ਦੇਣ ਤਾਂ 2400 ਕਰੋੜ ਦਾ ਨੁਕਸਾਨ ਹੁੰਦਾ ਹੈ।
  •  ਦੇਸ਼ ਦੇ ਮਜ਼ਦੂਰ ਇੱਕ ਦਿਨ ਲਈ ਕੰਮ ਨਾ ਕਰਨ ਤਾਂ 26 ਹਜ਼ਾਰ ਕਰੋੜ ਦਾ ਨੁਕਸਾਨ ਹੁੰਦਾ ਹੈ।
  • ਏਅਰ ਇੰਡੀਆ ਮੁਲਾਜ਼ਮਾਂ ਦੇ ਇੱਕ ਦਿਨ ਕੰਮ ਨਾ ਕਰਨ ਨਾਲ ਦੇਸ਼ ਨੂੰ 15 ਕਰੋੜ ਦਾ ਨੁਕਸਾਨ ਹੁੰਦਾ ਹੈ।

Image result for shop closed images in indiaਸਾਲ 1997 ਵਿੱਚ ਹਾਈਕੋਰਟ ਨੇ ਬੰਦ ਸਬੰਧੀ ਕਿਹਾ ਸੀ ਕਿ ਇਸ ਨਾਲ ਨਾਗਰਿਕਾਂ ਦੀ ਆਜ਼ਾਦੀ ’ਤੇ ਅਸਰ ਪੈਂਦਾ ਹੈ। ਕੰਮਕਾਜ ਕਰਨ ਦਾ ਅਧਿਕਾਰ ਵੀ ਪ੍ਰਭਾਵਿਤ ਹੁੰਦਾ ਹੈ।

ਸੁਪਰੀਮ ਕੋਰਟ ਨੇ ਕਿਹਾ ਸੀ ਕਿ ਧਰਨੇ ਤੇ ਬੰਦ ਦੌਰਾਨ ਜਨਤਕ ਤੇ ਨਿੱਜੀ ਜਾਇਦਾਦ ਦੇ ਹੋਣ ਵਾਲੇ ਨੁਕਸਾਨ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਤੇ ਪੀੜਤਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਜਨਤਕ ਜਾਇਦਾਦ ਦਾ ਨੁਕਸਾਨ ਕਰਨ ਵਾਲੇ ਆਗੂਆਂ ਤੇ ਰਾਜਨੀਤਕ ਪਾਰਟੀਆਂ ਖਿਲਾਫ ਮੁਕੱਦਮਾ ਕਰਨਾ ਚਾਹੀਦਾ ਹੈ। ਭਾਵੇਂ ਦੇਸ਼ ਦੇ ਹਰ ਨਾਗਰਿਕ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਬੰਦ ਦੇ ਨਾਂ ’ਤੇ ਜਨਤਕ ਜਾਂ ਨਿੱਜੀ ਜਾਇਦਾਦ ਦਾ ਨੁਕਸਾਨ ਕਰਨ ਦਾ ਕੋਈ ਹੱਕ ਨਹੀਂ।

LEAVE A REPLY

Please enter your comment!
Please enter your name here