85.9 F
MANSA
Tuesday, April 28, 2026
Tel: 9815624390
Email: sarayaha24390@gmail.com

ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਦੇਸ਼ ਦੇ...

ਮਾਨਸਾ(ਸਾਰਾ ਯਹਾ ,(ਹੀਰਾ ਮਿੱਤਲ) :ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਅੱਕ ਪੱਤਰ ਲਿਖਕੇ ਦੇਸ਼ ਜ ਇੱ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਡਾਕ, ਈ-ਮੇਲ, ਬਠਿੰਡਾ ਲੋਕ ਸਭਾ ਹਲਕਾ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਅਤੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਰਾਹੀਂ ਭੇਜਿਆ।ਇਸ ਪੱਤਰ ਦੇ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਗਈ ਹੈ ਕਿ ਦੇਸ਼ ਤੇ ਹਰ ਕੋਨੇ ਤੋਂ ਹਰ ਇੱਕ ਧਰਮ ਦੇ ਲੋਕਾਂ ਦੀ ਇੱਕ ਹੀ ਅਵਾਜ ਹੈ ਕਿ ਦੇਸ਼ ਵਾਸੀਆਂ ਆਸਥਾ ਕੇਵਲ ਦੇਸੀ ਨਸ਼ਲ ਦੀਆਂ ਗਊਆਂ ਨਾਲ ਹੈ ਨਾ ਕੇ ਦੇਸ਼ ਵਿੱਚ ਰੋਜਾਨਾ ਸੈਕੜੇ ਜਾਨਾਂ ਲੈਣ ਵਾਲੇ ਅਮਰੀਕਨ ਢੱਠਿਆ ਨਾਲ ਹੈ।ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਦੇਸ਼ ਦੇ ਗਊ ਸਰੱਖਿਆ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇ ਅਤੇ ਨਵਾਂ ਕਾਨੂੰਨ ਲਿਆਂਦਾ ਜਾਵੇ ਜਿਸ ਵਿਚ ਵਿਦੇਸੀ ਨਸ਼ਲ ਦੀਆਂ ਗਊਆਂ ਦੀ ਸ੍ਰੇਣੀ ਅਲੱਗ ਬਣਾਈ ਜਾਵੇ ਅਤੇ ਉਹਨਾਂ ਤੇ ਦੇਸ਼ ਕਾਨੂੰਨੀ ਅੱਲਗ ਤੋਰ ਤੇ ਲਾਗੂ ਹੋਣ।          ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਸੰਘਰਸ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਸ ਧਰਨੇ ਵਿੱਚ 11 ਮੈਬਰ ਬੈਠੇ ਉਹਨਾਂ ਦੇ ਨਾਮ ਇਹ ਹਨ,ਹਰਦਿਆਲ ਸਿੰਘ, ਮਹਿੰਦਰ ਪਾਲ, ਰੁਲਦੂ ਸਿੰਘ ਪ੍ਰਧਾਨ ਜੀ, ਪਰਮਜੀਤ ਬਚੀ, ਜਸਵੀਰ ਕੌਰ ਨੱਤ, ਕਰਨੈਲ ਸਿੰਘ ਪੰਜਾਬ ਕਿਸਾਨ ਯੂਨੀਅਨ, ਜਗਸੀਰ ਸਿੰਘ, ਅਮਰਜੀਤ ਸਿੰਘ, ਦਰਸਨ ਸਿੰਘ ਟਾਹਲੀਆਂ, ਸੁਰਿੰਦਰ ਜਿੰਦਲ, ਹਰਚੇਤ ਸਿੰਘ ਭਾਰਤੀ ਕਿਸਾਨ ਯੂਨੀਅਨ, ਹਰਪ੍ਰੀਤ ਸਿੰਘ,=ਅਲਤਬਸ ਇਸ ਸਮੇਂ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਨਸਾ ਜਿਲ੍ਹੇ ਵਿੱਚ ਅਵਾਰਾ ਪਸ਼ੂ ਦੇ ਲਈ ਹੋਰ ਸੰਘਰਸ ਨੁੂੰੰ ਦੇਖਦੇ ਹੋਏ ਜੋ ਪੰਜ ਮੈਬਰੀ ਕੈਬਨਿਟ ਮੰਤਰੀ ਦੀ ਸਬ ਕਮੇਟੀ ਬਣਾਈ ਹੈ ਉਸ ਨੁੂੰ ਚੰਗੀ ਦਿਸ਼ਾਂ ਵਿੱਚ ਉਠਾਇਆ ਕਦਮ ਦੱਸਿਆ। ਪਰ ਇਸ ਸੰਘਰਸ ਕਮੇਟੀ ਨੇ ਖਦਸਾ ਪ੍ਰਗਟਾਈਆ ਕਿ ਇਹ ਸਬ ਕਮੇਟੀ ਕੇਵਲ ਕਾਗਜੀ ਕਮੇਟੀ ਬਣਕੇ ਨਾ ਰਹਿ ਜਾਵੇ। ਇਸ ਸਬ ਕਮੇਟੀ ਤੁਰੰਤ ਕਾਰਵਾਈ ਕਰਦੇ ਹੋਏ ਹਫ਼ਤੇ ਦੇ ਅੰਦਰ ਅੰਦਰ ਜਰੂਰੀ ਸੁਝਾਅ ਦੇ ਕੇ ਅਵਾਰਾਂ ਪਸੂਆਂ ਦਾ ਪੰਜਾਬ ਸਰਕਾਰ ਤੋਂ ਹੱਲ ਕਰਵਾਏ। ਇਸ ਸਮੇਂ ਕਾਮਰੇਡ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਕਿਹਾ ਅਮਰੀਕਨ ਨਸ਼ਲ ਨੂੰ ਅੱਲਗ ਤੌਰ ਤੇ ਰੱਖਿਆ ਜਾਵੇ ਜੇਕਰ ਇਸ ਨੂੰ ਦੇਸੀ ਗਊ ਤੋਂ ਅਲੱਗ ਕਰ ਦਿੱਤਾ ਜਾਵੇ ਤਾ ਡੇਅਰੀ ਫਾਰਮ ਲਾਹੇਬੰਦ ਧੰਦਾ ਬਣ ਸਕਦਾ ਹੈ। ਇਸ ਸਮੇਂ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨੇ ਕਿਹਾ ਕਿ 19 ਤਾਰੀਖ ਸ਼ਾਮ 6 ਵਜੇ ਜੋ ਕੈਡਲ ਮਾਰਚ ਕੱਢਿਆ ਜਾ ਰਿਹਾ ਹੈ।ਇਸ ਸਮੇਂ ਧਰਨੇ ਨੁੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿਘੰ ਮਾਨਸ਼ਾਹੀਆਂ ਨੇ ਕਿਹਾ ਕਿ ਸੋ਼ਸ਼ਲ ਪਾਰਟੀ ਇੰਡੀਆ ਇਸ ਧਰਨੇ ਦਾ ਸਮਰਥਨ ਕਰਦੀ ਹੈ ਅਤੇ ਜਿਨ੍ਹਾਂ ਇਹ ਧਰਨਾ ਚੱਲੇਗਾ ਉਹਨਾਂ ਦੀ ਪਾਰਟੀ ਇਸ ਧਰਨੇ ਵਿੱਚ ਸਾਮਿਲ ਹੋਵੋਗੀ।=ਅਲਤਬਸ ਉਸ ਵਿੱਚ ਮਾਨਸਾ ਦੇ ਹਰ ਇੱਕ ਵਿਅਕਤੀਆਂ ਨੂੰ ਸ਼ਾਮਿਲ ਹੋਕੇ ਮਾਨਸਾ ਜਿਲ੍ਹੇ ਤੋਂ ਅਵਾਰਾਂ ਪਸ਼ੂਆ ਲਈ ਜੋ ਸੰਘਰਸ ਸੁਰੂ ਹੋਇਆ ਉਸ ਵਿੱਚ ਏਕਤਾ ਦਾ ਪ੍ਰਗਟਾਵਾ ਕੀਤਾ ਜਾਵੇ। ਇਸ ਸਮੇਂ ਮੁਨੀਸ ਬੱਬੀ ਦਾਨੇਵਾਲੀਆਂ, ਮਨਜੀਤ ਸਦਿਊੜਾ, ਗੁਰਲਾਭ ਸਿੰਘ, ਪ੍ਰੇਮ ਅਗਰਵਾਲ,ਡਾ. ਜਨਕ ਰਾਜ, ਧਰਮਵੀਰ, ਸੁਮੀਰ ਛਾਬੜਾ, ਡਾ. ਧੰਨਾ ਮੱਲ ਗੋਇਲ, ਬਲਵੀਰ ਸਿੰਘ ਖੁਰਮੀ, ਲਛਮਣ ਸਿੰਘ ਮੂਸਾ, ਬੋਘਾ ਸਿੰਘ, ਕਿਸ਼ਨ ਚੌਹਾਨ, ਮਨਜੀਤ ਸਿੰਘ ਲੋਕ ਇਨਸਾਫ ਪਾਰਟੀ, ਰਘਵੀਰ ਸਿੰਘ ਸਿੰਘ ਸਭਾ ਗੁਰਦੂਆਰਾ, ਮਾਨਸਾ, ਰਘਵੀਰ ਸਿੰਘ ਪ੍ਰਧਾਨ ਬਹੁਜਨ ਸਮਾਜੀ ਪਾਰਟੀ ਮਾਨਸ, ਗੁਰਪ੍ਰੀਤ ਸਿੰਘ ਭੁੱਚਰ ਹਲਕਾ ਇੰਨਚਾਰਜ ਆਮ ਆਦਮੀ ਪਾਰਟੀ, ਰਾਜ ਕੁਮਾਰ, ਜੇਤਿੰਦਰ ਅਗਾਰਾ,ਆਦਿ ਹਾਜਰ ਸਨ।

ਜਾਖੜ ਨੇ ਮੁੜ ਸੰਭਾਲੀ ਪ੍ਰਧਾਨਗੀ, ਪਹਿਲੀ ਬੈਠਕ ‘ਚ ਅਫ਼ਸਰਸ਼ਾਹੀ ‘ਤੇ ਚਰਚਾ

ਚੰਡੀਗੜ੍ਹ: ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਈਕਮਾਂਡ ਤੋਂ ਅਸਤੀਫਾ ਨਾ ਮਨਜ਼ੂਰ ਹੋਣ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਪਹਿਲੀ ਬੈਠਕ ਕੀਤੀ।...

ਕੈਪਟਨ ਨੇ ਸੋਨੀਆ ਗਾਂਧੀ ਕੋਲ ਕੀਤਾ ਵੱਡਾ ਦਾਅਵਾ

ਚੰਡੀਗੜ੍ਹ: ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਸੋਨੀਆ ਗਾਂਧੀ ਨੇ ਕਾਂਗਰਸ ਦੀਆਂ ਸਰਕਾਰਾਂ ਵਾਲੇ ਰਾਜਾਂ ਨੂੰ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉੱਤਰਣ ਦੀਆਂ...

ਵਿਜੀਲੈਂਸ ਨੇ ਅਗਸਤ ਮਹੀਨੇ 8 ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦੇ ਦਬੋਚਿਆ

ਚੰਡੀਗੜ੍ਹ,(ਸਾਰਾ ਯਹਾ,(ਬਲਜੀਤ ਸ਼ਰਮਾ)15 ਸਤੰਬਰ : ਪੰਜਾਬ ਵਿਜੀਲੈਂਸ  ਵਿੱਢੀ ਮੁਹਿੰਮ ਤਹਿਤ ਅਗਸਤ ਮਹੀਨੇ ਦੌਰਾਨ ਕੁੱਲ 9 ਛਾਪੇ ਮਾਰਕੇ 8 ਸਰਕਾਰੀ ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ 2, ਮਾਲ ਵਿਭਾਗ ਦਾ 1 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 5 ਮੁਲਾਜਮ ਸ਼ਾਮਲ ਹਨ।                 ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ. ਉਪਲ ਨੇ ਕਿਹਾ ਕਿ ਇਸ ਦੌਰਾਨ ਬਿਓਰੋ ਨੇ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ। ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪੜਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚਲਦੇ ਮੁਕੱਦਮਿਆਂ ਦੌਰਾਨ ਦੋਸ਼ੀਆਂ ਨੂੰ ਨਿਆਂਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ।         ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ 15 ਕੇਸਾਂ ਦੇ ਚਲਾਣ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ। ਇਸੇ ਦੌਰਾਨ ਭ੍ਰਿਸ਼ਟਾਚਾਰ ਸਬੰਧੀ ਲਗਾਏ ਇਲਜਾਮਾਂ ਦੀ ਪੁਖਤਾ ਪੜਤਾਲ ਲਈ 6 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ ਅਤੇ ਵਿਜੀਲੈਂਸ ਪੜਤਾਲਾਂ ਦੀ ਜਾਂਚ ਉਪਰੰਤ 5 ਮੁਕੱਦਮੇ ਵੀ ਦਰਜ ਕੀਤੇ ਗਏ।                  ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਰਜ ਕੀਤੇ ਕੇਸਾਂ ਦੀ ਸੁਣਵਾਈ ਦੌਰਾਨ ਪਿਛਲੇ ਮਹੀਨੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਦੋ ਮੁਲਜਮਾਂ ਨੂੰ ਸਜਾਵਾਂ ਤੇ ਜੁਰਾਮਨੇ ਕੀਤੇ ਹਨ ਜਿਨ੍ਹਾਂ ਵਿਚ ਜਲੰਧਰ ਵਿਖੇ ਤਾਇਨਾਤ ਏ.ਐਸ.ਆਈ  ਕਸ਼ਮੀਰ ਸਿੰਘ ਨੂੰ ਜਲੰਧਰ ਦੀ ਅਦਾਲਤ ਵਲੋਂ 5 ਸਾਲ ਦੀ ਕੈਦ ਅਤੇ ਦੱਸ ਹਜਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਕੋਰਟ ਕੰਪਲੈਕਸ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਲਗਾਈ ਨੈਸ਼ਨਲ ਲੋਕ ਅਦਾਲਤ

ਮਾਨਸਾ, 14 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ...

ਸੂਬੇ ਭਰ ਵਿੱਚ 271 ਬੈਂਚਾਂ ਦਾ ਗਠਨ ਕੀਤਾ ਅਤੇ ਆਪਸੀ ਸਮਝੌਤੇ ਨਾਲ 22,040...

ਚੰਡੀਗੜ,(ਸਾਰਾ ਯਹਾ,(ਬਲਜੀਤ ਸ਼ਰਮਾ) 14 ਸਤੰਬਰ :ਅਦਾਲਤਾਂ ਵਿੱਚ ਲੰਬਿਤ ਪਏ ਮਾਮਲਿਆਂ ਜਾਂ ਉਹ ਮਾਮਲੇ ਜੋ ਮੁਕੱਦਮੇਬਾਜ਼ੀ ਅਧੀਨ ਹਨ, ਨੂੰ ਨਿਪਟਾਉਣ...

ਪੰਜਾਬ ਵਿਚ 7ਵੀਂ ਆਰਥਿਕ ਗਣਨਾ ਸ਼ੁਰੂ

ਚੰਡੀਗੜ 9 ਸਤੰਬਰ:                 ਪੰਜਾਬ ਭਰ ਵਿਚ 7ਵੀਂ ਆਰਥਿਕ ਗਣਨਾ ਦਾ ਕੰਮ ਅੱਜ ਤੋਂ ਮੁਕੰਮਲ ਰੂਪ ਵਿਚ ਸ਼ੁਰੂ ਹੋ ਚੁੱਕਾ ਹੈ ਜਿਸ ਵਿਚ...

ਲੜਕੀਆਂ ਨੂੰ ਫ਼ਿਲਮਾਂ ‘ਚ ਕੰਮ ਦਾ ਝਾਂਸਾ ਦੇ ਕੇ ਬਲੈਕਮੇਲ ਕਰਨ ਵਾਲਾ ਪੁਲਿਸ ਦੇ...

ਮੁਹਾਲੀ: ਲੜਕੀਆਂ ਨੂੰ ਫਿਲਮ ਇੰਡਸਟਰੀ ਵਿੱਚ ਕੰਮ ਦਿਵਾਉਣ ਦਾ ਝਾਸਾਂ ਦੇ ਕੇ ਬਲੈਕਮੇਲ ਕਰਨ ਵਾਲੇ ਸ਼ਖ਼ਸ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ...

ਮੈਂਬਰ ਪੰਜਾਬ ਸਟੇਟ ਐਸ ਸੀ ਕਮਿਸ਼ਨ ਨੇ ਕੀਤਾ ਮਾਨਸਾ ਵਿਖੇ ਦੌਰਾ, ਦਾਤੇਵਾਸ ਘਟਨਾ ਵਿੱਚ...

ਮਾਨਸਾ, 06 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਪਿਛਲੇ ਦਿਨੀਂ ਪਿੰਡ ਦਾਤੇਵਾਸ ਵਿਖੇ ਦਲਿਤ ਮਹਿਲਾ ਨਾਲ ਹੋਈ ਕਥਿਤ ਕੁੱਟਮਾਰ ਦੀ ਵਾਪਰੀ ਘਟਨਾ...

ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਇਨਾਮ ਹਰਭਗਵਾਨ ਦੇ ਨਾਂ

ਚੰਡੀਗੜ੍ਹ,(ਸਾਰਾ ਯਹਾ,(ਬਲਜੀਤ ਸ਼ਰਮਾ) 6 ਸਤੰਬਰ : ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਹ ਕਹਾਵਤ ਜ਼ੀਰਕਪੁਰ...
- Advertisement -